ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਚੀਨ

Updated on: Wed, 16 May 2018 08:01 PM (IST)
  

ਟੇਬਲ ਟੈਨਿਸ

-ਮੁੱਖ ਕੋਚ ਨੇ ਕਿਹਾ, ਗੋਲਡ ਕੋਸਟ 'ਚ ਪ੍ਰਦਰਸ਼ਨ ਨਾਲ ਵਧਿਆ ਟੀਮ ਦਾ ਸਨਮਾਨ

-ਵਿਸ਼ਵ ਚੈਂਪੀਅਨਸ਼ਿਪ ਵਿਚ ਚੀਨੀ ਕੋਚ ਨੇ ਗੋਲਡ ਜਿੱਤਣ ਵਾਲਾ ਮੰਗਿਆ ਵੀਡੀਓ

ਨਵੀਂ ਦਿੱਲੀ (ਪੀਟੀਆਈ) : ਮਨਿਕਾ ਬੱਤਰਾ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਦੀ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਕਾਮਯਾਬੀ ਦਾ ਕਾਇਲ ਇਸ ਖੇਡ ਦਾ ਪਾਵਰ ਹਾਊਸ ਮੰਨਿਆ ਜਾਣ ਵਾਲਾ ਚੀਨ ਵੀ ਹੋ ਰਿਹਾ ਹੈ। ਟੀਮ ਦੇ ਮੁੱਖ ਕੋਚ ਮਸਿਮੋ ਕਾਂਸਟੇਂਟੀਨੀ ਮੁਤਾਬਿਕ ਪਿਛਲੇ ਦਿਨੀਂ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਚੀਨ ਨੇ ਮਹਿਲਾ ਟੀਮ ਦੇ ਫਾਈਨਲ ਵਿਚ ਪ੍ਰਦਰਸ਼ਨ ਦਾ ਵੀਡੀਓ ਦੇਖਣ ਲਈ ਮੰਗਿਆ।

ਭਾਰਤ ਨੇ ਗੋਲਡ ਕੋਸਟ 'ਚ ਮਹਿਲਾ ਟੀਮ ਤੇ ਸਿੰਗਲਜ਼ 'ਚ ਗੋਲਡ ਨਾਲ ਕੁੱਲ ਅੱਠ ਮੈਡਲ ਜਿੱਤ ਕੇ ਰਿਕਾਰਡ ਬਣਾਇਆ ਸੀ। ਇੱਕਲੇ ਮਨਿਕਾ ਬੱਤਰਾ ਨੇ ਵੱਖ-ਵੱਖ ਮੁਕਾਬਲਿਆਂ ਵਿਚ ਚਾਰ ਮੈਡਲ ਜਿੱਤੇ ਜੋ ਕਿਸੇ ਵੀ ਭਾਰਤੀ ਪੈਡਲਰ ਵੱਲੋਂ ਇਕ ਟੂਰਨਾਮੈਂਟ ਵਿਚ ਜਿੱਤੇ ਜਾਣ ਵਾਲੇ ਸਭ ਤੋਂ ਜ਼ਿਆਦਾ ਮੈਡਲ ਹਨ। ਕਾਂਸਟੇਂਟੀਨੀ ਨੇ ਕਿਹਾ ਕਿ ਸਾਨੂੰ ਸਾਰਿਆਂ ਤੋਂ ਸਨਮਾਨ ਮਿਲ ਰਿਹਾ ਹੈ। ਮਈ ਦੀ ਸ਼ੁਰੂਆਤ 'ਚ ਜਦ ਅਸੀਂ ਚੀਨ ਵਿਚ ਵਿਸ਼ਵ ਚੈਂਪੀਅਨਸ਼ਿਪ ਖੇਡ ਰਹੇ ਸੀ, ਚੀਨ ਸਾਡੇ ਨਾਲ ਖੇਡਣ ਨੂੰ ਲੈ ਕੇ ਚਿੰਤਤ ਸੀ। ਚੀਨ ਦੇ ਕੋਚ ਤੇ ਕੁਝ ਹੋਰ ਕੋਚਾਂ ਨੇ ਸਾਡੇ ਤੋਂ ਰਾਸ਼ਟਰਮੰਡਲ ਖੇਡਾਂ 'ਚ ਸਿੰਗਾਪੁਰ ਨੂੰ ਹਰਾਉਣ ਵਾਲੇ ਮੈਚ ਦਾ ਵੀਡੀਓ ਮੰਗਿਆ ਜਿਸ ਵਿਚ ਜਿੱਤ ਦਰਜ ਕਰ ਕੇ ਅਸੀਂ ਗੋਲਡ ਹੈਸਿਲ ਕੀਤਾ ਸੀ।

ਗੋਲਡ ਕੋਸਟ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਨਿਕਾ ਪੂਰੇ ਦੇਸ਼ ਵਿਚ ਪ੍ਰੇਰਣਾ ਦਾ ਸਰੋਤ ਬਣ ਗਈ। ਕੋਚ ਦਾ ਮੰਨਣਾ ਹੈ ਕਿ ਮਨਿਕਾ ਦੇਸ਼ ਵਿਚ ਮਹਿਲਾ ਟੇਬਲ ਟੈਨਿਸ ਦਾ ਰੋਲ ਮਾਡਲ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਨਿਕਾ ਵਿਸ਼ਵ ਪੱਧਰੀ ਖਿਡਾਰੀ ਦੇ ਤੌਰ 'ਤੇ ਸਾਹਮਣੇ ਆ ਰਹੀ ਹੈ। ਇਹ ਇਕ ਵੱਡਾ ਸੱਭਿਆਚਾਰਕ ਸੁਧਾਰ ਵੀ ਹੈ, ਕਿਉਂਕਿ ਹੁਣ ਲੋਕਾਂ ਨੂੰ ਵੀ ਲੱਗਣ ਲੱਗਾ ਕਿ ਉਹ ਵੀ ਮਨਿਕਾ, ਸ਼ਰਤ ਕਮਲ ਤੇ ਸਾਥੀਆਨ ਵਾਂਗ ਅੰਤਰਰਾਸ਼ਟਰੀ ਖਿਡਾਰੀ ਬਣ ਸਕਦੇ ਹਨ। ਭਾਰਤ ਲਈ ਅਗਸਤ-ਸਤੰਬਰ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਰਾਸ਼ਟਰਮੰਡਲ ਖੇਡਾਂ ਤੋਂ ਜ਼ਿਆਦਾ ਚੁਣੌਤੀਪੂਰਨ ਸਾਬਿਤ ਹੋਣਗੀਆਂ। ਹਾਲਾਂਕਿ ਕੋਚ ਦਾ ਮੰਨਣਾ ਹੈ ਕਿ ਪਸੰਦੀਦਾ ਡਰਾਅ ਮਿਲਣ ਨਾਲ ਭਾਰਤ ਦੀ ਚੁਣੌਤੀ ਸੌਖੀ ਹੋ ਸਕਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: table tennis