ਆਜਮ ਦੀ ਤੂਫ਼ਾਨੀ ਪਾਰੀ ਨਾਲ ਜਿੱਤਿਆ ਪਾਕਿ

Updated on: Wed, 13 Sep 2017 12:06 AM (IST)
  

ਨਵੀਂ ਦਿੱਲੀ (ਜੇਐੱਨਐੱਨ) : ਬਾਬਰ ਆਜ਼ਮ (52 ਗੇਂਦਾਂ 'ਚ 86 ਦੌੜਾਂ) ਦੀ ਤੂਫ਼ਾਨੀ ਪਾਰੀ ਦੀ ਮਦਦ ਨਾਲ ਪਾਕਿਸਤਾਨ ਨੇ ਆਪਣੀ ਜ਼ਮੀਨ 'ਤੇ ਇੰਡੀਪੈਂਡੇਂਸ ਕੱਪ ਦੇ ਪਹਿਲੇ ਟੀ-20 ਮੈਚ 'ਚ ਮੰਗਲਵਾਰ ਨੂੰ ਵਿਸ਼ਵ ਇਲੈਵਨ ਨੂੰ 20 ਦੌੜਾਂ ਨਾਲ ਮਾਤ ਦਿੱਤੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ 'ਤੇ 197 ਦੌੜਾਂ ਬਣਾਈਆਂ। ਜਵਾਬ 'ਚ ਵਿਸ਼ਵ ਇਲੈਵਨ ਦੀ ਟੀਮ ਸੱਤ ਵਿਕਟਾਂ 'ਤੇ 177 ਦੌੜਾਂ ਹੀ ਬਣਾ ਸਕੀ। ਉਸ ਵੱਲੋਂ ਡੇਰੇਨ ਸੈਮੀ ਨੇ ਸਭ ਤੋਂ ਜ਼ਿਆਦਾ 29 ਦੌੜਾਂ ਬਣਾਈਆਂ। ਇੰਡੀਪੈਂਡੇਂਸ ਕੱਪ ਦਾ ਦੂਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: t 20 match