ਬੁੱਢੀ ਨਹੀਂ ਤਜਰਬੇਕਾਰ ਹੈ ਸਾਡੀ ਟੀਮ : ਸੁਰੇਸ਼ ਰੈਣਾ

Updated on: Wed, 16 May 2018 09:19 PM (IST)
  

ਮੁਲਾਕਾਤ

ਆਈਪੀਐੱਲ ਦੀ ਜਾਨ ਸੁਰੇਸ਼ ਰੈਣਾ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਟੀਮ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੇ ਮੁੜ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਸੀਐੱਸਕੇ ਨੂੰ ਇਸ ਵਾਰ ਉਮਰਦਰਾਜ ਟੀਮ ਕਿਹਾ ਜਾ ਰਿਹਾ ਸੀ ਪਰ ਰੈਣਾ ਨੇ ਉਸ ਨੂੰ ਅਜਿਹਾ ਮੰਨਣ ਤੋਂ ਇਨਕਾਰ ਕੀਤਾ। ਅਭਿਸ਼ੇਕ ਤਿ੫ਪਾਠੀ ਨੇ ਸੁਰੇਸ਼ ਰੈਣਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼

-ਆਈਪੀਐੱਲ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੇ ਫਿਨਿਸ਼ਰ ਦੇ ਤੌਰ 'ਤੇ ਬਣੇ ਰਹਿਣ 'ਤੇ ਸਵਾਲ ਉੱਠ ਰਹੇ ਸਨ ਪਰ ਇਸ ਸੈਸ਼ਨ 'ਚ ਉਨ੍ਹਾਂ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ। ਕੀ ਕਾਰਨ ਹੈ?

-ਉਹ ਸਾਡੇ ਕਪਤਾਨ ਹਨ ਤੇ ਬਹੁਤ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਸਾਡੀ ਟੀਮ ਕੁਆਲੀਫਾਈ ਵੀ ਕਰ ਚੁੱਕੀ ਹੈ। ਸੀਐੱਸਕੇ ਦੇ ਓਪਨਰ ਚੰਗੀ ਸ਼ੁਰੂੁਆਤ ਦੇ ਰਹੇ ਹਨ ਤੇ ਮਾਹੀ ਨੂੰ ਵੀ 10-11 ਓਵਰ ਬੱਲੇਬਾਜ਼ੀ ਕਰਨ ਨੂੰ ਮਿਲ ਰਹੀ ਹੈ। ਉਹ ਆਪਣੇ ਕਰੀਅਰ ਵਿਚ ਕਾਫੀ ਕੁਝ ਹਾਸਿਲ ਕਰ ਚੁੱਕੇ ਹਨ, ਇਸ ਲਈ ਉਨ੍ਹਾਂ 'ਤੇ ਕੋਈ ਵਾਧੂ ਦਬਾਅ ਨਹੀਂ ਹੈ। ਉਹ ਬੱਲੇਬਾਜ਼ੀ ਦਾ ਮਜ਼ਾ ਲੈ ਰਹੇ ਹਨ। ਜਦ ਅਸੀਂ ਕੈਂਪ 'ਚ ਸੀ ਤਾਂ ਦੋ-ਤਿੰਨ ਘੰਟੇ ਤਕ ਇੱਕਠੇ ਬੱਲੇਬਾਜ਼ੀ ਕੀਤੀ। ਉਹ ਜ਼ਿਆਦਾਤਰ ਸਮਾਂ ਗੇਂਦ ਨੂੰ ਬਾਊਂਡਰੀ ਦੇ ਪਾਰ ਪਹੁੰਚਾ ਰਹੇ ਸਨ। ਉਹ ਪਹਿਲਾਂ ਵੀ ਅਜਿਹਾ ਕਰਦੇ ਆਏ ਹਨ। ਉਨ੍ਹਾਂ ਨੇ ਬਹੁਤ ਚੰਗੀ ਤਿਆਰੀ ਕੀਤੀ ਹੈ। ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਨੂੰ ਦੇਖਦੇ ਹੋਏ ਵੀ ਇਹ ਬਹੁਤ ਚੰਗਾ ਹੈ। ਉਹ ਕਾਫੀ ਫਿੱਟ ਦਿਖ ਰਹੇ ਹਨ।

-ਆਈਪੀਐੱਲ ਨੂੰ ਨੌਜਵਾਨਾਂ ਦੀ ਖੇਡ ਕਹਿੰਦੇ ਹਨ। ਸੀਐੱਸਕੇ ਨੂੰ ਉਮਰਦਰਾਜ ਟੀਮ ਕਿਹਾ ਜਾ ਰਿਹਾ ਸੀ ਪਰ ਤੁਸੀਂ ਲੋਕਾਂ ਨੇ ਤਾਂ ਸਭ ਦੀ ਬੋਲਤੀ ਬੰਦ ਕਰ ਦਿੱਤੀ।

-ਮੈਨੂੰ ਲਗਦਾ ਹੈ ਕਿ 30 ਤੋਂ ਬਾਅਦ ਤਾਂ ਇਹ ਸਰਬੋਤਮ ਸਮਾਂ ਹੈ ਿਯਕਟ ਖੇਡਣ ਦਾ (ਹੱਸਦੇ ਹੋਏ) ਪਹਿਲਾਂ ਵੀ ਕਿਹਾ ਜਾ ਰਿਹਾ ਸੀ ਕਿ ਸੀਐੱਸਕੇ ਉਮਰਦਰਾਜ ਟੀਮ ਹੈ ਪਰ ਤੁਹਾਨੂੰ ਤਜਰਬੇ ਦੀ ਲੋੜ ਪੈਂਦੀ ਹੈ। ਕੋਈ ਟੀਮ ਮਾਲਿਕ ਤੁਹਾਨੂੰ ਪੈਸਾ ਇਸ ਲਈ ਨਹੀਂ ਦਿੰਦਾ ਹੈ ਕਿ ਤੁਸੀਂ ਨੌਜਵਾਨ ਹੋ, ਉਸ ਨੂੰ ਤਜਰਬਾ ਤੇ ਪ੍ਰਦਰਸ਼ਨ ਚਾਹੀਦਾ ਹੈ। ਇਸ ਲਈ ਇਕ ਸਾਲ ਕਿਸੇ ਖਿਡਾਰੀ ਨੂੰ 10 ਕਰੋੜ ਮਿਲਦੇ ਹਨ ਤੇ ਬਾਅਦ ਵਿਚ ਉਹ ਦੋ 'ਤੇ ਆ ਜਾਂਦਾ ਹੈ। ਜੇ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ ਤਾਂ ਤੁਹਾਨੂੰ ਡਿਲੀਵਰ ਵੀ ਕਰਨਾ ਪੈਂਦਾ ਹੈ। ਇਸ ਟੀਮ ਵਿਚ ਵਿਸ਼ਵ ਕੱਪ ਜੇਤੂ ਟਾਪ ਿਯਕਟਰ ਹਨ, ਚਾਹੇ ਉਹ ਹਰਭਜਨ ਹੋਣ, ਮਾਹੀ ਜਾਂ ਮੈਂ। ਜਡੇਜਾ ਤੇ ਰਾਇਡੂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਮੈਨੂੰ ਲਗਦਾ ਹੈ ਕਿ ਓਵਰਆਲ ਤਜਰਬੇ ਦੀ ਲੋੜ ਪੈਂਦੀ ਹੈ ਕਿਉਂਕਿ ਤੁਸੀਂ ਉਨ੍ਹਾਂ ਹਾਲਾਤ 'ਚ ਰਹਿ ਚੁੱਕੇ ਹੁੰਦੇ ਹੋ। ਜੋ ਦੋ ਮੈਚ ਬਚੇ ਹਨ ਉਨ੍ਹਾਂ ਵਿਚ ਵੀ ਅਸੀਂ ਸ਼ਾਨਦਾਰ ਪ੍ਰਦਰਸ਼ਨ ਕਰਾਂਗੇ।

-ਧੋਨੀ ਤੇ ਵਿਰਾਟ ਦੀ ਕਪਤਾਨੀ 'ਚ ਕਾਫੀ ਤੁਲਨਾ ਹੁੰਦੀ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?

-ਦੋਵਾਂ ਨਾਲ ਮੈਂ ਕਾਫੀ ਿਯਕਟ ਖੇਡੀ ਹੈ। ਦੋਵੇਂ ਚੰਗੇ ਿਯਕਟਰ ਤੇ ਕਪਤਾਨ ਹਨ। ਇਹ ਉਸੇ ਤਰ੍ਹਾਂ ਹੈ ਕਿ ਅਮਿਤਾਭ ਚੰਗੇ ਹਨ ਜਾਂ ਧਰਮਿੰਦਰ? ਮੇਰੀ ਸਮਝ ਵਿਚ ਦੋਵੇਂ ਦਿੱਗਜ ਹਨ। ਦੋਵਾਂ ਵਿਚਾਲੇ ਤੁਲਨਾ ਨਹੀਂ ਕੀਤੀ ਜਾ ਸਕਦੀ।

-ਸੀ ਸੀਐੱਸਕੇ ਦੀ ਜਰਸੀ ਪਹਿਨ ਕੇ ਤੁਹਾਨੂੰ ਦੋਵਾਂ ਨੂੰ ਕੁਝ ਹੋ ਜਾਂਦਾ ਹੈ?

-ਅਜਿਹਾ ਨਹੀਂ ਹੈ, ਅਸੀਂ ਦੋ ਸਾਲ ਬਾਅਦ ਇਸ ਟੀਮ ਵਿਚ ਮੁੜੇ ਤੇ ਫਿਰ ਜਿੱਤੇ। ਸੀਐੱਸਕੇ ਵਿਚ ਮਾਹੌਲ ਅਜਿਹਾ ਬਣਦਾ ਹੈ ਕਿ ਤੁਸੀਂ ਉਸ ਦੀ ਚਿੰਤਾ ਕਰਨ ਲਗਦੇ ਹੋ। ਜੋ ਵੀ ਇਸ ਟੀਮ ਨਾਲ ਖੇਡਿਆ ਹੈ, ਉਹ ਚੰਗਾ ਪ੍ਰਦਰਸ਼ਨ ਕਰਦਾ ਹੈ। ਇਸ ਵਿਚ ਉਹੀ ਪੁਰਾਣੇ ਲੋਕ ਹਨ, ਉਹੀ ਕੋਚ ਹਨ। ਹਸੀ ਨੂੰ ਵੀ ਕੋਚਿੰਗ ਸਟਾਫ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੇ ਆਉਣ ਨਾਲ ਫ਼ਾਇਦਾ ਹੋਇਆ ਹੈ। ਬੱਲੇਬਾਜ਼ਾਂ ਨੂੰ ਪਤਾ ਹੈ ਕਿ ਕਿਵੇਂ ਸ਼ਾਟ ਖੇਡਣਾ ਹੈ। ਹਸੀ ਬੱਲੇਬਾਜ਼ਾਂ ਨੂੰ ਤਕਨੀਕ ਬਾਰੇ ਦੱਸਦੇ ਹਨ। ਉਹ ਟੀਚੇ ਦਾ ਪਿੱਛਾ ਕਰਨ ਵਾਲੇ ਵਿਸ਼ਵ ਪੱਧਰੀ ਬੱਲੇਬਾਜ਼ ਰਹੇ ਹਨ।

-ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਨੂੰ ਦੇਖਦੇ ਹੋਏ ਆਈਪੀਐੱਲ ਕਿਵੇਂ ਰਿਹਾ?

-ਤੁਸੀਂ ਦੇਖਿਆ ਹੋਵੇਗਾ ਕਿ ਭਾਰਤ ਦੇ ਸਾਰੇ ਚੋਟੀ ਦੇ ਖਿਡਾਰੀ ਇੱਥੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਸਭ ਲੈਅ ਵਿਚ ਹਨ। ਹਰ ਖਿਡਾਰੀ ਦੇ ਦਿਮਾਗ਼ 'ਚ ਇਹ ਹੋਣਾ ਜ਼ਰੂਰੀ ਹੈ। ਜੇ ਇਹਲੈਅ ਇਕ ਸਾਲ ਤਕ ਬਣੀ ਰਹਿੰਦੀ ਹੈ ਤਾਂ ਟੀਮ ਇੰਡੀਆ ਲਈ ਇਹ ਬਹੁਤ ਚੰਗਾ ਹੋਵੇਗਾ।

-ਉੱਤਰ ਪ੍ਰਦੇਸ਼ ਰਣਜੀ ਟੀਮ ਦੇ ਵੀ ਤੁਸੀਂ ਕਪਤਾਨ ਰਹੇ ਹੋ। ਇਸ ਆਈਪੀਐੱਲ ਵਿਚ ਉਥੋਂ ਬਹੁਤ ਿਯਕਟਰ ਆਏ ਹਨ।

-ਸ਼ਿਵਮ ਮਾਵੀ, ਰਿੰਕੂ ਸਿੰਘ, ਅਕਸ਼ਦੀਪ ਨਾਥ, ਕੁਲਦੀਪ ਯਾਦਵ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਸਭ ਦਾ ਭਵਿੱਖ ਚੰਗਾ ਹੈ। ਉੱਤਰ ਪ੍ਰਦੇਸ਼ 'ਚੋਂ ਕਾਫੀ ਸਵਿੰਗ ਗੇਂਦਬਾਜ਼ ਨਿਕਲ ਕੇ ਆ ਰਹੇ ਹਨ। ਪਿਛਲੇ ਦਿਨੀਂ ਧੋਨੀ ਉੱਤਰ ਪ੍ਰਦੇਸ਼ ਗਏ ਤਾਂ ਉਨ੍ਹਾਂ ਨੇ ਵੀ ਕਿਹਾ ਸੀ ਕਿ ਇੱਥੋਂ ਕਾਫੀ ਸਵਿੰਗ ਗੇਂਦਬਾਜ਼ ਨਿਕਲ ਰਹੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: suresh raina