ਵਿੰਡੀਜ਼ ਦੀ ਹਾਰ ਨਾਲ ਸ੍ਰੀਲੰਕਾ ਨੇ ਵਿਸ਼ਵ ਕੱਪ ਲਈ ਬਣਾਈ ਥਾਂ

Updated on: Wed, 20 Sep 2017 08:23 PM (IST)
  

ਮਿਲਿਆ ਮੌਕਾ

-ਇਸ ਟੂਰਨਾਮੈਂਟ ਲਈ ਸਿੱਧਾ ਕੁਆਲੀਫਾਈ ਕਰਨ ਵਾਲੀਆਂ ਅੱਠ ਟੀਮਾਂ ਤੈਅ

-ਵੈਸਟਇੰਡੀਜ਼ ਨੂੰ ਹੁਣ ਕੁਆਲੀਫਾਈ ਕਰ ਕੇ ਮੁੱਖ ਗੇੜ 'ਚ ਪੁੱਜਣਾ ਪਵੇਗਾ

---

ਕੋਟ

'ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਅਸੀਂ ਬੜੇ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਹਾਂ ਪਰ ਮੈਂ ਆਪਣੇ ਪ੍ਰਸ਼ੰਸਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਡੇ 'ਤੇ ਭਰੋਸਾ ਬਣਾਈ ਰੱਖਿਆ।'

-ਉਪੁਲ ਥਰੰਗਾ, ਸ੍ਰੀਲੰਕਾਈ ਵਨ ਡੇ ਕਪਤਾਨ

---

ਦੁਬਈ (ਪੀਟੀਆਈ) : ਸ੍ਰੀਲੰਕਾਈ ਟੀਮ ਨੇ ਆਈਸੀਸੀ ਿਯਕਟ ਵਿਸ਼ਵ ਕੱਪ 2019 ਲਈ ਸਿੱਧਾ ਕੁਆਲੀਫਾਈ ਕਰ ਲਿਆ। ਵੈਸਟਇੰਡੀਜ਼ ਦੇ ਓਲਡ ਟਰੈਫਰਡ 'ਚ ਮੰਗਲਵਾਰ ਨੂੰ ਪਹਿਲੇ ਵਨ ਡੇ 'ਚ ਇੰਗਲੈਂਡ ਹੱਥੋਂ ਹਾਰਨ ਕਾਰਨ ਸ੍ਰੀਲੰਕਾ ਨੂੰ ਇਹ ਹੱਕ ਮਿਲਿਆ। ਉਹ ਇਸ ਟੂਰਨਾਮੈਂਟ ਦਾ ਟਿਕਟ ਕਟਾਉਣ ਵਾਲੀ ਅੱਠਵੀਂ ਤੇ ਆਖ਼ਰੀ ਟੀਮ ਬਣ ਗਈ। ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਾਰ ਮਿਲੀ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਟੀਮ 30 ਸਤੰਬਰ ਤਕ ਸ੍ਰੀਲੰਕਾ (86 ਅੰਕ) ਤੋਂ ਅੱਗੇ ਨਹੀਂ ਪੁੱਜ ਸਕੇਗੀ ਜੋ ਸਿੱਧਾ ਪ੍ਰਵੇਸ਼ ਹਾਸਿਲ ਕਰਨ ਦੀ ਆਖ਼ਰੀ ਤਰੀਕ ਹੈ।

ਆਈਸੀਸੀ ਮੁਤਾਬਕ ਕੈਰੇਬੀਆਈ ਟੀਮ (ਵਨ ਡੇ ਟੀਮ ਰੈਂਕਿੰਗ 'ਚ 78 ਅੰਕ) ਹੁਣ ਵੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਸਕਦੀ ਹੈ ਪਰ ਉਸ ਲਈ ਉਸ ਨੂੰ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇਰ 'ਚ ਸਿਖਰਲੇ ਦੋ 'ਚ ਆਉਣੀ ਪਵੇਗਾ। 1996 ਦੀ ਚੈਂਪੀਅਨ ਸ੍ਰੀਲੰਕਾ ਦੀ ਟੀਮ ਇਸ ਟੂਰਨਾਮੈਂਟ 'ਚ ਮੇਜ਼ਬਾਨ ਇੰਗਲੈਂਡ, ਭਾਰਤ, ਆਸਟ੫ੇਲੀਆ, ਬੰਗਲਾਦੇਸ਼, ਨਿਊਜ਼ੀਲੈਂਡ ਪਾਕਿਸਤਾਨ ਤੇ ਦੱਖਣੀ ਅਫਰੀਕਾ ਨਾਲ ਸ਼ਾਮਿਲ ਹੋ ਗਈ ਹੈ।

ਵੈਸਟਇੰਡੀਜ਼ ਦੀ ਟੀਮ ਹੁਣ ਦਸ ਟੀਮਾਂ ਦੇ ਕੁਆਲੀਫਾਇਰ 'ਚ ਖੇਡੇਗੀ ਜਿਸ ਵਿਚ ਉਸ ਨਾਲ ਵਨ ਡੇ ਰੈਂਕਿੰਗ ਵਿਚ ਹੇਠਲੇ ਨੰਬਰ ਦੀਆਂ ਤਿੰਨ ਟੀਮਾਂ ਅਫ਼ਗਾਨਿਸਤਾਨ, ਜ਼ਿੰਬਾਬਵੇ ਤੇ ਆਇਰਲੈਂਡ ਤੋਂ ਇਲਾਵਾ ਆਈਸੀਸੀ ਵਿਸ਼ਵ ਿਯਕਟ ਲੀਗ ਚੈਂਪੀਅਨਸ਼ਿਪ 'ਚ ਸਿਖਰਲੀਆਂ ਚਾਰ ਟੀਮਾਂ ਤੇ ਆਈਸੀਸੀ ਵਿਸ਼ਵ ਿਯਕਟ ਲੀਗ ਡਵੀਜ਼ਨ ਦੋ ਤੋਂ ਦੋ ਸਿਖਰਲੀਆਂ ਟੀਮਾਂ ਸ਼ਾਮਿਲ ਹੋਣਗੀਆਂ। ਵਿਸ਼ਵ ਕੱਪ ਕੁਆਲੀਫਾਇਰ ਤੋਂ ਦੋ ਸਿਖਰਲੀਆਂ ਟੀਮਾਂ ਵਿਸ਼ਵ ਕੱਪ ਲਈ ਦਸ ਟੀਮਾਂ ਨੂੰ ਪੂਰਾ ਕਰਨਗੀਆਂ ਜੋ 30 ਮਈ ਤੋਂ 15 ਜੁਲਾਈ ਤਕ ਖੇਡਿਆ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sri Lanka qualify for 2019 WC following West Indies defeat