ਅੱਜ ਜੁਵੈਂਟਸ ਨਾਲ ਭਿੜੇਗਾ ਮਾਨਚੈਸਟਰ ਯੂਨਾਈਟਿਡ

Updated on: Tue, 06 Nov 2018 09:18 PM (IST)
  

ਲੰਡਨ : ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਨਾਲ ਏਲੇਕਸੀ ਸਾਂਚੇਜ ਦੇ ਕਰੀਅਰ ਦੀ ਸ਼ੁਰੂਆਤ ਫਿੱਕੀ ਰਹੀ ਸੀ ਪਰ ਪਿਛਲੇ ਮੁਕਾਬਲੇ ਵਿਚ ਉਨ੍ਹਾਂ ਨੇ ਸੈਂਟਰ ਫਾਰਵਰਡ ਦੀ ਭੂਮਿਕਾ ਨਾਲ ਪ੍ਰਭਾਵਿਤ ਕੀਤਾ। ਯੂਏਫਾ ਚੈਂਪੀਅਨਜ਼ ਲੀਗ ਵਿਚ ਬੁੱਧਵਾਰ ਨੂੰ ਜੁਵੈਂਟਸ ਖ਼ਿਲਾਫ਼ ਹੋਣ ਵਾਲੇ ਅਹਿਮ ਮੁਕਾਬਲੇ ਤੋਂ ਪਹਿਲਾਂ ਸਾਂਚੇਜ ਦੇ ਲੈਅ ਵਿਚ ਮੁੜਨ ਨਾਲ ਯੂਨਾਈਟਿਡ ਕੋਲ ਬਦਲ ਖੁੱਲ੍ਹ ਗਏ ਹਨ।

ਗੇਰੇਥ ਬੇਲ ਦਾ ਹੋਵੇਗਾ ਇਮਤਿਹਾਨ

ਮੈਡਰਿਡ : ਚੈਂਪੀਅਨਜ਼ ਲੀਗ ਦੇ ਗਰੁੱਪ-ਜੀ ਵਿਚ ਬੁੱਧਵਾਰ ਨੂੰ ਰੀਅਲ ਮੈਡਰਿਡ ਦੀ ਟੀਮ ਵਿਕਟੋਰੀਆ ਪਲਜੇਨ ਨਾਲ ਭਿੜਨ ਜਾ ਰਹੀ ਹੈ। ਪਿਛਲੇ ਦਿਨੀਂ ਰੀਅਲ ਦੇ ਆਰਜ਼ੀ ਮੈਨੇਜਰ ਸੇਂਟੀਆਗੋ ਸੋਲਾਰੀ ਨੇ ਗੇਰੇਥ ਬੇਲ ਨੂੰ ਇਕ ਬਿਹਤਰੀਨ ਖਿਡਾਰੀ ਦੱਸਿਆ ਸੀ ਪਰ ਰੀਅਲ ਵਾਲਾਡੋਲਿਡ ਖ਼ਿਲਾਫ਼ ਪਿਛਲੇ ਮੁਕਾਬਲੇ ਦੇ 71ਵੇਂ ਮਿੰਟ ਵਿਚ ਉਨ੍ਹਾਂ ਨੂੰ ਵਾਪਿਸ ਬੁਲਾ ਲਿਆ ਗਿਆ ਸੀ। ਉਸ ਮੁਕਾਬਲੇ ਵਿਚ ਬਦਲ ਦੇ ਤੌਰ 'ਤੇ ਵਿਨੀਸੀਅਸ ਜੂਨੀਅਰ ਨੇ ਸਰਜੀਓ ਰਾਮੋਸ ਦੇ ਗੋਲ ਕਰਨ ਤੋਂ ਪਹਿਲਾਂ ਰੀਅਲ ਲਈ ਪਹਿਲਾ ਗੋਲ ਕੀਤਾ ਸੀ। ਹੁਣ ਦੇਖਣਾ ਦਿਲਚਸਪ ਹੋਵੇਗੀ ਕਿ ਬੇਲ ਤੇ ਵਿਨੀਸੀਅਸ ਵਿਚੋਂ ਕੌਣ ਮੈਨੇਜਰ ਦਾ ਯਕੀਨ ਪਹਿਲਾਂ ਜਿੱਤਦਾ ਹੈ।

ਆਪਣੇ ਸਾਬਕਾ ਕਲੱਬ ਖ਼ਿਲਾਫ਼ ਉਤਰਨਗੇ ਫਰਨਾਂਡੀਨ੍ਹੋ

ਮਾਨਚੈਸਟਰ : ਮਿਡਫੀਲਡਰ ਵਿਚ ਬਦਲਾਂ ਦੀ ਭਰਮਾਰ ਵਿਚਾਲੇ ਮਾਨਚੈਸਟਰ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਨੇ ਫਰਨਾਂਡੀਨ੍ਹੋ 'ਤੇ ਸਭ ਤੋਂ ਜ਼ਿਆਦਾ ਯਕੀਨ ਜ਼ਾਹਿਰ ਕੀਤਾ ਹੈ। ਚੈਂਪੀਅਨਜ਼ ਲੀਗ ਦੇ ਗਰੁੱਪ-ਐੱਫ ਵਿਚ ਸਿਟੀ ਦੇ ਮਿਡਫੀਲਡਰ ਫਰਨਾਂਡੀਨ੍ਹੋ ਆਪਣੇ ਪੁਰਾਣੇ ਕਲੱਬ ਸ਼ਾਖਤਰ ਡੋਨੇਸਕ ਖ਼ਿਲਾਫ਼ ਬੁੱਧਵਾਰ ਨੂੰ ਮੈਦਾਨ ਵਿਚ ਉਤਰਨਗੇ।

ਥਿਏਗੋ ਦੇ ਬਦਲ ਦੀ ਭਾਲ ਵਿਚ ਬਾਇਰਨ

ਮਿਊਨਿਖ : ਬਾਇਰਨ ਮਿਊਨਿਖ ਦੀ ਟੀਮ ਚੈਂਪੀਅਨਜ਼ ਲੀਗ ਵਿਚ ਏਈਕੇ ਏਥੇਂਸ ਖ਼ਿਲਾਫ਼ ਉਤਰੇਗੀ ਜਿੱਥੇ ਜਿੱਤ ਨਾਲ ਉਸ ਦੀ ਨਜ਼ਰ ਆਖ਼ਰੀ-16 ਵਿਚ ਆਪਣੀ ਥਾਂ ਪੱਕੀ ਕਰਨ 'ਤੇ ਹੋਵੇਗੀ। ਬਾਇਰਨ ਦੀ ਟੀਮ ਥਿਏਗੋ ਏਲਕਾਂਤਰਾ ਦੀ ਸੱਟ ਨਾਲ ਪੈਦਾ ਹੋਈ ਘਾਟ ਨੂੰ ਹੁਣ ਤਕ ਪੂਰਾ ਨਹੀਂ ਕਰ ਸਕੀ ਹੈ ਜਿਸ ਕਾਰਨ ਟੀਮ ਕਮਜ਼ੋਰ ਨਜ਼ਰ ਆ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: sports brief