ਮੈਰੀਕਾਮ ਦੀ ਅਕੈਡਮੀ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ

Updated on: Mon, 12 Mar 2018 09:12 PM (IST)
  

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਮਾਰਚ ਨੂੰ ਇੰਫਾਲ 'ਚ ਮੈਰੀਕਾਮ ਰੀਜ਼ਨਲ ਬਾਕਸਿੰਗ ਫਾਊਂਡੇਸ਼ਨ ਦਾ ਉਦਘਾਟਨ ਕਰਨਗੇ। ਇਸ ਮੌਕੇ 'ਤੇ ਓਲੰਪਿਕ ਮੈਡਲ ਜੇਤੂ ਮੁੱਕੇਬਾਜ਼ ਵਿਜੇਂਦਰ ਕੁਮਾਰ ਤੇ ਭਲਵਾਨ ਸੁਸ਼ੀਲ ਕੁਮਾਰ ਵੀ ਮੌਜੂਦ ਹੋਣਗੇ। ਮਨੀਪੁਰ ਦੇ ਪੱਛਮੀ ਇੰਫਾਲ ਜ਼ਿਲ੍ਹੇ 'ਚ ਮੌਜੂਦ ਮੈਰੀਕਾਮ ਮੁੱਕੇਬਾਜ਼ ਅਕੈਡਮੀ 3.3 ਏਕੜ 'ਚ ਫੈਲੀ ਹੈ ਤੇ ਰਾਜਧਾਨੀ ਤੋਂ 10 ਕਿੱਲੋਮੀਟਰ ਦੂਰ ਹੈ।

ਗੱਲਬਾਤ ਕਰਨਗੇ ਸਹਿਵਾਗ ਤੇ ਸ਼ੋਇਬ

ਦੁਬਈ : ਵਰਿੰਦਰ ਸਹਿਵਾਗ ਤੇ ਸ਼ੋਇਬ ਅਖ਼ਤਰ ਆਪਣੇ ਿਯਕਟ ਕਰੀਅਰ ਨਾਲ ਜੁੜੇ ਮੈਦਾਨ ਤੋਂ ਬਾਹਰ ਦੇ ਕਿੱਸੇ ਤੇ ਭਾਰਤ-ਪਾਕਿਸਤਾਨ ਮੁਕਾਬਲੇਬਾਜ਼ੀ ਬਾਰੇ ਗੱਲਬਾਤ ਕਰਨਗੇ। ਦੋਵੇਂ 22 ਮਾਰਚ ਨੂੰ ਇੱਥੇ ਪਹਿਲੇ ਕਲਰਜ਼ ਿਯਕਟ ਕਾਨਕਲੇਵ ਵਿਚ ਹਿੱਸਾ ਲੈਣਗੇ।

ਅਮਰਿੰਦਰ ਨੇ ਮੁੰਬਈ ਸਿਟੀ ਨਾਲ ਵਧਾਇਆ ਕਰਾਰ

ਮੁੰਬਈ : ਮੁੰਬਈ ਸਿਟੀ ਐੱਫਸੀ ਦੇ ਗੋਲਕੀਪਰ ਅਮਰਿੰਦਰ ਸਿੰਘ ਨੇ ਕਲੱਬ ਨਾਲ ਆਪਣੇ ਕਰਾਰ ਨੂੰ ਤਿੰਨ ਸਾਲਾਂ ਤਕ ਵਧਾਇਆ ਹੈ। 24 ਸਾਲਾ ਅਮਰਿੰਦਰ 2021 ਤਕ ਮੁੰਬਈ ਕਲੱਬ ਨਾਲ ਜੁੜੇ ਰਹਿਣਗੇ। ਅਮਰਿੰਦਰ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ 2016 ਸੈਸ਼ਨ 'ਚ ਬੈਂਗਲੁਰੂ ਐੱਫਸੀ ਤੋਂ ਲੋਨ 'ਤੇ ਮੁੰਬਈ 'ਚ ਸ਼ਾਮਿਲ ਹੋਏ ਸਨ।

ਪੋਪੋਵਿਕ ਤੇ ਰੋਕਾ ਨੇ ਕੀਤੀ ਛੇਤਰੀ ਦੀ ਤਾਰੀਫ਼

ਬੈਂਗਲੁਰੂ : ਐੱਫਸੀ ਪੁਣੇ ਸਿਟੀ ਦੇ ਮੁੱਖ ਕੋਚ ਰੈਂਕੋ ਪੋਪੋਵਿਕ ਨੇ ਸੁਨੀਲ ਛੇਤਰੀ ਨੂੰ ਭਾਰਤ ਦਾ ਆਲਟਾਈਮ ਖਿਡਾਰੀ ਦੱਸਿਆ ਉਥੇ ਬੈਂਗਲੁਰੂ ਐੱਫਸੀ ਦੇ ਕੋਚ ਅਲਬਰਟ ਰੋਕਾ ਨੇ ਕਿਹਾ ਕਿ ਛੇਤਰੀ ਬਾਰੇ ਕੁਝ ਕਹਿਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਛੇਤਰੀ ਦੀ ਹੈਟਿ੍ਰਕ ਕਾਰਨ ਬੈਂਗਲੁਰੂ ਐੱਫਸੀ ਨੇ ਐਤਵਾਰ ਨੂੰ ਪੁਣੇ ਸਿਟੀ ਨੂੰ ਹਰਾਇਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: sports brief