ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਹਰਾਇਆ

Updated on: Tue, 18 Jul 2017 12:15 AM (IST)
  

ਨਾਟਿੰਘਮ (ਏਪੀ) : ਦੱਖਣੀ ਅਫਰੀਕਾ ਨੇ ਸੋਮਵਾਰ ਨੂੰ ਇੱਥੇ ਮੇਜ਼ਬਾਨ ਇੰਗਲੈਂਡ ਨੂੰ ਦੂਜੇ ਟੈਸਟ 'ਚ 340 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ 'ਚ 1-1 ਨਾਲ ਬਰਾਬਰੀ ਹਾਸਿਲ ਕਰ ਲਈ। ਇੰਗਲੈਂਡ ਦੇ ਸਾਹਮਣੇ 474 ਦੌੜਾਂ ਦਾ ਵੱਡਾ ਟੀਚਾ ਸੀ ਪਰ ਉਸ ਦੀ ਟੀਮ ਚਾਹ ਤੋਂ 40 ਮਿੰਟ ਪਹਿਲਾਂ ਸਿਰਫ਼ 133 ਦੌੜਾਂ 'ਤੇ ਸਿਮਟ ਗਈ। ਇੰਗਲੈਂਡ ਦੀ ਪਾਰੀ 'ਚ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਾ ਬਣਾ ਸਕਿਆ। ਉਸ ਵੱਲੋਂ ਸਾਬਕਾ ਕਪਤਾਨ ਏਲੀਸਟੇਅਰ ਕੁੱਕ ਨੇ ਸਭ ਤੋਂ ਜ਼ਿਆਦਾ 42 ਦੌੜਾਂ ਬਣਾਈਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: South Africa thrash England in 2nd Test