ਹਾਲੇਪ ਨੂੰ ਕਰਨਾ ਪਿਆ ਸੰਘਰਸ਼

Updated on: Mon, 12 Mar 2018 08:02 PM (IST)
  

ਮਹਿਲਾਵਾਂ ਦੇ ਸਿੰਗਲਜ਼ ਮੁਕਾਬਲਿਆਂ ਵਿਚ ਸਿਖ਼ਰਲਾ ਦਰਜਾ ਸਿਮੋਨਾ ਹਾਲੇਪ ਨੂੰ ਕੈਰੋਲੀਨ ਡੋਲਹਿਡ ਨਾਲ ਤੀਜੇ ਗੇੜ ਦੇ ਮੁਕਾਬਲੇ ਨੂੰ 1-6, 7-6, 6-2 ਨਾਲ ਜਿੱਤਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਉਹ ਅਗਲੇ ਗੇੜ ਦਾ ਮੁਕਾਬਲਾ ਕਿਊ ਵਾਂਗ ਖ਼ਿਲਾਫ਼ ਖੇਡੇਗੀ। ਵਾਈਲਡ ਕਾਰਡ ਰਾਹੀਂ ਟੂਰਨਾਮੈਂਟ ਖੇਡ ਰਹੀ ਅਮਾਂਡਾ ਏਨੀਸੀਮੋਵ ਨੇ ਨੌਵਾਂ ਦਰਜਾ ਪੇਤਰਾ ਕਵਿਤੋਵਾ ਨੂੰ 6-2, 6-4 ਨਾਲ ਹਰਾ ਕੇ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ। ਇਸ ਨਾਲ ਚੈੱਕ ਗਣਰਾਜ ਦੀ ਪੇਤਰਾ ਦੀ 14 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਰੁਕ ਗਈ। ਫਰੈਂਚ ਓਪਨ ਚੈਂਪੀਅਨ ਯੇਲੇਨਾ ਓਸਟਾਪੇਂਕੋ ਨੂੰ ਪੇਤਰਾ ਮਾਰਟਿਕ ਨੇ 6-3, 6-3 ਨਾਲ ਹਰਾ ਦਿੱਤਾ ਜਦਕਿ ਅਮਰੀਕੀ ਓਪਨ ਚੈਂਪੀਅਨ ਸਲੋਨੇ ਸਟੀਫੰਸ ਨੇ ਵਿਕਟੋਰੀਆ ਅਜਾਰੇਂਕਾ ਤੋਂ ਦੂਜੇ ਗੇੜ ਦਾ ਮੁਕਾਬਲਾ 6-1, 7-5 ਨਾਲ ਆਸਾਨੀ ਨਾਲ ਜਿੱਤ ਲਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Simona Halep