ਪ੍ਰਧਾਨ ਤੇ ਸੀਓਏ ਨੂੰ ਮਿਲੇ ਰਵੀ ਸ਼ਾਸਤਰੀ

Updated on: Tue, 18 Jul 2017 12:12 AM (IST)
  

ਨਵੀਂ ਦਿੱਲੀ (ਜੇਐੱਨਐੱਨ) : ਸਹਿਯੋਗੀ ਸਟਾਫ ਨੂੰ ਲੈ ਕੇ ਮੁੱਖ ਕੋਚ ਰਵੀ ਸ਼ਾਸਤਰੀ ਤੇ ਿਯਕਟ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਵੱਲੋਂ ਨਿਯੁਕਤ ਚਾਰ ਮੈਂਬਰੀ ਕਮੇਟੀ ਵਿਚਾਲੇ ਮੰਗਲਵਾਰ ਨੂੰ ਮੀਟਿੰਗ ਹੋਣੀ ਹੈ ਪਰ ਐਤਵਾਰ ਨੂੰ ਭਾਰਤ ਪੁੱਜੇ ਸ਼ਾਸਤਰੀ ਨੇ ਇਕ ਦਿਨ ਪਹਿਲਾਂ ਹੀ ਬੀਸੀਸੀਆਈ ਦੇ ਸੀਈਓ ਰਾਹੁਲ ਚੌਧਰੀ ਤੇ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਨਾਲ ਮੁਲਾਕਾਤ ਕੀਤੀ। ਬੀਸੀਸੀਆਈ ਦੇ ਸੂਤਰਾਂ ਮੁਤਾਬਕ ਟੀਮ ਇੰਡੀਆ ਦੇ ਮੁੱਖ ਕੋਚ ਤੇ ਤੇ ਸੀਈਓ ਜੌਹਰੀ ਵਿਚਾਲੇ ਸੀਏਸੀ ਵੱਲੋਂ ਚੁਣੇ ਗਏ ਸਲਾਹਕਾਰਾਂ ਤੇ ਨਵੇਂ ਸਹਿਯੋਗੀ ਸਟਾਫ ਨੂੰ ਲੈ ਕੇ ਗੱਲਬਾਤ ਹੋਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: shasrti meet ceo and president