ਵੱਡੀ ਤਬਦੀਲੀ ਨਾਲ ਉਤਰੇਗੀ ਟੀਮ ਇੰਡੀਆ

Updated on: Fri, 12 Jan 2018 09:49 PM (IST)
  

ਜਨਵਰੀ 2010 ਤੋਂ ਦੱਖਣੀ ਅਫਰੀਕਾ 'ਚ ਸੈਂਕੜਾ ਲਾਉਣ ਵਾਲੇ ਮੱਧ ਯਮ ਦੇ ਵਿਦੇਸ਼ੀ ਬੱਲੇਬਾਜ਼

ਖਿਡਾਰੀ, ਮੈਚ, ਦੌੜਾਂ, ਅੌਸਤ, ਸੈਂਕੜੇ

ਸਚਿਨ ਤੇਂਦੁਲਕਰ, 3, 326, 81.50, 2

ਸਟੀਵ ਸਮਿਥ, 3, 220, 73.33, 1

ਥਿਲਨ ਸਮਰਵੀਰਾ, 3, 339, 67.80, 2

ਬੇਨ ਸਟੋਕਸ, 4, 411, 58.71, 1

ਜੋ ਰੂਟ, 4, 386, 55.14, 1

ਮਾਰਲਨ ਸੈਮੂਅਲਜ਼, 3, 268, 53.60, 1

ਵਿਰਾਟ ਕੋਹਲੀ, 3, 305, 50.83,1

ਮਾਈਕਲ ਕਲਾਰਕ, 5, 387, 48.37, 2

ਸ਼ਾਨ ਮਾਰਸ਼, 2, 192, 48.00,1

ਡਗਲਸ ਬਰਾਊਨਲੀ, 2, 172, 43.00, 1

ਯੂਨਸ ਖ਼ਾਨ, 3,173, 34.60, 1

ਅਸਦ ਸ਼ਫੀਕ, 3, 199, 33.16, 1

--ਸਿਖਰਲੇ ਨੰਬਰ ਦੇ ਬੱਲੇਬਾਜ਼ ਜਿਨ੍ਹਾਂ ਨੇ ਦੱਖਣੀ ਅਫਰੀਕਾ 'ਚ ਕੀਤਾ ਸੰਘਰਸ਼

ਖਿਡਾਰੀ, ਪਾਰੀ, ਦੌੜਾਂ, ਅੌਸਤ ਸੈਂਕੜੇ

ਰਾਹੁਲ, ਦ੫ਾਵਿੜ, 6, 120, 20.00, 0

ਕੇਨ ਵਿਲੀਅਮਸਨ 7, 127, 21.16, 0

ਅਜ਼ਹਰ ਅਲੀ, 6, 133, 22.16, 0

ਮੁਰਲੀ ਵਿਜੇ 8, 190, 23.75, 0

ਵਰਿੰਦਰ ਸਹਿਵਾਗ, 6, 144, 24.00, 0

ਏਲੀਸਟੇਅਰ ਕੁੱਕ, 12, 326, 27.16, 0

-ਦੂਜੇ ਟੈਸਟ 'ਚ ਰਾਹੁਲ ਤੇ ਪਾਰਥਿਵ ਨੂੰ ਮਿਲ ਸਕਦਾ ਹੈ ਮੌਕਾ

-ਫਿੱਟ ਇਸ਼ਾਂਤ ਤੇ ਜਡੇਜਾ ਨੇ ਵੀ ਕੀਤਾ ਅਭਿਆਸ

ਅਭਿਸ਼ੇਕ ਤਿ੫ਪਾਠੀ, ਸੈਂਚੂਰੀਅਨ :

ਟੈਸਟ ਕਪਤਾਨ ਬਣਨ ਤੋਂ ਬਾਅਦ ਆਪਣੀ ਸਭ ਤੋਂ ਮੁਸ਼ਕਿਲ ਟੈਸਟ ਸੀਰੀਜ਼ ਖੇਡ ਰਹੇ ਵਿਰਾਟ ਕੋਹਲੀ ਨੇ ਚਾਹੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਹੋਵੇ ਕਿ ਸਾਡੇ ਲਈ ਘਬਰਾਉਣ ਵਰਗੇ ਹਾਲਾਤ ਨਹੀਂ ਹਨ ਪਰ ਸੱਚ ਤਾਂ ਇਹ ਹੈ ਕਿ ਟੀਮ ਇੰਡੀਆ ਘਬਰਾਈ ਹੋਈ ਹੈ ਤੇ ਕਪਤਾਨ ਤੋਂ ਲੈ ਕੇ ਮੁੱਖ ਕੋਚ ਰਵੀ ਸ਼ਾਸਤਰੀ ਤੇ ਮੁੱਖ ਚੋਣਕਾਰ ਐੱਮਐੱਸਕੇ ਪ੍ਰਸਾਦ ਜ਼ਿਆਦਾਤਰ ਸਮਾਂ ਇਸੇ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਦੂਜੇ ਟੈਸਟ ਵਿਚ ਅਜਿਹਾ ਕੀ ਕੀਤਾ ਜਾਵੇ ਜਿਸ ਨਾਲ ਭਾਰਤ ਨੂੰ ਪਹਿਲੇ ਟੈਸਟ ਵਰਗੇ ਹਾਲਾਤ 'ਚੋਂ ਨਾ ਗੁਜ਼ਰਨਾ ਪਵੇ। ਜੇ ਸ਼ੁੱਕਰਵਾਰ ਨੂੰ ਟੀਮ ਦੇ ਅਭਿਆਸ ਤੇ ਹੋਰ ਚੀਜ਼ਾਂ ਨੂੰ ਦੇਖਿਆ ਜਾਵੇ ਤਾਂ ਸ਼ਨਿਚਰਵਾਰ ਨੂੰ ਆਖ਼ਰੀ ਇਲੈਵਨ ਵਿਚ ਕਈ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਕੋਹਲੀ ਨੇ ਆਪਣੀ ਕਪਤਾਨੀ ਵਿਚ ਪਿਛਲੇ 33 ਟੈਸਟ ਵਿਚੋਂ ਇਕ ਵਾਰ ਵੀ ਲਗਾਤਾਰ ਦੋ ਮੁਕਾਬਲਿਆਂ ਵਿਚ ਇਕੋ ਜਿਹੀ ਟੀਮ ਨਹੀਂ ਉਤਾਰੀ ਹੈ ਤੇ 34ਵੇਂ ਟੈਸਟ ਵਿਚ ਅਜਿਹਾ ਹੀ ਹੋਣ ਦੀ ਉਮੀਦ ਹੈ ਕਿਉਂਕਿ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ਦੀ ਘਾਹ ਵਾਲੀ ਪਿੱਚ 'ਤੇ ਹਾਰਨ ਵਾਲੇ ਆਖ਼ਰੀ ਇਲੈਵਨ ਦੇ ਖਿਡਾਰੀਆਂ ਵਿਚ ਤਬਦੀਲੀ ਤੈਅ ਦਿਖਾਈ ਦੇ ਰਹੀ ਹੈ।

ਪਾਰਥਿਵ ਨੂੰ ਮਿਲ ਸਕਦੈ ਮੌਕਾ :

ਮੈਚ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਦ ਪ੍ਰੈੱਸ ਕਾਨਫਰੰਸ ਵਿਚ ਵਿਰਾਟ ਤੋਂ ਪੁੱਿਛਆ ਗਿਆ ਕਿ ਕੀ ਆਖ਼ਰੀ ਇਲੈਵਨ ਵਿਚ ਤਬਦੀਲੀ ਕਰਨ ਜਾ ਰਹੇ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਨੈੱਟ ਅਭਿਆਸ ਤੋਂ ਬਾਅਦ ਅਸੀਂ ਇਸ 'ਤੇ ਫ਼ੈਸਲਾ ਕਰਾਂਗੇ। ਇਸ ਤੋਂ ਬਾਅਦ ਸੈਂਚੂਰੀਅਨ ਦੇ ਸੁਪਰ ਸਪੋਰਟਸ ਪਾਰਕ ਸਟੇਡੀਅਮ ਦੇ ਪਹਿਲੇ ਨੈੱਟ ਵਿਚ ਓਪਨਰ ਮੁਰਲੀ ਨੂੰ ਥਰੋਅਡਾਊਨ ਕਰਵਾ ਰਹੇ ਸਹਾਇਕ ਕੋਚ ਸੰਜੇ ਬਾਂਗਰ ਨੇ ਸ਼ਿਖ਼ਰ ਧਵਨ ਨੂੰ ਕਿਹਾ ਕਿ ਪਾਰਥਿਵ ਨੂੰ ਬੁਲਾਓ, ਉਸ ਨੇ ਬੱਲੇਬਾਜ਼ੀ ਕਰਨੀ ਹੈ। ਧਵਨ ਜਿਵੇਂ ਹੀ ਪਾਰਥਿਵ ਨੂੰ ਬੁਲਾਉਣ ਲਈ ਵਧੇ ਤਾਂ ਪਾਰਥਿਵ ਨੈੱਟ ਵੱਲ ਆਉਂਦੇ ਦਿਖਾਈ ਦਿੱਤੇ। ਧਵਨ ਨੇ ਕਿਹਾ ਕਿ ਜਾਓ ਬੱਲੇਬਾਜ਼ੀ ਕਰੋ ਤਾਂ ਪਾਰਥਿਵ ਨੇ ਕਿਹਾ ਕਿ ਮੈਂ ਤਾਂ ਤੀਜੇ ਗੇੜ (ਛੇ ਬੱਲੇਬਾਜ਼ਾਂ ਤੋਂ ਬਾਅਦ) ਬੱਲੇਬਾਜ਼ੀ ਕਰਨੀ ਸੀ ਤਾਂ ਬਾਂਗਰ ਬੋਲੇ ਪਲਾਨ ਬਦਲ ਗਿਆ ਹੈ। ਇਸ ਤੋਂ ਬਾਅਦ ਪਹਿਲੇ ਨੈੱਟ 'ਤੇ ਮੁਰਲੀ, ਦੂਜੇ ਨੈੱਟ 'ਤੇ ਕੇਐੱਲ ਰਾਹੁਲ ਤੇ ਤੀਜੇ ਨੈੱਟ ਤੇ ਪਾਰਥਿਵ ਅਭਿਆਸ ਕਰਨ ਲੱਗੇ। ਰਾਹੁਲ ਨੂੰ ਜਿੱਥੇ ਥਰੋਅ ਡਾਊਨ ਸਪੈਸ਼ਲਿਸਟ ਰਘੂ ਅਭਿਆਸ ਕਰਵਾ ਰਹੇ ਸਨ ਤਾਂ ਪਾਰਥਿਵ ਸਾਹਮਣੇ ਸਭ ਤੋਂ ਲੰਬੇ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਸਨ। ਇਸ਼ਾਂਤ ਨਵੀਂ ਗੇਂਦ ਸੁੱਟ ਰਹੇ ਸਨ। ਕੋਚ ਸ਼ਾਸਤਰੀ ਅੰਪਾਇਰ ਦੀ ਭੂਮਿਕਾ ਵਿਚ ਸਨ। ਪਾਰਥਿਵ ਨੇ ਕਾਫੀ ਦੇਰ ਅਭਿਆਸ ਕੀਤਾ। ਮੁਰਲੀ, ਰਾਹੁਲ ਤੇ ਪਟੇਲ ਦੀ ਬੱਲੇਬਾਜ਼ੀ ਦੇਖਣ ਤੋਂ ਬਾਅਦ ਸ਼ਾਸਤਰੀ, ਬਾਂਗਰ ਤੇ ਵਿਰਾਟ ਨੇ ਗੱਲਬਾਤ ਕੀਤੀ। ਇਸ ਤੋਂ ਬਾਅਦ ਪਾਰਥਿਵ ਨੂੰ ਸਹਾਇਕ ਸਟਾਫ ਨਾਲ ਕੀਪਿੰਗ ਦਾ ਅਭਿਆਸ ਕਰਨ ਲਈ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਕਾਫੀ ਦੇਰ ਤਕ ਅਭਿਆਸ ਕੀਤਾ। ਇਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਦੂਜੇ ਟੈਸਟ ਵਿਚ ਵਿਕਟਕੀਪਰ ਰਿੱਧੀਮਾਨ ਸਾਹਾ ਦੀ ਥਾਂ ਉਨ੍ਹਾ ਨੂੰ ਮੌਕਾ ਮਿਲ ਸਕਦਾ ਹੈ। ਭਾਰਤ ਦੇ ਮੁੱਖ ਵਿਕਟਕੀਪਰ ਦੇ ਤੌਰ 'ਤੇ ਖ਼ੁਦ ਨੂੰ ਸਥਾਪਿਤ ਕਰਨ ਵਾਲੇ ਸਾਹਾ ਪਿਛਲੇ ਮੈਚ ਦੀਆਂ ਦੋ ਪਾਰੀਆਂ ਵਿਚ 00 ਤੇ 08 ਦੌੜਾਂ 'ਤੇ ਆਊਟ ਹੋਏ ਸਨ। ਪਾਰਥਿਵ ਸੈਂਚੂਰੀਅਨ ਦੀ ਪਿੱਚ 'ਤੇ ਉਨ੍ਹਾਂ ਤੋਂ ਬਿਹਤਰ ਬੱਲੇਬਾਜ਼ ਸਾਬਿਤ ਹੋ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਉਨ੍ਹਾਂ ਨੂੰ ਮੁਰਲੀ ਵਿਜੇ ਜਾਂ ਕੇਐੱਲ ਰਾਹੁਲ ਨਾਲ ਓਪਨਿੰਗ ਵਿਚ ਉਤਾਰਿਆ ਜਾਵੇਗਾ ਜਾਂ ਉਹ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨਗੇ।

ਓਪਨਿੰਗ ਵੱਡੀ ਮੁਸ਼ਕਿਲ :

ਦੱਖਣੀ ਅਫਰੀਕਾ ਵਿਚ ਸਲਾਮੀ ਬੱਲੇਬਾਜ਼ਾਂ ਲਈ ਬੱਲੇਬਾਜ਼ੀ ਕਰਨਾ ਬਹੁਤ ਚੁਣੌਤੀ ਭਰਿਆ ਹੈ। ਇੱਥੇ ਟੈਸਟ ਦੌਰਾ ਕਰਨ ਵਾਲੀ ਵਿਦੇਸ਼ੀ ਟੀਮ ਦੇ ਸਿਖਰਲੇ ਤਿੰਨ ਬੱਲੇਬਾਜ਼ ਸਿਰਫ਼ 25.29 ਦੀ ਅੌਸਤ ਨਾਲ ਹੀ ਦੌੜਾਂ ਬਣਾ ਸਕੇ ਹਨ ਤੇ ਭਾਰਤੀ ਸਲਾਮੀ ਬੱਲੇਬਾਜ਼ਾਂ ਲਈ ਤਾਂ ਇੱਥੇ ਦੌੜਾਂ ਬਣਾਉਣਾ ਹੋਰ ਵੀ ਤਗੜੀ ਚੁਣੌਤੀ ਰਿਹਾ ਹੈ। ਕੇਪਟਾਊਨ ਵਿਚ ਮੁਰਲੀ ਪਹਿਲੀ ਪਾਰੀ ਵਿਚ 01 ਤੇ ਧਵਨ 16 ਦੌੜਾਂ ਬਣਾ ਕੇ ਆਊਟ ਹੋਏ। ਦੂਜੀ ਪਾਰੀ ਵਿਚ ਮੁਰਲੀ 13 ਤੇ ਧਵਨ 16 ਦੌੜਾਂ ਹੀ ਬਣਾ ਸਕੇ। ਦੋਵਾਂ ਵਿਚੋਂ ਜਿੱਥੇ ਮੁਰਲੀ ਗੇਂਦ ਦਾ ਪਿੱਛਾ ਕਰਦੇ ਹੋਏ ਆਊਟ ਹੋਏ ਤਾਂ ਧਵਨ ਬਾਊਂਸ ਦੇ ਸਾਹਮਣੇ ਪਰੇਸ਼ਾਨ ਹੋਏ। ਸਪੋਰਟਸ ਪਾਰਕ ਦੀ ਪਿੱਚ 'ਤੇ ਨਿਊਲੈਂਡਸ ਦੀ ਤਰ੍ਹਾਂ ਘਾਹ ਤਾਂ ਨਹੀਂ ਹੈ ਪਰ ਇੱਥੇ ਬਾਊਂਸ ਬਹੁਤ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ। ਇਹ ਤਾਂ ਤੈਅ ਹੈ ਕਿ ਇਸ ਮੈਚ ਵਿਚ ਓਪਨਿੰਗ 'ਚ ਤਬਦੀਲੀ ਹੋਵੇਗੀ ਤੇ ਸ਼ਿਖਰ ਧਵਨ ਬਾਹਰ ਬੈਠਣਗੇ। ਧਵਨ ਦਾ ਵਿਦੇਸ਼ ਵਿਚ ਖੇਡੇ ਗਏ 19 ਟੈਸਟ ਵਿਚ ਅੌਸਤ 43.72 ਹੈ ਜੋ ਉਨ੍ਹਾਂ ਦੇ ਕਰੀਅਰ ਦੇ ਅੌਸਤ 42.62 ਤੋਂ ਜ਼ਿਆਦਾ ਹੈ ਪਰ ਦੱਖਣੀ ਅਫਰੀਕਾ, ਆਸਟ੫ੇਲੀਆ, ਨਿਊਜ਼ੀਲੈਂਡ ਤੇ ਇੰਗਲੈਂਡ ਵਿਚ ਉਨ੍ਹਾਂ ਦੇ ਰਿਕਾਰਡ ਨੂੰ ਦੇਖੀਏ ਤਾਂ ਇਹ 11 ਟੈਸਟ ਵਿਚ ਸਿਰਫ਼ 27.81 ਹੈ। ਦੱਖਣੀ ਅਫਰੀਕਾ ਵਿਚ ਤਿੰਨ ਟੈਸਟ ਵਿਚ ਉਨ੍ਹਾਂ ਦਾ ਅੌਸਤ 18 ਰਿਹਾ ਹੈ ਤੇ ਉਹ ਇਕ ਵੀ ਅਰਧ ਸੈਂਕੜਾ ਨਹੀਂ ਲਾ ਸਕੇ ਹਨ। ਉਨ੍ਹਾਂ ਦਾ ਸਰਬੋਤਮ ਸਕੋਰ ਇੱਥੇ 29 ਦੌੜਾਂ ਹੈ ਜੋ ਉਨ੍ਹਾਂ ਨੇ 2013-14 ਵਿਚ ਬਣਾਇਆ ਸੀ। ਦੂਜੇ ਪਾਸੇ ਰਾਹੁਲ ਤਕਨੀਕੀ ਤੌਰ 'ਤੇ ਜ਼ਿਆਦਾਯੋਗ ਹਨ। ਰੋਹਿਤ ਤੇ ਰਹਾਣੇ ਵਿਚੋਂ ਇਕ ਦੀ ਚੋਣ ਵੀ ਅੌਖੀ ਹੈ। ਹਾਲਾਂਕਿ ਕੋਹਲੀ ਨੇ ਕਿਹਾ ਸੀ ਕਿ ਮੌਜੂਦਾ ਲੈਅ ਨੂੰ ਦੇਖਦੇ ਹੋਏ ਪਹਿਲੇ ਟੈਸਟ ਵਿਚ ਰੋਹਿਤ ਨੂੰ ਚੁਣਿਆ ਗਿਆ। ਰੋਹਿਤ ਕੇਪਟਾਊਨ ਦੀਆਂ ਦੋ ਪਾਰੀਆਂ ਵਿਚ 11 ਤੇ 10 ਦੌੜਾਂ ਹੀ ਬਣਾ ਸਕੇ ਪਰ ਅਜਿਹਾ ਨਹੀਂ ਲਗਦਾ ਹੈ ਕਿ ਟੀਮ ਮੈਨੇਜਮੈਂਟ ਇਕ ਮੈਚ ਦੀ ਨਾਕਾਮੀ ਤੋਂ ਬਾਅਦ ਆਪਣਾ ਫ਼ੈਸਲਾ ਬਦਲੇਗੀ। ਹਰਫ਼ਨਮੌਲਾ ਦੇ ਤੌਰ 'ਤੇ ਹਾਰਦਿਕ ਪਾਂਡਿਆ ਆਪਣੀ ਥਾਂ ਪੱਕੀ ਕਰ ਹੀ ਚੁੱਕੇ ਹਨ। ਕੋਹਲੀ ਨੂੰ ਬਾਕੀ ਚਾਰ ਦੀ ਚੋਣ ਕਰਨੀ ਹੈ ਤੇ ਇਸ ਵਿਚ ਪਿੱਚ ਦੀ ਭੂਮਿਕਾ ਅਹਿਮ ਹੋਵੇਗੀ।

ਗੇਂਦਬਾਜ਼ਾਂ ਦੀ ਚੋਣ ਮੁਸ਼ਕਿਲ ਨਹੀਂ :

ਭਾਰਤ ਦੇ ਮੁੱਖ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ ਤੇ ਜਸਪ੍ਰੀਤ ਬੁਮਰਾਹ ਨੇ ਸ਼ੁੱਕਰਵਾਰ ਨੂੰ ਅਭਿਆਸ ਨਹੀਂ ਕੀਤਾ। ਆਮ ਤੌਰ 'ਤੇ ਅਜਿਹਾ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਤੇਜ਼ ਗੇਂਦਬਾਜ਼ਾਂ ਨੂੰ ਆਖ਼ਰੀ ਇਲੈਵਨ ਵਿਚ ਖਿਡਾਇਆ ਜਾਂਦਾ ਹੈ ਉਨ੍ਹਾਂ ਨੂੰ ਇਕ ਦਿਨ ਪਹਿਲਾਂ ਅਭਿਆਸ ਨਹੀਂ ਕਰਵਾਉਂਦੇ। ਫਿੱਟ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਤੇ ਸਪਿੰਨਰ ਅਸ਼ਵਿਨ ਤੇ ਜਡੇਜਾ ਨੇ ਜ਼ਰੂਰ ਅਭਿਆਸ ਕੀਤਾ।

ਟੀਮਾਂ :

ਭਾਰਤ :

ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮੁਰਲੀ ਵਿਜੇ, ਕੇਐੱਲ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ, ਰੋਹਿਤ ਸ਼ਰਮਾ, ਰਿੱਧੀਮਾਨ ਸਾਹਾ, ਹਾਰਦਿਕ ਪਾਂਡਿਆ, ਆਰ ਅਸ਼ਵਿਨ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਪਾਰਥਿਵ ਪਟੇਲ।

ਦੱਖਣੀ ਅਫਰੀਕਾ

ਫਾਫ ਡੁ ਪਲੇਸਿਸ (ਕਪਤਾਨ), ਡੀਨ ਏਲਗਰ, ਏਡੇਨ ਮਾਰਕਰੈਮ, ਹਾਸ਼ਿਮ ਅਮਲਾ, ਟੇਂਬਾ ਬਾਵੁਮਾ, ਟੀਡੇ ਬਰੂਇਨ, ਕਵਿੰਟਨ ਡਿਕਾਕ, ਕੇਸ਼ਵ ਮਹਾਰਾਜ, ਮੋਰਨੀ ਮੋਰਕੇਲ, ਿਯਸ ਮਾਰਿਸ, ਵਰਨੋਨ ਫਿਲੈਂਡਰ, ਕੈਗਿਸੋ ਰਬਾਡਾ, ਏਂਡਿਲੇ ਪੀ, ਲੁੰਗੀ ਏਂਗਿਡੀ, ਡੁਆਨੇ ਓਲੀਵੀਅਰ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: second test match