ਸੰਤੋਸ਼ ਟਰਾਫੀ 'ਚ ਹਰਿਆਣਾ ਟੀਮ ਲਈ ਦਰਵਾਜ਼ੇ ਬੰਦ

Updated on: Fri, 12 Jan 2018 07:13 PM (IST)
  

ਵਿਵਾਦ

-15 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਚੈਂਪੀਅਨਸ਼ਿਪ

-19 ਜਨਵਰੀ ਨੂੰ ਹੈ ਮਾਮਲੇ ਦੀ ਅਗਲੀ ਸੁਣਵਾਈ

ਗੁਰੂਗ੍ਰਾਮ (ਜੇਐੱਨਐੱਨ) : ਹਰਿਆਣਾ ਫੁੱਟਬਾਲ ਐਸੋਸੀਏਸ਼ਨ 'ਚ ਵੱਕਾਰ ਦੀ ਲੜਾਈ ਕਾਰਨ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਨਾਰਥ ਜ਼ੋਨ ਸੰਤੋਸ਼ ਟਰਾਫੀ ਬਿਨਾਂ ਹਰਿਆਣਾ ਟੀਮ ਦੇ ਖੇਡੀ ਜਾਵੇਗੀ। 15 ਜਨਵਰੀ ਤੋਂ ਗ੍ਰੇਟਰ ਨੋਇਡਾ 'ਚ ਨਾਰਥ ਜ਼ੋਨ ਸੰਤੋਸ਼ ਟਰਾਫੀ ਸ਼ੁਰੂ ਹੋ ਰਹੀ ਹੈ ਤੇ ਹਰਿਆਣਾ ਟੀਮ ਲਈ ਲਗਪਗ ਦਰਵਾਜ਼ਾ ਬੰਦ ਹੋ ਚੁੱਕਾ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜ਼ਿਲ੍ਹਾ ਸੋਨੀਪਤ ਕੋਰਟ 10 ਜਨਵਰੀ ਨੂੰ ਕੋਈ ਹੁਕਮ ਦੇਵੇਗਾ ਪਰ ਹੁਣ ਕੋਰਟ ਨੇ 19 ਜਨਵਰੀ ਦੀ ਤਰੀਕ ਦਿੱਤੀ ਹੈ ਜਦਕਿ ਚੈਂਪੀਅਨਸ਼ਿਪ 15 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਮੁੱਦੇ 'ਤੇ ਸਰਬ ਭਾਰਤੀ ਫੱੁਟਬਾਲ ਮਹਾਸੰਘ (ਏਆਈਐੱਫਐੱਫ) ਦੇ ਜਨਰਲ ਸਕੱਤਰ ਕੁਸ਼ਾਲ ਦਾਸ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਸਲਾਹ ਲੈ ਕੇ ਕੋਈ ਫ਼ੈਸਲਾ ਲੈਣਗੇ।

ਹਰਿਆਣਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਾਓ ਦਾਨ ਸਿੰਘ ਨੇ ਕਿਹਾ ਕਿ ਸੋਨੀਪਤ ਕੋਰਟ ਨੇ 11 ਅਕਤੂਬਰ 2017 ਨੂੰ ਏਆਈਐੱਫਐੱਫ ਨੂੰ ਹੁਕਮ ਦਿੱਤੇ ਸਨ ਕਿ ਜਦ ਤਕ ਕੋਰਟ ਦਾ ਅਗਲਾ ਫ਼ੈਸਲਾ ਆਉਂਦਾ ਹੈ ਤਦ ਤਕ ਰਾਓ ਦਾਨ ਸਿੰਘ ਵਾਲੀ ਐਸੋਸੀਏਸ਼ਨ ਦੀਆਂ ਟੀਮਾਂ ਨੂੰ ਖੇਡਣ ਦਾ ਮੌਕਾ ਦਿੱਤਾ ਜਾਵੇ ਪਰ ਏਆਈਐੱਫਐੱਫ ਨੇ ਨਵੰਬਰ 2017 'ਚ ਪੰਜਾਬ ਵਿਚ ਖੇਡੀ ਗਈ ਲੜਕਿਆਂ ਦੀ ਸਬ ਜੂਨੀਅਰ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਵਿਚ ਸਾਡੀ ਟੀਮ ਸ਼ਾਮਿਲ ਨਹੀਂ ਕੀਤੀ। ਹੁਣ 19 ਜਨਵਰੀ ਨੂੰ ਕੋਰਟ ਦੀ ਤਰੀਕ ਹੈ ਪਰ ਚੈਂਪੀਅਨਸ਼ਿਪ 15 ਤੋਂ ਸ਼ੁਰੂ ਹੋ ਰਹੀ ਹੈ।

ਇਸ ਤੋਂ ਇਲਾਵਾ ਹਰਿਆਣਾ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਲਲਿਤ ਚੌਧਰੀ ਨੇ ਕਿਹਾ ਕਿ ਏਆਈਐੱਫਐੱਫ ਤੋਂ ਮਾਨਤਾ ਸਾਡੀ ਹੈ ਤੇ ਸੰਤੋਸ਼ ਟਰਾਫੀ 'ਚ ਕਿਸ ਦੀ ਟੀਮ ਖੇਡੇਗੀ ਇਹ ਫ਼ੈਸਲਾ ਏਆਈਐੱਫਐੱਫ ਨੇ ਲੈਣਾ ਹੈ। ਸਾਡੀ ਟੀਮ ਤਿਆਰ ਹੈ ਜਦ ਸੱਦਾ ਆਵੇਗਾ ਟੀਮ ਖੇਡਣ ਚਲੀ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Santosh Trophy