ਸਾਰਿਆਂ ਨੂੰ ਰੜਕ ਰਹੀ ਹੈ 'ਰਾਹੁਲ ਸਰ' ਦੀ ਕਮੀ

Updated on: Tue, 13 Mar 2018 08:08 PM (IST)
  

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 11ਵਾਂ ਐਡੀਸ਼ਨ ਸੱਤ ਅਪ੍ਰੈਲ ਤੋਂ ਸ਼ੁਰੂ ਹੋਵੇਗਾ ਤੇ ਦੋ ਸਾਲ ਦੀ ਮੁਅੱਤਲੀ ਸਮਾਪਤ ਹੋਣ ਤੋਂ ਬਾਅਦ ਰਾਜਸਥਾਨ ਰਾਇਲਜ਼ ਟੀਮ ਮੁੜ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਹਾਲਾਂਕਿ ਇਸ ਵਾਰ ਉਨ੍ਹਾਂ ਦੇ ਪੁਰਾਣੇ ਕੋਚ ਰਾਹੁਲ ਦ੫ਾਵਿੜ ਟੀਮ ਨਾਲ ਨਹੀਂ ਹਨ। ਦ੫ਾਵਿੜ ਹੁਣ ਭਾਰਤ-ਏ ਅਤੇ ਅੰਡਰ-19 ਟੀਮ ਦੇ ਕੋਚ ਹਨ। ਹਿਤਾਂ ਦੇ ਟਕਰਾਅ ਕਾਰਨ ਉਹ ਕਿਸੇ ਆਈਪੀਐੱਲ ਟੀਮ ਨਾਲ ਨਹੀਂ ਜੁੜ ਸਕਦੇ ਪਰ ਉਨ੍ਹਾਂ ਦੀ ਪੁਰਾਣੀ ਟੀਮ ਦੇ ਖਿਡਾਰੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਜੈਪੁਰ 'ਚ ਰਾਜਸਥਾਨ ਰਾਇਲਜ਼ ਦੇ ਕੈਂਪ ਵਿਚ ਅਭਿਆਸ ਕਰ ਰਹੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨਾਲ ਅਭਿਸ਼ੇਕ ਤਿ੫ਪਾਠੀ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਦੋ ਸਾਲ ਬਾਅਦ ਮੁੜ ਆਪਣੀ ਪੁਰਾਣੀ ਟੀਮ ਨਾਲ ਜੁੜਨਾ ਕਿਹੋ ਜਿਹਾ ਰਿਹਾ?

-ਪਿਛਲੇ ਦੋ ਸਾਲ ਮੈਂ ਦਿੱਲੀ ਡੇਅਰਡੇਵਿਲਜ਼ ਨਾਲ ਰਿਹਾ ਪਰ ਹੁਣ ਮੁੜ ਰਾਜਸਥਾਨ ਵਿਚ ਵਾਪਸੀ ਹੋਈ ਹੈ। ਜੈਪੁਰ ਦਾ ਸਵਾਈ ਮਾਨ ਸਿੰਘ ਸਟੇਡੀਅਮ, ਇਹ ਟੀਮ ਤੇ ਮੈਨੇਜਮੈਂਟ ਆਪਣੀ ਜਿਹੇ ਲਗਦੇ ਹਨ। ਇੱਥੇ ਘਰ ਵਾਂਗ ਮਹਿਸੂਸ ਹੁੰਦਾ ਹੈ ਕਿਉਂਕਿ ਮੈਂ ਇੱਥੇ ਕਾਫੀ ਿਯਕਟ ਖੇਡੀ ਹੈ। ਯਕੀਨੀ ਤੌਰ 'ਤੇ ਇਸ ਵਾਰ ਹੋਰ ਮਜ਼ਾ ਆਵੇਗਾ।

-ਪਰ ਇਸ ਵਾਰ ਤੁਹਾਡੇ ਨਾਲ ਸਾਬਕਾ ਕੋਚ ਰਾਹੁਲ ਦ੫ਾਵਿੜ ਨਹੀਂ ਹੋਣਗੇ। ਕੀ ਟੀਮ ਨੂੰ ਉਨ੍ਹਾਂ ਦੀ ਘਾਟ ਰੜਕੇਗੀ?

-ਟੀਮ ਦੇ ਸਾਰੇ ਖਿਡਾਰੀ ਉਨ੍ਹਾਂ ਦੀਆਂ ਗੱਲਾਂ ਕਰਦੇ ਹਨ। ਸਾਰੇ ਉਨ੍ਹਾਂ ਨੂੰ ਯਾਦ ਕਰਦੇ ਹਨ। ਮੈਂ ਤਾਂ ਉਨ੍ਹਾਂ ਦੀ ਕੋਚਿੰਗ ਵਿਚ ਆਈਪੀਐੱਲ ਵਿਚ ਹੀ ਨਹੀਂ ਭਾਰਤ ਲਈ ਵੀ ਿਯਕਟ ਖੇਡੀ ਹੈ। ਉਹ ਇਕਲੌਤੇ ਅਜਿਹੇ ਇਨਸਾਨ ਹਨ ਜਿਨ੍ਹਾਂ ਦੀ ਕੋਈ ਬੁਰਾਈ ਨਹੀਂ ਕਰਦਾ ਹੈ।

-ਅਜਿਹਾ ਕੀ ਖ਼ਾਸ ਹੈ ਮਿਸਟਰ ਕੂਲ 'ਚ?

-ਮੈਂ ਉਨ੍ਹਾਂ ਦੇ ਕੋਚ ਹੁੰਦਿਆਂ ਰਾਜਸਥਾਨ ਰਾਇਲਜ਼ ਹੀ ਨਹੀਂ ਭਾਰਤ-ਏ ਲਈ ਵੀ ਖੇਡਿਆ। ਉਹ ਸ਼ਾਨਦਾਰ ਕੋਚ ਤੇ ਉਸ ਤੋਂ ਵੀ ਬਿਹਤਰ ਇਨਸਾਨ ਹਨ। ਉਨ੍ਹਾਂ ਨੇ ਦੇਸ਼ ਲਈ ਬਹੁਤ ਿਯਕਟ ਖੇਡੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਨੌਜਵਾਨਾਂ ਨਾਲ ਕਿਹੋ ਜਿਹਾ ਵਤੀਰਾ ਕਰਨਾ ਹੈ ਤੇ ਉਨ੍ਹਾਂ ਨੂੰ ਕਿਵੇਂ ਅੱਗੇ ਵਧਾਉਣਾ ਹੈ। ਉਹ ਨੌਜਵਾਨਾਂ ਦੀ ਧੜਕਣ ਨੂੰ ਸਮਝਦੇ ਹਨ। ਉਹ ਰੀਅਲ ਹੀਰੋ ਹਨ। ਉਨ੍ਹਾਂ ਦੀ ਦੋਸਤੀ ਦੇ ਸਭ ਕਾਇਲ ਹੋ ਜਾਂਦੇ ਹਨ। ਉਨ੍ਹਾਂ ਨੇ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਇੰਨੇ ਵੱਡੇ ਿਯਕਟਰ ਹਨ।

-ਨਵੇਂ ਮੇਂਟਰ ਸ਼ੇਨ ਵਾਰਨ ਟੀਮ ਨਾਲ ਜੁੜ ਰਹੇ ਹਨ। ਕੀ ਉਨ੍ਹਾਂ ਨਾਲ ਕੋਈ ਗੱਲ ਹੋਈ?

-ਨਹੀਂ, ਅਜੇ ਤਕ ਉਨ੍ਹਾਂ ਨਾਲ ਗੱਲ ਨਹੀਂ ਹੋਈ ਹੈ। ਉਨ੍ਹਾਂ ਬਾਰੇ ਕਾਫੀ ਸੁਣਿਆ ਹੈ। ਉਨ੍ਹਾਂ ਨੇ ਹੀ ਆਈਪੀਐੱਲ ਦੇ ਪਹਿਲੇ ਐਡੀਸ਼ਨ ਵਿਚ ਰਾਜਸਥਾਨ ਨੂੰ ਖ਼ਿਤਾਬ ਦਿਵਾਇਆ ਸੀ ਤੇ ਉਨ੍ਹਾਂ ਦੇ ਜੁੜਨ ਨਾਲ ਯਕੀਨੀ ਤੌਰ 'ਤੇ ਸਾਨੂੰ ਫ਼ਾਇਦਾ ਮਿਲੇਗਾ। ਉਹ ਚੈਂਪੀਅਨ ਹਨ ਤੇ ਕਾਫੀ ਸਕਾਰਾਤਮਕ ਹਨ। ਉਨ੍ਹਾਂ ਦੇ ਆਉਣ ਨਾਲ ਟੀਮ ਬਿਹਤਰ ਰਣਨੀਤੀ ਬਣਾ ਸਕੇਗੀ। ਉਹ ਟੀਮ ਵਿਚ ਨਵਾਂ ਆਤਮਵਿਸ਼ਵਾਸ ਭਰ ਸਕਦੇ ਹਨ ਤੇ ਅਸੀਂ ਉਨ੍ਹਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।

-ਨਵੀਂ ਟੀਮ ਨੂੰ ਕਿਵੇਂ ਦੇਖਦੇ ਹੋ?

-ਮੈਨੂੰ ਲਗਦਾ ਹੈ ਕਿ ਇਹ ਇਸ ਆਈਪੀਐੱਲ ਦੀਆਂ ਸਰਬੋਤਮ ਟੀਮਾਂ ਵਿਚੋਂ ਇਕ ਹੈ। ਸਟੀਵ ਸਮਿਥ ਦੀ ਕਪਤਾਨੀ ਵਿਚ ਸਾਡੇ ਕੋਲ ਬੇਨ ਸਟੋਕਸ, ਜੋਸ ਬਟਲਰ, ਅਜਿੰਕੇ ਰਹਾਣੇ ਵਰਗੇ ਿਯਕਟਰ ਹਨ। ਸਾਡੇ ਕੋਲ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਲਈ ਸਪੈਸ਼ਲਿਸਟ ਖਿਡਾਰੀ ਹਨ।

-ਲਗਾਤਾਰ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਤੁਸੀਂ ਟੀਮ ਇੰਡੀਆ ਵਿਚ ਪੱਕੀ ਥਾਂ ਬਣਾਉਣ ਵਿਚ ਨਾਕਾਮ ਰਹੇ ਹੋ। ਕੀ ਤੁਸੀਂ ਇਸ ਨਾਲ ਖ਼ੁਸ਼ ਹੋ?

-ਟੀਮ ਇੰਡੀਆ ਵਿਚ ਖੇਡਣਾ ਹਰ ਿਯਕਟਰ ਦਾ ਸੁਪਨਾ ਹੁੰਦਾ ਹੈ। ਆਈਪੀਐੱਲ ਤੋਂ ਇਲਾਵਾ ਮੈਂ ਭਾਰਤ ਦੀਆਂ ਬਾਕੀ ਟੀਮਾਂ ਲਈ ਖੇਡ ਰਿਹਾ ਹਾਂ। ਮੈਂ ਕਾਫੀ ਘਰੇਲੂ ਿਯਕਟ ਖੇਡੀ ਤੇ ਉਸ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ। ਮੈਂ ਇਹੀ ਕਹਾਂਗਾ ਕਿ ਮੈਨੂੰ ਮੌਕੇ ਮਿਲ ਰਹੇ ਹਨ ਜਿਸ ਦਾ ਮੈਂ ਪੂਰਾ ਇਸਤੇਮਾਲ ਕਰ ਰਿਹਾ ਹਾਂ। ਮੈਂ ਆਪਣੇ ਕਰੀਅਰ ਨਾਲ ਬਹੁਤ ਖ਼ੁਸ਼ ਹਾਂ। ਚੋਣ ਕਰਨਾ ਮੇਰੇ ਹੱਥ ਵਿਚ ਨਹੀਂ ਹੈ। ਚੰਗੀ ਿਯਕਟ ਖੇਡਣਾ ਮੇਰੇ ਹੱਥ ਵਿਚ ਹੈ ਜੋ ਮੈਂ ਕਰ ਰਿਹਾ ਹਾਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sanju Samson