ਸੋਨੇ ਦਾ ਤਗਮਾ ਜਿੱਤਣਾ ਚਾਹੁੰਦੀ ਹੈ ਸਾਕਸ਼ੀ ਮਲਿਕ

Updated on: Thu, 20 Apr 2017 05:26 PM (IST)
  
Sakshi Malik wants Gold in Tokyo Olympic

ਸੋਨੇ ਦਾ ਤਗਮਾ ਜਿੱਤਣਾ ਚਾਹੁੰਦੀ ਹੈ ਸਾਕਸ਼ੀ ਮਲਿਕ

ਜੇਐੱਨਐੱਨ— ਰੀਓ ਓਲੰਪਿਕ 'ਚ ਭਾਰਤ ਨੂੰ ਕੁਸ਼ਤੀ 'ਚ ਤਾਂਬੇ ਦਾ ਤਗਮਾ ਦਿਵਾਉਣ ਵਾਲੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੀ ਨਜ਼ਰ ਹੁਣ ਟੋਕੀਓ ਓਲੰਪਿਕ 'ਚ ਸੋਨੇ ਦਾ ਤਗਮਾ ਜਿੱਤਣ 'ਤੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਲਾ ਪਹਿਲਵਾਨਾਂ ਨੂੰ ਵੀ ਮਰਦ ਪਹਿਲਵਾਨਾਂ ਦੀ ਤਰ੍ਹਾਂ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਵੀ ਮਰਦ ਪਹਿਲਵਾਨਾਂ ਤੋਂ ਘੱਟ ਮਿਹਨਤ ਨਹੀਂ ਕਰਦੀਆਂ। ਉਹ ਬੁੱਧਵਾਰ ਨੂੰ ਆਪਣੇ ਪਤੀ ਸੱਤਿਆਵਰਤ ਨਾਲ ਧਰਮਨਗਰੀ ਪੁਹੰਚੀ। ਸਾਕਸ਼ੀ ਨੇ ਰੀਓ ਓਲੰਪਿਕ 'ਚ 58 ਕਿੱਲੋ ਵਰਗ ਦੀ ਫ੍ਰੀਸਟਾਈਲ ਕੁਸ਼ਤੀ 'ਚ ਤਾਂਬੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ। ਸਾਕਸ਼ੀ ਨੇ ਰੀਓ ਓਲੰਪਿਕ 'ਚ ਭਾਰਤ ਨੂੰ ਪਹਿਲਾ ਤਗਮਾ ਦਵਾਇਆ ਸੀ। ਉਨ੍ਹਾਂ ਨੇ ਇਸ ਪਲ ਨੂੰ ਇਤਿਹਾਸਿਕ ਦੱਸਿਆ ਹੈ। ਹਾਲ ਹੀ 'ਚ ਪਦਮਸ਼੍ਰੀ ਅਵਾਰਡ ਮਿਲਣ 'ਤੇ ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਕਿਸਮਤ ਵਾਲੀ ਗੱਲ ਹੈ। ਉਹ ਚਾਹੰਦੀ ਹੈ ਕਿ ਮਹਿਲਾਵਾਂ ਨੂੰ ਇਸੇ ਤਰ੍ਹਾਂ ਸਨਮਾਨ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਜਦੋਂ ਕੋਈ ਵੀ ਦੇਸ਼ ਲਈ ਕੁੱਝ ਚੰਗਾ ਕਰਦਾ ਹੈ ਤਾਂ ਸਰਕਾਰ ਨੂੰ ਵੀ ਉਸ ਲਈ ਕੁੱਝ ਅਜਿਹਾ ਕਰਨਾ ਚਾਹੀਦਾ ਹੈ, ਜਿਸ ਨਾਲ ਉਸ ਨੂੰ ਮਿਹਨਤ ਨੂੰ ਪਹਿਚਾਣ ਮਿਲੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sakshi Malik wants Gold in Tokyo Olympic