ਪਾਕਿਸਤਾਨ ਨੂੰ ਹਰਾ ਕੇ ਭਾਰਤ ਫਾਈਨਲ 'ਚ

Updated on: Thu, 13 Sep 2018 12:22 AM (IST)
  

ਢਾਕਾ (ਪੀਟੀਆਈ) : ਦੂਜੇ ਅੱਧ ਵਿਚ ਮਨਵੀਰ ਸਿੰਘ ਦੇ ਦੋ ਤੇ ਸੁਮਿਤ ਪਾਸੀ ਦੇ ਇਕ ਗੋਲ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਸੈਫ ਕੱਪ ਦੇ ਸੈਮੀਫਾਈਨਲ ਵਿਚ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਬੰਗਬੰਧੂ ਸਟੇਡੀਅਮ ਵਿਚ ਖੇਡੇ ਗਏ ਸੈਮੀਫਾਈਨਲ ਵਿਚ ਪਹਿਲਾ ਅੱਧ ਗੋਲ ਰਹਿਤ ਸਮਾਪਤ ਹੋਇਆ ਪਰ ਦੂਜੇ ਅੱਧ ਵਿਚ ਮਨਵੀਰ ਨੇ 49ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ ਤੇ ਫਿਰ 20 ਮਿੰਟ ਬਾਅਦ ਦੂਜੀ ਵਾਰ ਗੇਂਦ ਨੂੰ ਗੋਲ ਪੋਸਟ 'ਚ ਪਹੁੰਚਾਇਆ। ਬਦਲਵੇਂ ਖਿਡਾਰੀ ਦੇ ਰੂਪ ਵਿਚ ਉਤਰੇ ਪਾਸੀ ਨੇ 83ਵੇਂ ਮਿੰਟ ਵਿਚ ਭਾਰਤ ਨੂੰ 3-0 ਦੀ ਬੜ੍ਹਤ ਦਿਵਾਈ। ਪਾਕਿਸਤਾਨ ਵੱਲੋਂ ਹਸਨ ਬਸ਼ੀਰ ਨੇ ਇਕਲੌਤਾ ਗੋਲ 88ਵੇਂ ਮਿੰਟ 'ਚ ਕੀਤਾ। ਹੁਣ ਭਾਰਤ ਦਾ ਫਾਈਨਲ ਵਿਚ ਮੁਕਾਬਲਾ ਐਤਵਾਰ ਨੂੰ ਮਾਲਦੀਵ ਨਾਲ ਹੋਵੇਗਾ ਜਿਸ ਨੇ ਇਕ ਹੋਰ ਸੈਮੀਫਾਈਨਲ ਵਿਚ ਨੇਪਾਲ ਨੂੰ 3-0 ਨਾਲ ਹਰਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: saf cup