ਲਾਰਡਜ਼ 'ਚ ਸਚਿਨ ਨੂੰ ਮਿਲੇ ਰਣਵੀਰ

Updated on: Fri, 10 Aug 2018 06:38 PM (IST)
  

ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਤੇ ਇੰਗਲੈਂਡ ਵਿਚਾਲੇ ਚੱਲ ਰਹੇ ਦੂਜੇ ਟੈਸਟ ਮੈਚ ਦੌਰਾਨ ਿਯਕਟ ਦੇ ਭਗਵਾਨ ਸਚਿਨ ਤੇਂਦੁਲਕਰ ਬਾਲੀਵੁਡ ਸਟਾਰ ਰਣਵੀਰ ਸਿੰਘ ਤੇ ਨਿਰਦੇਸ਼ਕ ਕਬੀਰ ਖ਼ਾਨ ਇਕੱਠੇ ਦਿਖਾਈ ਦਿੱਤੇ। ਬਾਰਿਸ਼ ਕਾਰਨ ਮੈਚ ਨਹੀਂ ਹੋ ਸਕ ਰਿਹਾ ਸੀ। ਇਸ ਨੂੰ ਦੇਖ ਕੇ ਰਣਵੀਰ ਸਿੰਘ ਵੀ ਕਾਫੀ ਨਿਰਾਸ਼ ਦਿਖਾਈ ਦਿੱਤੇ। ਰਣਵੀਰ ਨੇ ਟਵਿਟਰ 'ਤੇ ਲਿਖਿਆ ਕਿ ਰੇਨ-ਰੇਨ ਗੋ ਅਵੇਅ। ਬਾਰਿਸ਼ ਕਾਰਨ ਮੈਚ ਨਾ ਹੋ ਸਕਣ ਕਾਰਨ ਰਣਵੀਰ ਸਿੰਘ ਨਾਰਾਜ਼ ਸਨ, ਪਰ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਨੇ ਉਨ੍ਹਾਂ ਦੇ ਚਿਹਰੇ ਦੀ ਖ਼ੁਸ਼ੀ ਵਾਪਿਸ ਲਿਆ ਦਿੱਤੀ। ਕਬੀਰ ਖ਼ਾਨ ਨੇ ਸਚਿਨ ਨਾਲ ਆਪਣੀ ਤੇ ਰਣਵੀਰ ਸਿੰਘ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਕਬੀਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਚਿਨ ਤੇਂਦੁਲਕਰ ਤਦ ਨੌਂ ਸਾਲ ਦੇ ਸਨ ਜਦ ਉਨ੍ਹਾਂ ਨੇ ਟੈਲੀਵਿਜ਼ਨ 'ਤੇ ਕਪਿਲ ਦੇਵ ਨੂੰ 1983 ਦਾ ਵਿਸ਼ਵ ਕੱਪ ਚੁੱਕਦੇ ਹੋਏ ਇਸੇ ਮੈਦਾਨ 'ਤੇ ਦੇਖਿਆ ਸੀ। ਇਸ ਜਿੱਤ ਨੇ ਸਚਿਨ ਨੂੰ ਭਾਰਤ ਲਈ ਖੇਡਣ ਲਈ ਪ੍ਰੇਰਿਤ ਕੀਤਾ ਸੀ। 35 ਸਾਲ ਬਾਅਦ ਅਸੀਂ ਫਿਲਮ 83 ਦੀ ਤਿਆਰੀ ਕੀਤੀ ਜਿਸ ਦੀ ਸ਼ੁਰੂਆਤ ਲਾਰਡਜ਼ ਤੋਂ ਕਰ ਰਹੇ ਹਾਂ। ਇਸ ਤੋਂ ਬਿਹਤਰ ਹੋਰ ਕੁਝ ਹੋ ਸਕਦਾ ਹੈ ਕੀ? ਸਚਿਨ ਤੇਂਦੁਲਕਰ ਨੇ ਵੀ ਇੰਸਟਾਗ੍ਰਾਮ 'ਤੇ ਰਣਵੀਰ ਤੇ ਕਬੀਰ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਚਿਨ ਨੇ ਲਿਖਿਆ ਹੈ ਕਿ ਇੱਥੇ ਮੈਂ ਇਨ੍ਹਾਂ ਦੋਵਾਂ ਬਿਹਤਰੀਨ ਲੋਕਾਂ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਕਬੀਰ 1983 ਵਿਸ਼ਵ ਕੱਪ 'ਤੇ ਅਧਾਰਿਤ ਇਕ ਿਫ਼ਲਮ ਬਣਾ ਰਹੇ ਹਨ। ਇਸ ਿਫ਼ਲਮ ਵਿਚ 1983 ਵਿਸ਼ਵ ਕੱਪ ਦੀ ਟਰਾਫੀ ਚੁੱਕਣ ਵਾਲੇ ਕਪਿਲ ਦੇਵ ਦੀ ਭੂਮਿਕਾ ਰਣਵੀਰ ਸਿੰਘ ਨਿਭਾਅ ਰਹੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: sachin tendulkar