ਕੁਕ ਖੇਡ ਦੇ ਮਹਾਨ ਦੂਤ : ਕੋਹਲੀ

Updated on: Wed, 12 Sep 2018 11:51 PM (IST)
  

ਲੰਡਨ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਓਵਲ 'ਚ ਆਪਣਾ ਆਖ਼ਰੀ ਟੈਸਟ ਮੈਚ ਖੇਡਣ ਵਾਲੇ ਦਿੱਗਜ ਇੰਗਲਿਸ਼ ਬੱਲੇਬਾਜ਼ ਏਲੀਸਟੇਅਰ ਕੁਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਖੇਡ ਦੇ ਮਹਾਨ ਦੂਤ ਹਨ ਜਿਨ੍ਹਾਂ ਨੇ ਅਜੇ ਆਪਣੀ ਹੱਦ ਪਾਰ ਨਹੀਂ ਕੀਤੀ। ਕੁਕ ਨੇ ਭਾਰਤ ਖ਼ਿਲਾਫ਼ ਆਪਣੇ ਆਖ਼ਰੀ ਟੈਸਟ 'ਚ ਸੈਂਕੜਾ ਲਾ ਕੇ ਅੰਤਰਰਾਸ਼ਟਰੀ ਿਯਕਟ ਨੂੰ ਅਲਵਿਦਾ ਕਿਹਾ। ਕੋਹਲੀ ਨੇ ਕਿਹਾ ਕਿ ਕੁਕ ਹਰ ਕਿਸੇ ਲਈ ਮਿਸਾਲ ਹਨ ਕਿ ਟੈਸਟ ਿਯਕਟ ਨਾਲ ਪਿਆਰ ਕੀਤਾ ਜਾਵੇ ਤੇ ਉਨ੍ਹਾਂ ਦੇ ਅੰਦਰ ਦੇਸ਼ ਲਈ ਖੇਡਣ ਦੀ ਇੰਨੀ ਵਚਨਬੱਧਤਾ ਤੇ ਜਜ਼ਬਾ ਹੈ। ਉਹ ਦੇਸ਼ ਦੇ ਮਹਾਨ ਦੂਤ ਹਨ। ਯਕੀਨੀ ਤੌਰ 'ਤੇ ਉਨ੍ਹਾਂ ਲਈ ਮੇਰੇ ਅੰਦਰ ਕਾਫੀ ਸਨਮਾਨ ਹੈ ਕਿਉਂਕਿ ਉਹ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਕਦੀ ਹੱਦ ਪਾਰ ਨਹੀਂ ਕੀਤੀ। ਕਿਸੇ ਨੂੰ ਨਕਾਰਾਤਮਕ ਸ਼ਬਦ ਨਹੀਂ ਕਿਹਾ।

ਬੱਲੇਬਾਜ਼ਾਂ ਨੂੰ ਡਰਾਉਣਾ ਜਾਰੀ ਰੱਖਣਗੇ ਐਂਡਰਸਨ : ਰੂਟ

ਲੰਡਨ : ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਨੇ ਉਮੀਦ ਜ਼ਾਹਿਰ ਕੀਤੀ ਕਿ ਟੈਸਟ ਿਯਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣਨ ਵਾਲੇ ਜੇਮਜ਼ ਐਂਡਰਸਨ ਦੇਸ਼ ਦੇ ਗੇਂਦਬਾਜ਼ੀ ਹਮਲੇ ਦੇ ਆਗੂ ਬਣੇ ਰਹਿਣਗੇ ਤੇ ਬੱਲੇਬਾਜ਼ਾਂ ਨੂੰ ਡਰਾਉਣਾ ਜਾਰੀ ਰੱਖਣਗੇ। ਐਂਡਰਸਨ ਆਸਟ੫ੇਲੀਆ ਦੇ ਗਲੇਨ ਮੈਕਗ੍ਰਾ ਨੂੰ ਪਿੱਛੇ ਛੱਡ ਕੇ ਟੈਸਟ ਇਤਿਹਾਸ ਦੇ ਸਭ ਤੋਂ ਤੇਜ਼ ਗੇਂਦਬਾਜ਼ ਬਣੇ। ਉਨ੍ਹਾਂ ਦੇ ਨਾਂ ਹੁਣ 564 ਵਿਕਟਾਂ ਦਰਜ ਹਨ। ਰੂਟ ਨੇ ਕਿਹਾ ਕਿ ਜਿੰਮੀ (ਐਂਡਰਸਨ) ਨੇ ਜੋ ਹਾਸਿਲ ਕੀਤਾ ਹੈ ਤੇ ਹੁਣ ਵੀ ਉਹ ਜੋ ਹਾਸਿਲ ਕਰਨ ਦੇ ਯੋਗ ਹਨ ਉਹ ਸੱਚਮੁਚ ਸ਼ਾਨਦਾਰ ਹੈ। ਉਹ ਕਾਫੀ ਵਚਨਬੱਧ ਲਗਦੇ ਹਨ ਤੇ ਜਦ ਉਹ ਅਜਿਹੇ ਮੂਡ ਵਿਚ ਹੁੰਦੇ ਹਨ ਤਾਂ ਤੁਸੀਂ ਉਨ੍ਹਾਂ ਤੋਂ ਜਿੰਨੀ ਸੰਭਵ ਹੋਵੇ ਓਨੀ ਗੇਂਦਬਾਜ਼ੀ ਕਰਵਾ ਸਕਦੇ ਹੋ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: root and kohli