ਸਿਕੰਦਰ ਨੇ ਜ਼ਿੰਬਾਬਵੇ ਨੂੰ ਸੰਭਾਲਿਆ

Updated on: Sun, 16 Jul 2017 08:22 PM (IST)
  

ਟੈਸਟ ਮੈਚ

-ਮਹਿਮਾਨ ਟੀਮ ਕੁੱਲ 262 ਦੌੜਾਂ ਨਾਲ ਹੋਈ ਅੱਗੇ

-ਚਾਰ ਵਿਕਟਾਂ ਬਾਕੀ, ਰਜ਼ਾ ਸੈਂਕੜੇ ਤੋਂ ਤਿੰਨ ਦੌੜਾਂ ਦੂਰ

ਕੋਲੰਬੋ (ਏਐੱਫਪੀ) : ਸਿਖ਼ਰਲੇ ਬੱਲੇਬਾਜ਼ਾਂ ਦੇ ਜਲਦੀ ਆਊਟ ਹੋਣ ਤੋਂ ਬਾਅਦ ਸਿਕੰਦਰ ਰਜ਼ਾ ਨੇ ਜ਼ਿੰਮੇਵਾਰੀ ਵਾਲੀ 97 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ਦੀ ਮਦਦ ਨਾਲ ਜ਼ਿੰਬਾਬਵੇ ਨੇ ਇੱਥੇ ਸ੍ਰੀਲੰਕਾ ਖ਼ਿਲਾਫ਼ ਇੱਕੋ ਇਕ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਆਪਣੀ ਦੂਜੀ ਪਾਰੀ 'ਚ ਛੇ ਵਿਕਟਾਂ 'ਤੇ 252 ਦੌੜਾਂ ਬਣਾਈਆਂ। ਰਜ਼ਾ ਦਾ ਸਾਥ ਮੈਲਕਮ ਵਾਲਰ (ਅਜੇਤੂ 57) ਨਿਭਾਅ ਰਹੇ ਸਨ। ਪਹਿਲੀ ਪਾਰੀ 'ਚ ਜ਼ਿੰਬਾਬਵੇ ਨੂੰ ਦਸ ਦੌੜਾਂ ਦੀ ਮਨੋਵਿਗਿਆਨਿਕ ਬੜ੍ਹਤ ਮਿਲੀ ਸੀ ਤੇ ਇਸ ਤਰ੍ਹਾਂ ਉਸ ਦੀ ਕੁੱਲ ਬੜ੍ਹਤ 262 ਦੌੜਾਂ ਦੀ ਹੋ ਗਈ ਹੈ।

ਹੇਰਾਥ ਦਾ ਕਹਿਰ :

ਰਜ਼ਾ ਉਸ ਸਮੇਂ ਬੱਲੇਬਾਜ਼ੀ ਕਰਨ ਉਤਰੇ ਜਦ ਜ਼ਿੰਬਾਬਵੇ ਨੇ 23 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਕੁਝ ਦੇਰ 'ਚ ਹੀ ਸਕੋਰ 59 ਦੌੜਾਂ 'ਤੇ ਪੰਜ ਵਿਕਟਾਂ ਹੋਣ ਨਾਲ ਜ਼ਿੰਬਾਬਵੇ ਦੀ ਟੀਮ ਸੰਕਟ 'ਚ ਿਘਰੀ ਨਜ਼ਰ ਆ ਰਹੀ ਸੀ। ਜ਼ਿੰਬਾਬਵੇ ਨੂੰ ਇਸ ਹਾਲਤ 'ਚ ਪਹੁੰਚਾਉਣ ਦਾ ਮਾਣ ਖੱਬੇ ਹੱਥ ਦੇ ਸਪਿੰਨਰ ਰੰਗਨਾ ਹੇਰਾਥ (4/85) ਨੂੰ ਜਾਂਦਾ ਹੈ ਜਿਨ੍ਹਾਂ ਨੇ ਪਹਿਲੀਆਂ ਪੰਜ ਵਿਕਟਾਂ 'ਚੋਂ ਚਾਰ ਆਪਣੇ ਨਾਂ ਕੀਤੀਆਂ। ਹੇਰਾਥ ਨੇ ਲੰਚ ਤੋਂ ਪਹਿਲਾਂ ਰੇਗਿਸ ਚਾਕਾਵਾ (06), ਤਾਰੀਸਾਈ ਮੁਸਾਕਾਂਡਾ (00) ਤੇ ਹੈਮਿਲਟਨ ਮਸਾਕਾਦਜਾ (07) ਨੂੰ ਜਲਦੀ ਆਊਟ ਕੀਤਾ। ਲੰਚ ਤੋਂ ਠੀਕ ਪਹਿਲਾਂ ਆਫ ਸਪਿੰਨਰ ਦਿਲਰੁਵਾਨ ਪਰੇਰਾ (1/69) ਨੇ ਪਹਿਲੀ ਪਾਰੀ 'ਚ ਸੈਂਕੜਾ ਲਾਉਣ ਵਾਲੇ ਯੇਗ ਇਰਵਿਨ (05) ਦੀ ਵਿਕਟ ਲੈ ਕੇ ਜ਼ਿੰਬਾਬਵੇ ਨੂੰ ਵੱਡਾ ਝਟਕਾ ਦਿੱਤਾ। ਹੇਰਾਥ ਨੇ ਦੂਜੇ ਸੈਸ਼ਨ 'ਚ ਸੀਨ ਵਿਲੀਅਮਜ਼ (22) ਨੂੰ ਬੋਲਡ ਕਰ ਕੇ ਜ਼ਿੰਬਾਬਵੇ ਦੀਆਂ ਮੁਸ਼ਕਿਲਾਂ 'ਚ ਇਜ਼ਾਫ਼ਾ ਕੀਤਾ।

ਮੂਰ ਤੇ ਵਾਲਰ ਦਾ ਮਿਲਿਆ ਸਾਥ :

ਮੁਸ਼ਕਿਲ ਸਮੇਂ 'ਚ ਰਜ਼ਾ ਨੇ ਜ਼ਿਮੇਵਾਰ ਆਪਣੇ ਮੋਿਢਆਂ 'ਤੇ ਉਠਾਈ। ਉਨ੍ਹਾਂ ਨੇ ਪੀਟਰ ਮੂਰ (40) ਨਾਲ ਮਿਲ ਕੇ ਛੇਵੀਂ ਵਿਕਟ ਲਈ ਮਹੱਤਵਪੂਰਨ 86 ਦੌੜਾਂ ਜੋੜ ਕੇ ਸ੍ਰੀਲੰਕਾਈ ਗੇਂਦਬਾਜ਼ਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਮੂਰ ਨੂੰ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ (1/43) ਨੇ ਪਵੇਲੀਅਨ ਭੇਜ ਕੇ ਇਸ ਭਾਈਵਾਲੀ ਦਾ ਅੰਤ ਕੀਤਾ। ਹਾਲਾਂਕਿ, ਮੂਰ ਦੀ ਵਿਕਟ ਲੈਣ ਤੋਂ ਬਾਅਦ ਵੀ ਸ੍ਰੀਲੰਕਾਈ ਗੇਂਦਬਾਜ਼ਾਂ ਨੂੰ ਜ਼ਿਆਦਾ ਰਾਹਤ ਨਾ ਮਿਲੀ। ਰਜ਼ਾ ਤੇ ਵਾਲਰ ਆਤਮਵਿਸ਼ਵਾਸ ਨਾਲ ਬੱਲੇਬਾਜ਼ੀ ਕਰਦੇ ਹੋਏ ਸੱਤਵੀਂ ਵਿਕਟ ਲਈ 107 ਦੌੜਾਂ ਦੀ ਅਟੁੱਟ ਭਾਈਵਾਲੀ ਕਰ ਚੁੱਕੇ ਹਨ। ਇਸ ਦੌਰਾਨ ਰਜ਼ਾ ਨੇ ਆਪਣੇ ਟੈਸਟ ਕਰੀਅਰ ਦਾ ਪੰਜਵਾਂ ਅਰਧ ਸੈਂਕੜਾ ਪੂਰਾ ਕੀਤਾ।

ਯੇਮਰ ਦਾ ਪਹਿਲਾ ਪੰਜਾ :

ਇਸ ਤੋਂ ਪਹਿਲਾਂ ਕਪਤਾਨ ਗ੍ਰੀਮ ਕ੍ਰੇਮਰ (5/125) ਨੇ ਆਪਣੇ ਟੈਸਟ ਕਰੀਅਰ 'ਚ ਪਹਿਲੀ ਵਾਰ ਪਾਰੀ 'ਚ ਪੰਜ ਵਿਕਟਾਂ ਹਾਸਿਲ ਕੀਤੀਆਂ। ਉਨ੍ਹਾਂ ਦੀ ਲੈੱਗ ਸਪਿੰਨ ਸਾਹਮਣੇ ਸ੍ਰੀਲੰਕਾਈ ਟੀਮ 346 ਦੌੜਾਂ 'ਤੇ ਸਿਮਟ ਗਈ। ਜ਼ਿੰਬਾਬਵੇ ਦੀ ਪਹਿਲੀ ਪਾਰੀ 356 ਦੌੜਾਂ 'ਤੇ ਆਊਟ ਹੋਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Raza 97 puts Zimbabwe on top in Sri Lanka Test