ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਪੰਜਵੇਂ ਸਥਾਨ 'ਤੇ ਰਹੇ ਰਵੀ

Updated on: Fri, 19 May 2017 09:27 PM (IST)
  

ਮਿਊਨਿਖ (ਪੀਟੀਆਈ) : ਭਾਰਤ ਦੇ ਰਵੀ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਰਦਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਉਹ ਪੋਡੀਅਮ 'ਤੇ ਸਥਾਨ ਹਾਸਿਲ ਕਰਨ ਤੋਂ ਖੁੰਝ ਗਏ ਅਤੇ ਪੰਜਵੇਂ ਸਥਾਨ 'ਤੇ ਰਹੇ। ਰਵੀ ਨੇ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮੈਡਲ ਗੇੜ 'ਚ 185. 7 ਅੰਕ ਹਾਸਿਲ ਕੀਤੇ ਅਤੇ ਫਾਈਨਲ 'ਚ ਅੱਠ ਨਿਸ਼ਾਨੇਬਾਜ਼ਾਂ ਨਾਲ ਚੌਥੇ ਸਥਾਨ 'ਤੇ ਰਹਿ ਕੇ ਕੁਆਲੀਫਾਈ ਕੀਤਾ। ਉਨ੍ਹਾਂ ਨੇ ਕੁਆਲੀਫਿਕੇਸ਼ਨ 'ਚ 629.1 ਅੰਕ ਦਾ ਸਕੋਰ ਬਣਾਇਆ। ਇਹ ਰਵੀ ਦਾ ਸਾਲ ਦਾ ਲਗਾਤਾਰ ਦੂਜਾ ਵਿਸ਼ਵ ਕੱਪ ਫਾਈਨਲ ਸੀ। ਇਸ ਤੋਂ ਪਹਿਲਾਂ ਉਹ ਨਵੀਂ ਦਿੱਲੀ 'ਚ ਪਹਿਲੇ ਆਈਐੱਸਐੱਸ ਐੱਫ ਵਿਸ਼ਵ ਕੱਪ ਗੇੜ 'ਚ ਅੱਠਵੇਂ ਸਥਾਨ 'ਤੇ ਰਹੇ ਸਨ। ਰੂਸ ਦੇ ਸਿਖਰਲੇ ਰਾਈਫਲ ਨਿਸ਼ਾਨੇਬਾਜ਼ ਸਰਗੇਈ ਕਾਮੇਨਸਕੀ ਨੇ 250.9 ਅੰਕ ਨਾਲ ਵਿਸ਼ਵ ਰਿਕਾਰਡ ਨਾਲ ਮੁਕਾਬਲੇ ਦਾ ਪਹਿਲਾ ਗੋਲਡ ਮੈਡਲ ਜਿੱਤਿਆ। ਉਨ੍ਹਾਂ ਦੇ ਹਮਵਤਨ ਰੀਓ ਓਲੰਪਿਕ ਮੈਡਲ ਹਾਸਿਲ ਵਲਾਦੀਮੀਰ ਮਾਸਲੇਨਿਕੋਵ ਨੂੰ ਸਿਲਵਰ ਮੈਡਲ ਹਾਸਿਲ ਹੋਇਆ ਜਦਕਿ ਬੇਲਾਰੂਸ ਦੇ ਵਿਟਾਲੀ ਬੁਬਨੋਵਿਚ ਨੇ ਕਾਂਸੇ ਦੇ ਮੈਡਲ 'ਤੇ ਕਬਜ਼ਾ ਕੀਤਾ। ਦੋ ਹੋਰ ਭਾਰਤੀ ਨਿਸ਼ਾਨੇਬਾਜ਼ ਸਤੇਂਦਰ ਸਿੰਘ ਅਤੇ ਦੀਪਕ ਕੁਮਾਰ ਨੇ ਯਮਵਾਰ 623.9 ਅਤੇ 617.8 ਅੰਕ ਹਾਸਿਲ ਕੀਤੇ। 129 ਨਿਸ਼ਾਨੇਬਾਜ਼ਾਂ 'ਚੋਂ ਇਹ ਦੋਵੇਂ ਯਮਵਾਰ 46ਵੇਂ ਅਤੇ 48ਵੇਂ ਸਥਾਨ 'ਤੇ ਰਹੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ravi Kumar finishes fifth in shooting World Cup