ਡਬਲਜ਼ 'ਚ ਪੇਸ ਨੇ ਕੀਤਾ ਉਲਟਫੇਰ

Updated on: Wed, 11 Jan 2017 07:22 PM (IST)
  

ਆਕਲੈਂਡ (ਪੀਟੀਆਈ) : ਦਿੱਗਜ ਭਾਰਤੀ ਟੈਨਿਸ ਸਟਾਰ ਲਿਏਂਡਰ ਪੇਸ ਅਤੇ ਉਨ੍ਹਾਂ ਦੇ ਨਵੇਂ ਜੋੜੀਦਾਰ ਆਂਦਰੇ ਸਾ ਨੇ ਏਐੱਸਬੀ ਕਲਾਸਿਕ ਟੈਨਿਸ ਟੂਰਨਾਮੈਂਟ ਦੀ ਸਿਖਰਲਾ ਦਰਜਾ ਹਾਸਲ ਜੋੜੀ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ। ਗੈਰ ਦਰਜਾ ਪੇਸ ਅਤੇ ਬ੍ਰਾਜ਼ੀਲ ਦੇ ਉਨ੍ਹਾਂ ਦੇ ਜੋੜੀਦਾਰ ਸਾ ਨੇ ਟ੫ੇਟ ਹਿਊਈ ਅਤੇ ਮੈਕਸ ਮਿਰਨਈ ਦੀ ਜੋੜੀ ਨੂੰ 7-6, 6-3 ਨਾਲ ਮਾਤ ਦੇ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਸੈਮੀਫਾਈਨਲ 'ਚ ਥਾਂ ਬਣਾਉਣ ਲਈ ਉਨ੍ਹਾਂ ਦਾ ਸਾਹਮਣਾ ਵਾਈਲਡ ਕਾਰਡ ਨਾਲ ਪ੍ਰਵੇਸ਼ ਕਰਨ ਵਾਲੇ ਮਾਰਕਸ ਡੇਨੀਅਲ ਅਤੇ ਮਾਰਸੇਲੋ ਡੇਲੋਲੀਨਰ ਦੀ ਜੋੜੀ ਨਾਲ ਹੋਵੇਗਾ। ਪੇਸ-ਸਾ ਦੀ ਸੈਸ਼ਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਇੰਡੋ-ਬ੍ਰਾਜ਼ੀਲ ਜੋੜੀ ਨੂੰ ਚੇਨਈ ਓਪਨ ਦੇ ਪਹਿਲੇ ਹੀ ਗੇੜ 'ਚ ਮਾਤ ਦਾ ਸਾਹਮਣਾ ਕਰਨਾ ਪਿਆ ਸੀ।

ਸਾਨੀਆ-ਸਟ੫ਾਈਕੋਵਾ ਸੈਮੀਫਾਈਨਲ 'ਚ

ਸਿਡਨੀ (ਏਜੰਸੀ) : ਨਵੇਂ ਸਾਲ ਦੀ ਸ਼ੁਰੂਆਤ ਖ਼ਿਤਾਬ ਨਾਲ ਕਰਨ ਵਾਲੀ ਭਾਰਤੀ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਨੇ ਆਪਣੇ ਲਗਾਤਾਰ ਦੂਜੇ ਖ਼ਿਤਾਬ ਵੱਲੋਂ ਕਦਮ ਵਧਾ ਦਿੱਤੇ ਹਨ। ਪਿਛਲੇ ਹਫਤੇ ਬੇਥਾਨੀ ਮਾਟੇਕ ਨਾਲ ਬਿ੍ਰਸਬੇਨ ਓਪਨ ਦੀ ਟਰਾਫੀ ਜਿੱਤਣ ਵਾਲੀ ਸਾਨੀਆ ਨੇ ਚੈੱਕ ਗਣਰਾਜ ਦੀ ਬਾਰਬੋਰਾ ਸਟ੫ਾਈਕੋਵਾ ਨਾਲ ਮਿਲ ਕੇ ਡਬਲਯੂਟੀਏ ਅਪੀਆ ਇੰਟਰਨੈਸ਼ਨਲ ਟੈਨਿਸ ਦੇ ਸੈਮੀਫਾਈਨਲ 'ਚ ਥਾਂ ਬਣਾ ਲਈ। ਸਿਖਰਲਾ ਦਰਜਾ ਸਾਨੀਆ-ਸਟ੫ਾਈਕੋਵਾ ਦੀ ਜੋੜੀ ਨੇ ਮੈਡੀਸਨ ਬ੍ਰੇਗਲ ਅਤੇ ਅਰਿਨਾ ਰੋਡੀਓਨੋਵਾ ਦੀ ਜੋੜੀ ਨੂੰ 6-3, 6-4 ਨਾਲ ਹਰਾ ਦਿੱਤਾ।

ਭਾਂਬਰੀ ਆਸਟ੫ੇਲੀਆ ਓਪਨ ਕੁਆਲੀਫਾਇਰ ਦੇ ਦੂਜੇ ਗੇੜ 'ਚ

ਮੈਲਬੌਰਨ (ਏਜੰਸੀ) : ਨੌਜਵਾਨ ਭਾਰਤੀ ਟੈਨਿਸ ਖਿਡਾਰੀ ਯੁਕੀ ਭਾਂਬਰੀ ਬੁੱਧਵਾਰ ਨੂੰ ਆਸਟ੫ੇਲੀਅਨ ਓਪਨ ਕੁਆਲੀਫਾਇਰ ਦੇ ਦੂਜੇ ਗੇੜ 'ਚ ਪੁੱਜ ਗਏ। ਦੇਸ਼ ਦੇ ਸਿਖਰਲਾ ਦਰਜਾ ਹਾਸਲ ਖਿਡਾਰੀ ਸਾਕੇਤ ਮਾਇਨੇਨੀ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੇ 534ਵੇਂ ਨੰਬਰ ਦੇ ਖਿਡਾਰੀ ਯੁਕੀ ਨੇ 116ਵੇਂ ਨੰਬਰ ਦੇ ਅਮਰੀਕੀ ਖਿਡਾਰੀ ਸਟੀਫਨ ਕੋਝਲੋਵ ਨੂੰ ਸਿੱਧੇ ਸੈੱਟਾਂ 'ਚ 6-1, 6-4 ਨਾਲ ਮਾਤ ਦਿੱਤੀ। ਮਾਇਨੇਨੀ ਨੂੰ ਜਰਮਨੀ ਦੇ ਪੀਟਰ ਗੋਜੋਵੇਕ ਹੱਥੋਂ 0-6, 2-6 ਨਾਲ ਹਾਰ ਸਹਿਣੀ ਪਈ। ਪਿਛਲੇ ਸਾਲ ਕੂਹਣੀ ਦੀ ਸੱਟ ਕਾਰਨ ਜ਼ਿਆਦਾ ਸਮੇਂ ਤਕ ਕੋਰਟ ਤੋਂ ਬਾਹਰ ਰਹੇ ਯੁਕੀ ਦਾ ਦੂਜੇ ਗੇੜ 'ਚ ਸਾਹਮਣਾ ਸਰਬੀਆ ਦੇ ਪੇਡਜਾ ਿਯਸਟਿਨ ਨਾਲ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Paes, Sa knock out top seeds from Auckland opener