ਪੁਰਾਣੇ ਦੁਸ਼ਮਨਾਂ ਨਾਲ ਨਹੀਂ ਹੋਵੇਗੀ ਦੋਸਤੀ

Updated on: Wed, 13 Sep 2017 09:33 PM (IST)
  

ਭਾਰਤ ਬਨਾਮ ਆਸਟ੫ੇਲੀਆ

-ਸਾਲ ਦੀ ਸ਼ੁਰੂਆਤ 'ਚ ਟੈਸਟ ਲੜੀ 'ਚ ਆਹਮੋ-ਸਾਹਮਣੇ ਸਨ ਵਿਰਾਟ-ਸਮਿਥ

-ਵਨ ਡੇ ਤੇ ਟੀ-20 ਲੜੀ ਵੀ ਹੋਵੇਗੀ ਪਿਛਲੀ ਲੜੀ ਵਾਂਗ ਹੰਗਾਮੇ ਵਾਲੀ

ਨਵੀਂ ਦਿੱਲੀ (ਜੇਐੱਨਐੱਨ) : ਇਸ ਸਾਲ ਮਾਰਚ 'ਚ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਆਸਟ੫ੇਲੀਆ ਨੂੰ ਟੈਸਟ ਲੜੀ 'ਚ 2-1 ਨਾਲ ਹਰਾਇਆ ਸੀ। ਤਕਰਾਰ ਨਾਲ ਭਰਪੂਰ ਇਸ ਲੜੀ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਇਕ ਪਾਸੇ ਤਾਂ ਆਸਟ੫ੇਲੀਆਈ ਟੀਮ, ਸਾਬਕਾ ਖਿਡਾਰੀ ਤੇ ਆਸਟ੫ੇਲੀਆਈ ਮੀਡੀਆ ਦੂਜੇ ਪਾਸੇ ਸਨ। ਤਣਾਅ ਇੰਨਾ ਸੀ ਕਿ ਲੜੀ ਦੇ ਆਖ਼ਰ 'ਚ ਵਿਰਾਟ ਕੋਹਲੀ ਨੇ ਕਿਹਾ ਕਿ ਹੁਣ ਆਸਟ੫ੇਲੀਆਈ ਸਾਡੇ ਦੋਸਤ ਨਹੀਂ ਰਹੇ ਹਾਲਾਂਕਿ ਇਸ ਤੋਂ ਕੁਝ ਦਿਨ ਬਾਅਦ ਤੇ ਆਈਪੀਐੱਲ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਆਸਟ੫ੇਲੀਆਈ ਟੀਮ ਦੇ ਕੁਝ ਖਿਡਾਰੀ ਹੁਣ ਵੀ ਉਨ੍ਹਾਂ ਦੇ ਦੋਸਤ ਹਨ। ਕੁੱਲ ਮਿਲਾ ਕੇ ਭਾਰਤ ਤੇ ਆਸਟ੫ੇਲੀਆ ਵਿਚਾਲੇ ਜਦ ਵੀ ਿਯਕਟ ਹੁੰਦੀ ਹੈ ਤਾਂ ਗਰਮੀ ਦੋਵਾਂ ਪਾਸੇ ਰਹਿੰਦੀ ਹੈ। ਫ਼ਰਕ ਇੰਨਾ ਹੈ ਕਿ ਪਹਿਲਾਂ ਇਹ ਸਿਰਫ਼ ਆਸਟ੫ੇਲੀਆ ਵੱਲੋਂ ਹੁੰਦੀ ਸੀ ਪਰ ਸੌਰਵ ਗਾਂਗੁਲੀ ਦੇ ਕਪਤਾਨ ਬਣਨ ਤੋਂ ਬਾਅਦ ਤੋਂ ਇਹ ਦੋਵਾਂ ਪਾਸਿਓਂ ਹੋਣ ਲੱਗੀ ਹੈ। ਹੁਣ ਇਕ ਵਾਰ ਮੁੜ ਐਤਵਾਰ ਤੋਂ ਦੋਵੇਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਦੋਵਾਂ ਪਾਸਿਓਂ ਜੋ ਵੀ ਦਾਅਵੇ ਕੀਤੇ ਜਾਣ ਲੜੀ 'ਚ ਗਰਮਾਗਰਮੀ ਸਿਖ਼ਰ 'ਤੇ ਰਹੇਗੀ।

ਦੋਵੇਂ ਕਪਤਾਨ ਹਨ ਹਮਲਾਵਰ :

ਪਿਛਲੀ ਲੜੀ ਤੋਂ ਪਹਿਲਾਂ ਆਸਟ੫ੇਲੀਆਈ ਕਪਤਾਨ ਸਟੀਵ ਸਮਿਥ ਨੂੰ ਇੰਨਾ ਹਮਲਾਵਰ ਨਹੀਂ ਮੰਨਿਆ ਜਾਂਦਾ ਸੀ ਜਦਕਿ ਵਿਰਾਟ ਦਾ ਅਕਸ ਹਮਲਾਵਰ ਕਪਤਾਨ ਦਾ ਹੀ ਸੀ। ਚਾਰ ਟੈਸਟ ਮੈਚਾਂ ਦੀ ਲੜੀ ਨੇ ਸਭ ਦੇ ਵਿਚਾਰ ਬਦਲ ਦਿੱਤੇ ਹਾਲਾਂਕਿ ਉਸ ਲੜੀ ਤੋਂ ਬਾਅਦ ਸਮਿਥ ਨੇ ਆਈਪੀਐੱਲ 'ਚ ਪੁਣੇ ਸੁਪਰਜਾਇੰਟ ਦੀ ਕਪਤਾਨੀ ਕਰਨੀ ਸੀ ਇਸ ਲਈ ਉਨ੍ਹਾਂ ਨੇ ਬਾਅਦ 'ਚ ਦੋਸਤੀ ਦਾ ਹੱਥ ਵਧਾਇਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਭਾਰਤੀ ਸਮਰਥਕਾਂ ਦਾ ਸਾਥ ਲੈਣ ਲਈ ਅਜਿਹਾ ਕਰਨਾ ਪਵੇਗਾ। ਭਾਰਤ ਤੇ ਆਸਟ੫ੇਲੀਆ ਵਿਚਾਲੇ ਪੰਜ ਵਨ ਡੇ ਤੇ ਤਿੰਨ ਟੀ-20 ਮੁਕਾਬਲੇ ਹੋਣਗੇ ਜਿਸ ਵਿਚ ਿਯਕਟ ਪ੍ਰਸ਼ੰਸਕਾਂ ਨੂੰ ਕਾਫੀ ਮਜ਼ਾ ਆਉਣ ਵਾਲਾ ਹੈ।

ਹੋਇਆ ਸੀ ਵਿਵਾਦ :

ਚਾਰ ਮੈਚਾਂ ਦੀ ਪਿਛਲੀ ਟੈਸਟ ਲੜੀ 'ਚ ਵਿਵਾਦ ਇਸ ਕਦਰ ਵਧਿਆ ਸੀ ਕਿ ਕੋਹਲੀ ਨੇ ਡੀਆਰਐੱਸ ਲੈਂਦੇ ਸਮੇਂ ਡਰੈਸਿੰਗ ਰੂਪ ਵੱਲ ਦੇਖਣ 'ਤੇ ਸਮਿਥ ਨੂੰ ਧੋਖੇਬਾਜ਼ ਕਿਹਾ ਸੀ। ਇਸ ਤੋਂ ਬਾਅਦ ਆਸਟ੫ੇਲੀਆਈ ਮੀਡੀਆ ਦਾ ਇਕ ਹਿੱਸਾ ਤੇ ਕੁਝ ਸਾਬਕਾ ਖਿਡਾਰੀਆਂ ਨੇ ਕੋਹਲੀ ਦੇ ਪ੍ਰਤੀ ਹਮਲਾਵਰ ਰੁਖ਼ ਅਪਣਾ ਲਿਆ ਸੀ। ਉਹ ਲਗਾਤਾਰ ਕੋਹਲੀ 'ਤੇ ਨਿਸ਼ਾਨਾ ਲਾਉਂਦੇ ਰਹੇ। ਆਸਟ੫ੇਲੀਆਈ ਮੀਡੀਆ ਨੇ ਤਾਂ ਕੋਹਲੀ ਦੀ ਤੁਲਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੫ੰਪ ਤਕ ਨਾਲ ਕਰ ਦਿੱਤੀ ਸੀ। ਮਾਮਲਾ ਤਦ ਹੋਰ ਵਿਗੜ ਗਿਆ ਜਦ ਿਯਕਟ ਆਸਟ੫ੇਲੀਆ ਦੇ ਸੀਈਓ ਜੇਮਜ਼ ਸਦਰਲੈਂਡ ਨੇ ਕਹਿ ਦਿੱਤਾ ਕਿ ਕੋਹਲੀ ਨੂੰ ਸ਼ਾਇਦ ਸਾਰੀ ਦੀ ਸਪੈਲਿੰਗ ਵੀ ਨਹੀਂ ਆਉਂਦੀ ਹੋਵੇਗੀ। ਭਾਰਤ ਦੇ 2-1 ਨਾਲ ਲੜੀ ਜਿੱਤਣ ਤੋਂ ਬਾਅਦ ਜਦ ਕੋਹਲੀ ਤੋਂ ਪੁੱਿਛਆ ਗਿਆ ਸੀ ਕਿ ਹੁਣ ਮੁਕਾਬਲੇ ਸਮਾਪਤ ਹੋ ਗਏ ਹਨ ਤਾਂ ਕੀ ਤੁਸੀਂ ਸਮਿਥ ਤੇ ਉਨ੍ਹਾਂ ਦੀ ਟੀਮ ਨਾਲ ਮੈਦਾਨ ਤੋਂ ਬਾਹਰ ਦੋਸਤੀ ਦੀ ਨਵੀਂ ਸ਼ਰੂਆਤ ਕਰੋਗੇ ਤਾਂ ਇਸ 'ਤੇ ਭਾਰਤੀ ਕਪਤਾਨ ਨੇ ਜਵਾਬ ਦਿੱਤਾ ਨਹੀਂ ਹੁਣ ਪਹਿਲਾਂ ਵਾਂਗ ਨਹੀਂ ਰਿਹਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: no frindship with old enemys