ਪਹਿਲੇ ਟੈਸਟ 'ਚ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਹਰਾਇਆ

Updated on: Mon, 04 Dec 2017 07:15 PM (IST)
  

ਸ਼ਾਨਦਾਰ

-ਪਾਰੀ ਤੇ 67 ਦੌੜਾਂ ਨਾਲ ਜਿੱਤੇ ਕੀਵੀ, ਸੀਰੀਜ਼ 'ਚ 1-0 ਹੋਏ ਅੱਗੇ

-ਮੇਜ਼ਬਾਨ ਤੇਜ਼ ਗੇਂਦਬਾਜ਼ ਵੈਗਨਰ ਨੇ ਮੈਚ 'ਚ ਲਈਆਂ ਨੌਂ ਵਿਕਟਾਂ

ਵੈਲਿੰਗਟਨ (ਪੀਟੀਆਈ) : ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇੱਥੇ ਪਹਿਲੇ ਿਯਕਟ ਟੈਸਟ ਮੈਚ ਦੇ ਚੌਥੇ ਦਿਨ ਵੈਸਟਇੰਡੀਜ਼ ਨੂੰ ਪਾਰੀ ਤੇ 67 ਦੌੜਾਂ ਨਾਲ ਮਾਤ ਦੇ ਕੇ ਦੋ ਟੈਸਟ ਮੈਚਾਂ ਦੀ ਲੜੀ 'ਚ 1-0 ਦੀ ਬੜ੍ਹਤ ਹਾਸਿਲ ਕੀਤੀ। ਮੈਚ ਦੇ ਹੀਰੋ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਰਹੇ ਜਿਨ੍ਹਾਂ ਨੇ ਮੈਚ 'ਚ ਨੌ ਵਿਕਟਾਂ (7/39 ਤੇ 2/102) ਹਾਸਿਲ ਕੀਤੀਆਂ ਤੇ ਮੈਨ ਆਫ ਦ ਮੈਚ ਚੁਣੇ ਗਏ।

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਲਗਾਤਾਰ ਵਿਕਟਾਂ ਹਾਸਿਲ ਕਰ ਕੇ ਵੈਸਟਇੰਡੀਜ਼ ਦੀ ਦੂਜੀ ਪਾਰੀ ਨੂੰ 319 ਦੌੜਾਂ 'ਤੇ ਸਮੇਟ ਦਿੱਤਾ ਜਿਸ ਨੇ ਪਹਿਲੀ ਪਾਰੀ 'ਚ 134 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਨੇ ਟੈਸਟ 'ਚ ਸ਼ੁਰੂਆਤ ਕਰ ਰਹੇ ਟਾਮ ਬਲੰਡੇਲ (ਅਜੇਤੂ 107) ਤੇ ਕੋਲਿਨ ਡੀ ਗਰੈਂਡਹੋਮ (105) ਦੇ ਸੈਂਕੜਿਆਂ ਦੀ ਬਦੌਲਤ ਪਹਿਲੀ ਪਾਰੀ ਨੌਂ ਵਿਕਟਾਂ 'ਤੇ 520 ਦੌੜਾਂ 'ਤੇ ਐਲਾਨੀ ਸੀ। ਵੈਸਟਇੰਡੀਜ਼ ਦੀ ਟੀਮ ਸੋਮਵਾਰ ਸਵੇਰੇ ਦੋ ਵਿਕਟਾਂ 'ਤੇ 214 ਦੌੜਾਂ ਤੋਂ ਅੱਗੇ ਖੇਡਣ ਉਤਰੀ ਵੈਸਟਇੰਡੀਜ਼ ਦੀ ਟੀਮ ਨੇ 105 ਦੌੜਾਂ ਅੰਦਰ ਆਪਣੀਆਂ ਅੱਠ ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ ਵਿਚੋਂ ਆਖ਼ਰੀ ਸੱਤ ਵਿਕਟਾਂ 20 ਓਵਰਾਂ ਅੰਦਰ ਸਿਰਫ 62 ਦੌੜਾਂ ਅੰਦਰ ਡਿੱਗ ਗਈਆਂ। ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਯੇਗ ਬ੍ਰੇਥਵੇਟ (91) ਤੋਂ ਇਲਾਵਾ ਸ਼ਿਮਰੋਨ ਹੇਟਮਾਇਰ (66), ਕੀਰੋਨ ਪਾਵੇਲ (40) ਤੇ ਸ਼ਾਈ ਹੋਪ (37) ਹੀ ਕੁਝ ਹੱਦ ਤਕ ਸੰਘਰਸ਼ ਕਰ ਸਕੇ। ਨਿਊਜ਼ੀਲੈਂਡ ਲਈ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਦੂਜੀ ਪਾਰੀ 'ਚ ਸਭ ਤੋਂ ਜ਼ਿਆਦਾ (3/57) ਵਿਕਟਾਂ ਹਾਸਿਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਗਰੈਂਡਹੋਮ, ਟ੫ੇਂਟ ਬੋਲਟ ਤੇ ਨੀਲ ਵੈਗਨਰ ਨੇ ਦੋ-ਦੋ ਵਿਕਟਾਂ ਹਾਸਿਲ ਕੀਤੀਆਂ। ਦੂਜਾ ਟੈਸਟ ਸ਼ਨਿਚਰਵਾਰ ਤੋਂ ਹੈਮਿਲਟਨ 'ਚ ਸ਼ੁਰੂ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: newzealand vs westindies