ਬੋਲਟ ਦੇ ਦਮ 'ਤੇ ਨਿਊਜ਼ੀਲੈਂਡ ਨੇ ਜਿੱਤੀ ਲੜੀ

Updated on: Sat, 13 Jan 2018 06:47 PM (IST)
  

ਵਨ ਡੇ ਸੀਰੀਜ਼

-ਪਾਕਿਸਤਾਨ ਨੂੰ 74 ਦੌੜਾਂ 'ਤੇ ਆਊਟ ਕਰ ਕੇ ਜਿੱਤਿਆ ਤੀਜਾ ਵਨ ਡੇ

-ਪੰਜ ਮੈਚਾਂ ਦੀ ਸੀਰੀਜ਼ 'ਚ ਕੀਵੀ ਟੀਮ ਨੇ ਹਾਸਿਲ ਕੀਤੀ 3-0 ਦੀ ਅਜੇਤੂ ਬੜ੍ਹਤ

ਡੁਨੇਡਿਨ (ਏਐੱਫਪੀ) : ਤੇਜ਼ ਗੇਂਦਬਾਜ਼ ਟ੫ੇਂਟ ਬੋਲਟ (5/17) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਨਿਊਜ਼ੀਲੈਂਡ ਨੇ ਤੀਜੇ ਵਨ ਡੇ ਮੈਚ 'ਚ ਸ਼ਨਿਚਰਵਾਰ ਨੂੰ ਪਾਕਿਸਤਾਨ ਨੂੰ 183 ਦੌੜਾਂ ਨਾਲ ਹਰਾ ਕੇ ਵਨ ਡੇ ਸੀਰੀਜ਼ ਆਪਣੇ ਨਾਂ ਕੀਤੀ। ਕੀਵੀ ਟੀਮ ਨੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਹਾਸਿਲ ਕੀਤੀ ਤੇ ਲਗਾਤਾਰ ਨੌਵਾਂ ਮੈਚ ਜਿੱਤਿਆ।

ਨਿਊਜ਼ੀਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੈਅ 50 ਓਵਰਾਂ 'ਚ 257 ਦੌੜਾਂ 'ਤੇ ਆਊਟ ਹੋ ਗਈ। ਜਵਾਬ 'ਚ ਪਾਕਿਸਤਾਨੀ ਟੀਮ 28ਵੇਂ ਓਵਰ 'ਚ 74 ਦੌੜਾਂ 'ਤੇ ਆਊਟ ਹੋ ਕੇ ਮੈਚ ਤੇ ਸੀਰੀਜ਼ ਗੁਆ ਬੈਠੀ। ਇਕ ਸਮੇਂ ਪਾਕਿਸਤਾਨ ਦਾ ਸਕੋਰ 19ਵੇਂ ਓਵਰ 'ਚ ਅੱਠ ਵਿਕਟਾਂ 'ਤੇ 32 ਦੌੜਾਂ ਸੀ ਤੇ ਉਸ 'ਤੇ ਘੱਟੋ ਘੱਟ ਵਨ ਡੇ ਸਕੋਰ 'ਤੇ ਸਿਮਟ ਜਾਣ ਦਾ ਖ਼ਤਰਾ ਮੰਡਰਾਅ ਰਿਹਾ ਸੀ। ਘੱਟੋ ਘੱਟ ਵਨ ਡੇ ਸਕੋਰ ਜ਼ਿੰਬਾਬਵੇ ਦੀ ਟੀਮ ਦੇ ਨਾਂ ਹੈ ਜੋ 35 ਦੌੜਾਂ 'ਤੇ ਆਊਟ ਹੋ ਗਈ ਸੀ। ਪਾਕਿਸਤਾਨ ਦਾ ਘੱਟੋ ਘੱਟ ਵਨ ਡੇ ਸਕੋਰ 43 ਦੌੜਾਂ ਹੈ। ਕਪਤਾਨ ਸਰਫ਼ਰਾਜ਼ ਅਹਿਮਦ (ਅਜੇਤੂ 14), ਮੁਹੰਮਦ ਆਮਿਰ (14) ਤੇ ਰੂਮਾਨ ਰਈਸ (16) ਨੇ ਆਖ਼ਰੀ ਦੋ ਵਿਕਟਾਂ ਲਈ 42 ਦੌੜਾਂ ਜੋੜੀਆਂ। ਮੈਨ ਆਫ ਦ ਮੈਚ ਬੋਲਟ ਨੇ ਅਜ਼ਹਰ ਅਲੀ (00), ਫ਼ਖਰ ਜਮਾਂ (02) ਤੇ ਮੁਹੰਮਦ ਹਫ਼ੀਜ਼ (00) ਨੂੰ ਪੰਜ ਗੇਂਦਾਂ ਅੰਦਰ ਪਵੇਲੀਅਨ ਭੇਜ ਕੇ ਪਾਕਿਸਤਾਨ ਨੂੰ ਚੰਗੀ ਸ਼ੁਰੂਆਤ ਕਰਨ ਤੋਂ ਰੋਕ ਦਿੱਤਾ। ਦਸ ਓਵਰਾਂ ਤੋਂ ਬਾਅਦ ਪਾਕਿਸਤਾਨ ਦੀਆਂ ਤਿੰਨ ਵਿਕਟਾਂ ਨੌਂ ਦੌੜਾਂ 'ਤੇ ਡਿੱਗ ਗਈਆਂ। ਪਾਰਟ ਟਾਈਮ ਗੇਂਦਬਾਜ਼ ਕਾਲਿਨ ਮੁਨਰੋ (2/10) ਨੇ ਸ਼ਾਦਾਬ ਖ਼ਾਨ (00) ਨੂੰ ਬੋਲਡ ਕੀਤਾ ਤੇ ਹਸਨ ਅਲੀ (01) ਨੂੰ ਵਿਲੀਅਮਸਨ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ (73) ਤੇ ਰਾਸ ਟੇਲਰ (52) ਤੋਂ ਇਲਾਵਾ ਮਾਰਟਿਨ ਗੁਪਟਿਲ (45) ਨੇ ਸ਼ਾਨਦਾਰ ਪਾਰੀਆਂ ਖੇਡ ਕੇ ਟੀਮ ਨੂੰ ਚੰਗੇ ਸਕੋਰ ਤਕ ਪਹੁੰਚਾਉਣ ਵਿਚ ਆਪੋ-ਆਪਣੀ ਭੂਮਿਕਾ ਨਿਭਾਈ। ਪਾਕਿਸਤਾਨ ਲਈ ਸਭ ਤੋਂ ਜ਼ਿਆਦਾ ਵਿਕਟਾਂ ਰੂਮਾਨ ਰਈਸ (3/51) ਨੇ ਕੱਢੀਆਂ।

ਪਾਕਿਸਤਾਨ ਦੇ ਵਨ ਡੇ 'ਚ ਪੰਜ ਘੱਟੋ-ਘੱਟ ਸਕੋਰ

ਦੌੜਾਂ, ਵਿਰੋਧੀ ਟੀਮ, ਸਾਲ

43, ਵੈਸਟਇੰਡੀਜ਼, 1993

71, ਵੈਸਟਇੰਡੀਜ਼, 1993

74, ਇੰਗਲੈਂਡ, 1992

74, ਨਿਊਜ਼ੀਲੈਂਡ, 2018

75, ਸ੍ਰੀਲੰਕਾ, 2009

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: newzealand vs Pakistan