ਤੁਸ਼ਾਰ ਬਣੇ ਭਾਰਤੀ ਮਹਿਲਾ ਿਯਕਟ ਟੀਮ ਦੇ ਨਵੇਂ ਕੋਚ

Updated on: Fri, 21 Apr 2017 07:14 PM (IST)
  

ਤਬਦੀਲੀ

-ਪੂਰਣਿਮਾ ਰਾਓ ਦੀ ਥਾਂ ਲੈਣਗੇ ਬੜੌਦਾ ਦੇ ਸਾਬਕਾ ਬੱਲੇਬਾਜ਼

-ਅਰੋਥੇ ਪਹਿਲਾਂ ਵੀ ਸੰਭਾਲ ਚੁੱਕੇ ਹਨ ਇਹ ਜ਼ਿੰਮੇਵਾਰੀ

ਨਵੀਂ ਦਿੱਲੀ (ਪੀਟੀਆਈ) : ਇੰਗਲੈਂਡ 'ਚ ਹੋਣ ਵਾਲੇ ਮਹਿਲਾ ਿਯਕਟ ਵਿਸ਼ਵ ਕੱਪ ਤੋਂ ਦੋ ਮਹੀਨੇ ਪਹਿਲਾਂ ਪੂਰਣਿਮਾ ਰਾਓ ਨੂੰ ਭਾਰਤੀ ਟੀਮ ਦੇ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਬੜੌਦਾ ਦੇ ਸਾਬਕਾ ਬੱਲੇਬਾਜ਼ ਤੁਸ਼ਾਰ ਅਰੋਥੇ, ਪੂਰਣਿਆ ਦੀ ਥਾਂ ਲੈਣਗੇ। ਅਰੋਥੇ ਇਸ ਤੋਂ ਪਹਿਲਾਂ 2008 ਤੋਂ 2012 ਵਿਚਾਲੇ ਭਾਰਤੀ ਮਹਿਲਾ ਟੀਮ ਦੇ ਫੀਲਡਿੰਗ ਤੇ ਮੁੱਖ ਕੋਚ ਰਹਿ ਚੁੱਕੇ ਹਨ। ਉਨ੍ਹਾਂ ਨੂੰ ਜੂਨ-ਜੁਲਾਈ 'ਚ ਹੋਣ ਵਾਲੇ ਵਿਸ਼ਵ ਕੱਪ ਤਕ ਲਈ ਨਿਯੁਕਤ ਕੀਤਾ ਗਿਆ ਹੈ। ਉਹ ਸ਼ਨਿਚਰਵਾਰ ਤੋਂ ਮੁੰਬਈ 'ਚ ਲੱਗਣ ਵਾਲੇ ਕੰਡੀਸ਼ਨਿੰਗ ਕੈਂਪ ਤੋਂ ਟੀਮ ਨਾਲ ਜੁੜਨਗੇ।

ਅਰੋਥੇ ਨੇ ਕਿਹਾ ਕਿ ਮੈਨੂੰ ਬੀਸੀਸੀਆਈ ਤੋਂ ਫੋਨ ਆਇਆ। ਉਨ੍ਹਾਂ ਨੇ ਮੈਨੂੰ ਇਸ ਅਹੁਦੇ ਨੂੰ ਲੈ ਕੇ ਮੇਰੀ ਦਿਲਚਸਪੀ ਬਾਰੇ ਪੁੱਿਛਆ। ਰਾਸ਼ਟਰੀ ਟੀਮ ਦਾ ਕੋਚ ਬਣਨ ਦਾ ਮੌਕਾ ਮੈਂ ਆਪਣੇ ਹੱਥ ਤੋਂ ਜਾਣ ਨਹੀਂ ਦੇਣਾ ਚਾਹੁੰਦਾ ਸੀ। ਮੇਰੇ ਕੋਲ ਭਾਰਤੀ ਟੀਮ ਦੀ ਕੋਚਿੰਗ ਦਾ ਤਜਰਬਾ ਹੈ। ਇਸ ਲਈ ਮੇਲ-ਜੋਲ ਦੀ ਸਮੱਸਿਆ, ਖ਼ਾਸ ਕਰ ਕੇ ਸੀਨੀਅਰ ਖਿਡਾਰੀਆਂ ਨਾਲ ਨਹੀਂ ਆਵੇਗੀ। ਜਦ ਮੈਂ ਟੀਮ ਦਾ ਸਾਥ ਛੱਡਿਆ ਸੀ ਉਸ ਤੋਂ ਬਾਅਦ ਕਈ ਨੌਜਵਾਨ ਖਿਡਾਰਨਾਂ ਆਈਆਂ ਹਨ। ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਨੂੰ ਤਿਆਰ ਕਰਨ ਦੀ ਹੋਵੇਗੀ। ਸਾਡੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਾਫੀ ਚੰਗੀ ਹੈ ਪਰ ਫੀਲਡਿੰਗ ਤੇ ਫਿਟਨੈੱਸ 'ਤੇ ਸਾਨੂੰ ਧਿਆਨ ਦੇਣਾ ਪਵੇਗਾ। ਮੁੰਬਈ ਦੇ ਕੈਂਪ 'ਚ ਇਹ ਸਾਡੀ ਤਰਜੀਹ ਰਹੇਗੀ।

ਇਸ ਤੋਂ ਇਲਾਵਾ ਭਾਰਤੀ ਕਪਤਾਨ ਤੇ ਕੋਚ ਪੂਰਣਿਮਾ ਨੇ ਕਿਹਾ ਕਿ ਉਨ੍ਹਾਂ ਨੂੰ ਹਟਾਉਣ ਤੋਂ ਪਹਿਲਾਂ ਵਿਸ਼ਵਾਸ 'ਚ ਨਹੀਂ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਮੈਂ ਟੀਮ ਦੀ ਕਾਫੀ ਸਫਲ ਕੋਚ ਸੀ। ਪਿਛਲੇ ਦੋ ਸਾਲ 'ਚ ਮੇਰੀ ਕੋਚਿੰਗ 'ਚ ਟੀਮ ਨੇ ਅੱਠ ਲੜੀਆਂ ਜਿੱਤੀਆਂ। ਬਿਨਾਂ ਕਿਸੇ ਸੂਚਨਾ ਦੇ ਜਾਂ ਮੇਰੇ ਨਾਲ ਗੱਲ ਕੀਤੇ ਬਿਨਾਂ ਉਨ੍ਹਾਂ ਨੇ ਮੈਨੂੰ ਹਟਾ ਦਿੱਤਾ। ਬੀਸੀਸੀਆਈ ਦਾ ਇਹ ਕਦਮ ਦਿਲ ਤੋੜਨ ਵਾਲਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: new coach