ਮੇਰਾ ਪਿੰਡ ਮੇਰੀ ਜਾਨ ਸਿਆਲਕੋਟ ਦੇ ਰਾਜੇ ਸਲਵਾਨ ਦੀ ਰਾਣੀ ਲੂਣਾ ਦਾ ਜੱਦੀ ਪਿੰਡ ਹੋਣ ਕਾਰਨ ਦੁਨੀਆ ਭਰ ਵਿਚ ਮਸ਼ਹੂਰ ਹੈ ਕਸਬਾ ਚਮਿਆਰੀਗੁਰਦੁਆਰਾ ਬਾਉਲੀ ਸਾਹਿਬ ਵਿਖੇ ਪੁਰਾਤਨ ਖੂਹੀ ਨੂੰ ਦੂਰੋਂ ਦੂਰੋਂ ਵੇਖਣ ਆਂਉਦੇ ਨੇ ਲੋਕ;ਪਿੰਡ ਚਮਿਆਰੀ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦਾ ਹੈ ਅਤੇ ਇਹ ਪਿੰਡ ਅਜਨਾਲਾ ਤੋਂ 7 ਕਿਲੋਮੀਟਰ ਦੀ ਦੂਰੀ ਤੇ ਫਤਿਹ ਗੜ੍ਹ ਚੂੜੀਆਂ ਰੋਡ 'ਤੇ ਵਸੀਆ ਹੈ। ਇਸ ਪਿੰਡ ਦੇ ਲੋਕ ਪੜ੍ਹੇ ਲਿਖੇ ਹਨ ਅਤੇ ਬਹੁਤ ਵੱਡੀ ਗਿਣਤੀ ਵਿਚ ਇੱਥੋਂ ਦੇ ਵਸਨੀਕ ਸਰਕਾਰੀ ਅਹੁਦਿਆਂ ਤੇ ਬਿਰਾਜਮਾਨ ਹਨ। ਇਸ ਪਿੰਡ ਦੀ ਅਬਾਦੀ 4200 ਦੇ ਕਰੀਬ ਹੈ ਅਤੇ 2900 ਦੇ ਕਰੀਬ ਵੋਟਰ ਹਨ। ਜੋ ਚੋਣਾ ਵਿਚ ਉਮੀਦਵਾਰ ਚੁਣਨ ਵੇਲੇ ਆਪਣਾ ਅਹਿਮ ਯੋਗਦਾਨ ਪਾਂਉਦੇ ਹਨ। ਕਸਬਾ ਚਮਿਆਰੀ ਸਿਆਲਕੋਟ ਦੇ ਰਾਜੇ ਸਲਵਾਨ ਦੀ ਰਾਣੀ ਲੂਣਾ ਦਾ ਜੱਦੀ ਪਿੰਡ ਹੋਣ ਕਾਰਨ ਦੁਨੀਆ ਭਰ ਵਿਚ ਮਸ਼ਹੂਰ ਹੈ। ਇਸ ਪਿੰਡ ਨਾਲ ਸਬੰਧਿਤ ਉੱਘੇ ਅਜ਼ਾਦੀ ਘੁਲਾਟੀਏ ਸ਼ਾਮ ਸਿੰਘ ਸੰਧੂ ਭੰਗਾਲੀ ਵਾਲਿਆਂ ਨੇ ਅਜ਼ਾਦੀ ਸੰਗਰਾਮ ਦੇ ਮੁੱਖ ਜੈਤੋ ਦੇ ਮੋਰਚੇ ਤੋਂ ਇਲਾਵਾ ਹੋਰਨਾ ਮੋਰਚਿਆਂ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਸੀ। ਇਸ ਪਿੰਡ ਵਿਚ ਬਾਬਾ ਤੁਲਸੀ ਦਾਸ ਜੀ ਦਾ ਪੁਰਾਤਨ ਅਤੇ ਇਤਿਹਾਸਕ ਮੰਦਰ ਹੈ ਜਿੱਥੇ ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ ਜਿਸ ਵਿਚ ਦੂਰ ਦੁਰਾਡੇ ਤੋਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ। ਮਾਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਮਾਖੇ ਖਾਂ ਇਸੇ ਪਿੰਡ ਦੇ ਵਸਨੀਕ ਸਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਜੰਗਾਂ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੁਆਰਾ ਬਣਾਈ ਗਈ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪੁਰਾਤਨ ਖੂਹੀ ਹੈ ਜਿਸ ਨੂੰ ਦੂਰੋਂ ਦੂਰੋਂ ਲੋਕ ਵੇਖਣ ਆਂਉਦੇ ਹਨ, ਪਰ ਇਸ ਇਤਿਹਾਸਕ ਖੂਹੀ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਇਹ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਚਾਰ ਗੁਰਦੁਆਰਾ ਸਾਹਿਬ ਜਿਨ੍ਹਾਂ ਵਿਚ ਗੁਰਦੁਆਰਾ ਬੰਦਾ ਸਿੰਘ ਬਹਾਦਰ, ਗੁਰਦੁਆਰਾ ਬਾਜ਼ ਸਾਹਿਬ, ਗੁਰਦੁਆਰਾ ਬਾਉਲੀ ਸਾਹਿਬ, ਗੁਰਦੁਆਰਾ ਪੱਤੀ ਲਾਇਲਪੁਰ ਜਿੱਥੇ ਪਿੰਡ ਦੇ ਲੋਕਾਂ ਨੂੰ ਪਰਮਾਤਮਾ ਨਾਲ ਜੋੜ ਰਹੇ ਹਨ ਉੱਥੇ ਹੀ ਪਿੰਡ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੇ ਹਨ। ਇਸ ਤੋਂ ਇਲਾਵਾ ਪਿੰਡ ਵਿਚ ਚਾਰ ਗਿਰਜਾ ਘਰ ਵੀ ਹਨ ਅਤੇ ਪੀਰ ਬਾਬਾ ਰਮਜ਼ਾਨ ਸ਼ਾਹ ਚਿਸ਼ਤੀ ਦੀ ਦਰਗਾਹ ਵੀ ਮੌਜੂਦ ਹੈ ਜਿੱਥੇ ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ। ਪਿੰਡ ਵਿਚ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ, ਸਰਕਾਰੀ ਸੀ. ਸੈ. ਸਕੂਲ, ਸ੫ੀ ਗੁਰੂ ਅੰਗਦ ਦੇਵ ਸੀ. ਸੈ. ਸਕੂਲ, ਸੰਤ ਗੋਬਿੰਦ ਗੋਪਾਲ ਸੀ. ਸੈ. ਸਕੂਲ, ਸੇਂਟ ਮੇਰੀ ਕਾਨਵੇਂਟ ਸਕੂਲ ਅਤੇ ਗੁਰੂ ਨਾਨਕ ਸਕੂਲ ਆਸ ਪਾਸ ਦੇ ਅਨੇਕਾਂ ਪਿੰਡਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੫ਦਾਨ ਕਰ ਰਹੇ ਹਨ। ਬੇਸ਼ਕ ਛੋਟੇ ਬੱਚਿਆਂ ਨੂੰ ਵਿਦਿਆ ਦੇਣ ਲਈ ਆਂਗਣਵਾੜੀ ਦੇ ਪੰਜ ਸੈਂਟਰ ਹਨ ਪਰ ਇਨ੍ਹਾਂ ਦੇ ਆਪਣੇ ਕਮਰੇ ਨਾਂ ਹੋਣ ਕਾਰਨ ਧਾਰਮਿਕ ਸਥਾਨਾਂ ਤੇ ਹੀ ਇਹ ਸੈਂਟਰ ਚੱਲ ਰਹੇ ਹਨ। ਇਸ ਪਿੰਡ ਵਿਚ ਇੱਕ ਸਿਵਲ ਹਸਪਤਾਲ ਅਤੇ ਇੱਕ ਪਸ਼ੂ ਹਸਪਤਾਲ ਮੌਜੂਦ ਹੈ। ਪਿੰਡ ਦੇ ਕੁੱਝ ਨੌਜਵਾਨਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਗਿਠਤ ਕੀਤੀ ਗਈ ਮਾਨਵ ਸੇਵਾ ਸੁਸਾਇਟੀ ਰਜਿ. ਨਾਮੀ ਸੰਸਥਾ ਥੋੜੇ ਸਮੇਂ ਵਿਚ ਕੀਤੇ ਆਪਣੇ ਬਾਹੁਤੇ ਕਾਰਜਾਂ ਕਰਕੇ ਇਲਾਕੇ ਭਰ ਵਿਚ ਇੱਕ ਵੱਖਰੀ ਪਛਾਣ ਬਣਾ ਚੁੱਕੀ ਹੈ।

ਪਿੰਡ ਦੇ ਸਰਪੰਚ ਬਲਜੀਤ ਸਿੰਘ ਿਢੱਲੋਂ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਵੱਜੋਂ ਵੀ ਸੇਵਾ ਬਖ਼ੂਬੀ ਨਿਭਾਅ ਰਹੇ ਹਨ। ਇਸ ਪਿੰਡ ਦੇ ਤਿੰਨ ਨੰਬਰਦਾਰ ਭੁਪਿੰਦਰ ਸਿੰਘ ਰੰਧਾਵਾ, ਪਰਸ਼ੋਤਮ ਸਿੰਘ ਅਤੇ ਅਵਤਾਰ ਸਿੰਘ ਸੰਧੂ ਹਨ। ਇਸ ਪਿੰਡ ਵਿਚ ਇੱਕ ਫੋਕਲਪੁਆਂਇੰਟ, ਪਾਣੀ ਦੀ ਟੈਂਕੀ, ਪੰਚਾਇਤ-ਘਰ, ਪਟਵਾਰਖਾਨਾ, ਹੈਲਥ ਕਲੱਬ ਅਤੇ ਦੋ ਬੈਂਕ ਵੀ ਮੌਜੂਦ ਹਨ।

ਪਿੰਡ ਦੀਆਂ ਮੁੱਖ ਲੋੜਾਂ ਅਤੇ ਮੰਗਾਂ

ਪਿੰਡ ਵਿਚ ਕੂੜੀਆਂ ਦਾ ਕਾਲਜ ਬਣਨਾ ਚਾਹੀਦਾ ਹਾਂ। ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਹੋਰ ਉਪਰਾਲਿਆਂ ਦੀ ਲੋੜ ਹੈ। ਪਿੰਡ ਦੇ ਪਟਵਾਰਖ਼ਾਨੇ ਵਿਚ ਪਟਵਾਰੀਆਂ ਦੀ ਹਾਜਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪਿੰਡ ਦੇ ਸਿਵਲ ਹਸਪਤਾਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਐਨ ਨੇੜੇ ਲੱਗੇ ਵੱਡੇ ਕੂੜੇ ਦੇ ਢੇਰ ਨੂੰ ਵੀ ਤੁਰੰਤ ਚੁੱਕਣ ਦੀ ਲੋੜ ਹੈ ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਪਿੰਡ ਦੇ ਮੁੱਖ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਹੋਣ ਵਾਲੀ ਹੈ ਅਤੇ ਪਿੰਡ ਦਾ ਬਸ ਉਡੀਕ ਘਰ ਵੀ ਆਪਣੇ ਵੱਲ ਵਿਸ਼ੇਸ਼ ਤਵੱਜੋਂ ਦੀ ਮੰਗ ਕਰ ਰਿਹਾ ਹੈ।

ਪੇਸ਼ਕਸ਼- ਸਰਬਮਾਨ ਸਿੰਘ ਜੌਹਲ ਚਮਿਆਰੀ

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर