ਸ਼ਮੀ 'ਤੇ ਹੋਵੇਗੀ ਨਜ਼ਰ

Updated on: Sun, 15 Apr 2018 07:31 PM (IST)
  

ਕੋਲਕਾਤਾ (ਜੇਐੱਨਐੱਨ) : ਕੋਲਕਾਤਾ ਨਾਈਟਰਾਈਡਰਜ਼ ਤੇ ਦਿੱਲੀ ਡੇਅਰਡੇਵਿਲਜ਼ ਦੀਆਂ ਟੀਮਾਂ ਜਦ ਸੋਮਵਾਰ ਨੂੰ ਈਡਨ ਗਾਰਡਨ ਸਟੇਡੀਅਮ ਵਿਚ ਉਤਰਨਗੀਆਂ ਤਾਂ ਯਕੀਨੀ ਤੌਰ 'ਤੇ ਸਾਰਿਆਂ ਦੀਆਂ ਨਜ਼ਰਾਂ ਦਿੱਲੀ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 'ਤੇ ਹੋਣਗੀਆਂ। ਪਤਨੀ ਹਸੀਨ ਜਹਾਂ ਵੱਲੋਂ ਲਾਏ ਗਏ ਨਾਜਾਇਜ਼ ਸਬੰਧਾਂ ਤੇ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਬਾਅਦ ਸ਼ਮੀ ਪਹਿਲੀ ਵਾਰ ਕੋਲਕਾਤਾ ਪੁੱਜੇ ਹਨ ਅਤੇ ਆਪਣੇ ਘਰੇਲੂ ਮੈਦਾਨ 'ਚ ਕੋਈ ਮੈਚ ਖੇਡਣਗੇ। ਜ਼ਿਕਰਯੋਗ ਹੈ ਕਿ ਮੈਚ ਫਿਕਸਿੰਗ ਦੇ ਮਾਮਲੇ 'ਚ ਬੀਸੀਸੀਆਈ ਸ਼ਮੀ ਨੂੰ ਪਹਿਲਾਂ ਹੀ ਕਲੀਨ ਚਿੱਟ ਦੇ ਚੁੱਕਾ ਹੈ। ਸ਼ਮੀ ਨੇ ਆਈਪੀਐੱਲ-11 ਦੇ ਪਿਛਲੇ ਤਿੰਨ ਮੈਚਾਂ 'ਚ ਹੁਣ ਤਕ ਦੋ ਵਿਕਟਾਂ ਹਾਸਿਲ ਕੀਤੀਆਂ ਹਨ। ਈਡਨ ਵਿਚ ਸ਼ਮੀ ਤੋਂ ਬਿਹਤਰ ਗੇਂਦਬਾਜ਼ੀ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਉਹ ਇੱਥੇ ਦੀ ਵਿਕਟ ਦੇ ਮਿਜਾਜ਼ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਸ਼ਮੀ ਕੋਲਕਾਤਾ ਨਾਈਟਰਾਈਡਰਜ਼ ਵੱਲੋਂ ਵੀ ਖੇਡ ਚੁੱਕੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mohammad Shami