ਸ੍ਰੀਲੰਕਾ 'ਤੇ ਪਹਿਲੀ ਜਿੱਤ ਨੇੜੇ ਪੁੱਜਾ ਜ਼ਿੰਬਾਬਵੇ

Updated on: Mon, 17 Jul 2017 09:12 PM (IST)
  

ਸ਼ਿਕੰਜਾ

-ਸ੍ਰੀਲੰਕਾ ਨੂੰ ਦਿੱਤਾ 388 ਦੌੜਾਂ ਦਾ ਵੱਡਾ ਟੀਚਾ

-ਮੇਜ਼ਬਾਨ ਟੀਮ ਨੇ ਗੁਆਈਆਂ 170 ਦੌੜਾਂ 'ਤੇ ਤਿੰਨ ਵਿਕਟਾਂ

ਕੋਲੰਬੋ (ਏਐੱਫਪੀ) : ਜ਼ਿੰਬਾਬਵੇ ਨੇ ਇੱਥੇ ਇੱਕੋ ਇਕ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ ਸ੍ਰੀਲੰਕਾ ਨੂੰ 388 ਦੌੜਾਂ ਦਾ ਟੀਚਾ ਦਿੱਤਾ। ਜਿਸ ਤੋਂ ਬਾਅਦ ਉਸ ਦੇ ਗੇਂਦਬਾਜ਼ਾਂ ਨੇ ਸਟੰਪ ਤਕ ਮੇਜ਼ਬਾਨ ਟੀਮ ਦੀਆਂ 170 ਦੌੜਾਂ 'ਤੇ ਤਿੰਨ ਵਿਕਟਾਂ ਹਾਸਿਲ ਕਰ ਕੇ ਉਸ ਨੂੰ ਟੈਸਟ ਬਚਾਉਣ ਲਈ ਸੰਘਰਸ਼ ਕਰਨ 'ਤੇ ਮਜਬੂਤ ਕਰ ਦਿੱਤਾ ਹਾਲਾਂਕਿ ਟੀਚੇ ਦਾ ਪਿੱਛਾ ਕਰਦੇ ਹੋਏ ਕੁਸ਼ਲ ਮੈਂਡਿਸ ਨੇ ਸ਼ਾਨਦਾਰ ਅਰਧ ਸੈਂਕੜਾ ਲਾ ਕੇ ਸ੍ਰੀਲੰਕਾ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਉਹ 85 ਗੇਂਦਾਂ 'ਤੇ ਛੇ ਚੌਕਿਆਂ ਦੀ ਮਦਦ ਨਾਲ ਅਜੇਤੂ 60 ਦੌੜਾਂ ਬਣਾ ਕੇ ਯੀਜ਼ 'ਤੇ ਡਟੇ ਸਨ। ਦੂਜੇ ਪਾਸੇ ਏਂਜੇਲੋ ਮੈਥਿਊਜ ਅਜੇਤੂ 17 ਦੌੜਾਂ ਬਣਾ ਕੇ ਉਨ੍ਹਾਂ ਦਾ ਸਾਥ ਨਿਭਾਅ ਰਹੇ ਸਨ। ਇਸ ਦੇ ਬਾਵਜੂਦ ਸ੍ਰੀਲੰਕਾ ਲਈ ਚੁਣੌਤੀ ਸੌਖੀ ਨਹੀਂ ਹੈ ਅਤੇ ਇਸ ਕਾਰਨ ਜ਼ਿੰਬਾਬਵੇ ਦੀ ਨਜ਼ਰ ਸ੍ਰੀਲੰਕਾ 'ਚ ਆਪਣੀ ਪਹਿਲੀ ਜਿੱਤ ਦਰਜ ਕਰਨ 'ਤੇ ਹੈ।

ਯੇਮਰ ਨੇ ਲਈਆਂ ਦੋ ਵਿਕਟਾਂ :

ਚੌਥੇ ਦਿਨ ਸ੍ਰੀਲੰਕਾਈ ਪਾਰੀ ਦੌਰਾਨ 48 ਓਵਰ ਗੇਂਦਬਾਜ਼ੀ ਹੋਈ। ਇਸ ਦੌਰਾਨ ਜ਼ਿੰਬਾਬਵੇ ਵੱਲੋਂ ਜ਼ਿਆਦਾ ਸਮਾਂ ਸਪਿੰਨ ਹਮਲਾ ਲਾਇਆ ਗਿਆ। ਜ਼ਿੰਬਾਬਵੇ ਦੇ ਕਪਤਾਨ ਗ੍ਰੀਮ ਯੇਮਰ (2/67) ਨੇ ਆਪਣੀ ਲੈੱਗ ਸਪਿੰਨ ਰਾਹੀਂ ਉਪਲ ਥਰੰਗਾ (27) ਦਾ ਮਹੱਤਵਪੂਰਨ ਵਿਕਟ ਹਾਸਿਲ ਕਰ ਕੇ ਸ੍ਰੀਲੰਕਾ ਨੂੰ ਪਹਿਲਾ ਝਟਕਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀਲੰਕਾਈ ਕਪਤਾਨ ਦਿਨੇਸ਼ ਚਾਂਦੀਮਲ (15) ਨੂੰ ਵੀ ਪਵੇਲੀਅਨ ਭੇਜਿਆ। ਸਲਾਮੀ ਬੱਲੇਬਾਜ਼ ਦਿਮੁਥ ਕਰੁਣਾਰਤਨੇ (49) ਨੂੰ ਖੱਬੇ ਹੱਥ ਦੇ ਸਪਿੰਨਰ ਸੀਨ ਵਿਲੀਅਮਜ਼ (1/62) ਨੇ ਬੋਲਡ ਕੀਤਾ।

ਰਜ਼ਾ ਨੇ ਸੰਭਾਲਿਆ :

ਇਸ ਤੋਂ ਪਹਿਲਾਂ ਜ਼ਿੰਬਾਬਵੇ ਨੇ ਦਿਨ ਦਾ ਆਗਾਜ਼ ਛੇ ਵਿਕਟਾਂ 'ਤੇ 252 ਦੌੜਾਂ ਤੋਂ ਅੱਗੇ ਕੀਤਾ। ਉਸ ਦੀ ਦੂਜੀ ਪਾਰੀ ਦੂਜੇ ਸੈਸ਼ਨ 'ਚ 377 ਦੌੜਾਂ 'ਤੇ ਸਮਾਪਤ ਹੋਈ। ਮਹਿਮਾਨ ਟੀਮ ਵੱਲੋਂ ਸਿਕੰਦਰ ਰਜ਼ਾ (127) ਸਰਬੋਤਮ ਸਕੋਰਰ ਰਹੇ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Mendis stays firm in record Sri Lanka chase