ਰੋਹਿਤ ਦੇ ਦਮ 'ਤੇ ਭਾਰਤ ਨੇ ਕੀਤਾ ਲੜੀ 'ਤੇ ਕਬਜ਼ਾ

Updated on: Tue, 06 Nov 2018 11:22 PM (IST)
  

-ਦੂਜੇ ਟੀ-20 ਮੁਕਾਬਲੇ 'ਚ ਵੈਸਟਇੰਡੀਜ਼ ਨੂੰ 71 ਦੌੜਾਂ ਨਾਲ ਹਰਾਇਆ

ਲਖਨਊ (ਜੇਐੱਨਐੱਨ) : ਉਂਝ ਹੀ ਰੋਹਿਤ ਸ਼ਰਮਾ ਨੂੰ ਟੀ-20 ਿਯਕਟ ਦਾ ਬੇਤਾਜ ਬਾਦਸ਼ਾਹ ਨਹੀਂ ਕਿਹਾ ਜਾਂਦਾ। ਨਵੇਂ ਬਣੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਦੀ ਅਣਜਾਣ ਪਿੱਚ 'ਤੇ ਚਾਹੇ ਹੀ ਪਹਿਲਾ ਓਵਰ ਮੇਡਨ ਗਿਆ ਪਰ ਰੋਹਿਤ ਦਾ ਬੱਲਾ ਅਜਿਹਾ ਚੱਲਿਆ ਕਿ ਦੀਵਾਲੀ ਤੋਂ ਪਹਿਲਾਂ ਹੀ ਲਖਨਊ ਵਿਚ ਚੰਗੀ ਆਤਿਸ਼ਬਾਜ਼ੀ ਹੋਈ। ਰੋਹਿਤ ਨੇ ਪਿੱਚ ਨੂੰ ਲੈ ਕੇ ਸਾਰੀਆਂ ਕਿਆਸ ਅਰਾਈਆਂ ਨੂੰ ਇਕ ਪਾਸੇ ਰੱਖਦਿਆਂ ਸੱਤ ਛੱਕਿਆਂ ਤੇ ਅੱਠ ਚੌਕਿਆਂ ਦੀ ਮਦਦ ਨਾਲ ਅਜੇਤੂ 111 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਦੀ ਮਦਦ ਨਾਲ ਭਾਰਤ ਨੇ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਨੂੰ 71 ਦੌੜਾਂ ਨਾਲ ਹਰਾ ਦਿੱਤਾ। ਰੋਹਿਤ ਦਾ ਇਹ ਟੀ-20 ਕਰੀਅਰ ਦਾ ਚੌਥਾ ਸੈਂਕੜਾ ਹੈ। ਉਨ੍ਹਾਂ ਦੀ ਪਾਰੀ ਦੇ ਦਮ 'ਤੇ ਭਾਰਤੀ ਟੀਮ ਨੇ ਤੈਅ 20 ਓਵਰਾਂ 'ਚ ਦੋ ਵਿਕਟਾਂ 'ਤੇ 195 ਦੌੜਾਂ ਦਾ ਸਕੋਰ ਬਣਾਇਆ। ਭਾਰਤੀ ਪਾਰੀ ਵਿਚ ਕੁੱਲ ਅੱਠ ਛੱਕੇ ਲੱਗੇ। ਰੋਹਿਤ ਤੋਂ ਇਲਾਵਾ ਇਕ ਹੋਰ ਛੱਕਾ ਕੇਐੱਲ ਰਾਹੁਲ ਨੇ ਲਾਇਆ। ਰਾਹੁਲ ਨੇ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਸਿਰਫ਼ 14 ਗੇਂਦਾਂ 'ਚ ਅਜੇਤੂ 26 ਦੌੜਾਂ ਬਣਾਈਆਂ। ਸ਼ਿਖਰ ਧਵਨ ਨੇ ਵੀ ਤਿੰਨ ਚੌਕਿਆਂ ਦੀ ਮਦਦ ਨਾਲ 41 ਗੇਂਦਾਂ 'ਤੇ 43 ਦੌੜਾਂ ਦੀ ਪਾਰੀ ਖੇਡੀ। ਜਵਾਬ ਵਿਚ ਭਾਰਤ ਦੇ ਗੇਂਦਬਾਜ਼ਾਂ ਨੇ ਵੀ ਕਮਾਲ ਦਿਖਾਇਆ ਤੇ ਵਿੰਡੀਜ਼ ਨੂੰ 20 ਓਵਰਾਂ ਵਿਚ ਨੌਂ ਵਿਕਟਾਂ 'ਤੇ 124 ਦੌੜਾਂ ਹੀ ਬਣਾਉਣ ਦਿੱਤੀਆਂ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਜਸਪ੍ਰੀਤ ਬੁਮਰਾਹ ਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਲਈਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: lead ind