ਮੋਦੀ ਨੇ ਿਯਕਟ ਸੰਘ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Updated on: Sat, 12 Aug 2017 08:17 PM (IST)
  

ਫ਼ੈਸਲਾ

-ਲਲਿਤ ਦੇ ਲਾਂਭੇ ਹੋਣ ਨਾਲ ਰਾਜਸਥਾਨ ਨੂੰ ਹੋਵੇਗਾ ਫ਼ਾਇਦਾ

-ਕਿ੍ਰਕਟ ਦੀ ਬਿਹਤਰੀ ਦੀਆਂ ਕੋਸ਼ਿਸ਼ਾਂ 'ਤੇ ਦਿੱਤਾ ਜ਼ੋਰ

ਨਵੀਂ ਦਿੱਲੀ (ਸਟੇਟ ਬਿਊਰੋ) : ਮਨੀ ਲਾਂਡਰਿੰਗ ਦੇ ਗੰਭੀਰ ਦੋਸ਼ ਸਹਿ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੇ ਆਖ਼ਰ ਰਾਜਸਥਾਨ ਦੇ ਨਾਗੌਰ ਜ਼ਿਲ੍ਹਾ ਿਯਕਟ ਸੰਘ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਲਲਿਤ ਮੋਦੀ ਨੇ ਤਿੰਨ ਪੇਜ਼ ਦੇ ਪੱਤਰ 'ਚ ਰਾਜਸਥਾਨ ਿਯਕਟ ਦੀ ਬਿਹਤਰੀ ਦੀਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੱਤਾ। ਦੇਰ ਰਾਤ ਜਾਰੀ ਇਕ ਪੱਤਰ 'ਚ ਮੋਦੀ ਨੇ ਲਿਖਿਆ ਕਿ ਮੈਨੂੰ ਲਗਦਾ ਹੈ ਕਿ ਸਮਾਂ ਆ ਗਿਆ ਹੈ ਕਿ ਮੈਂ ਅਗਲੀ ਪੀੜ੍ਹੀ ਲਈ ਰਾਹ ਖੋਲ੍ਹ ਦੇਵਾਂ ਇਸ ਲਈ ਮੈਂ ਹੁਣ ਿਯਕਟ ਪ੍ਰਸ਼ਾਸਨ ਨੂੰ ਬਾਏ-ਬਾਏ ਕਹਿਣਾ ਚਾਹੁੰਦਾ ਹਾਂ। ਹੁਣ ਜਦ ਲਲਿਤ ਮੋਦੀ ਨਗੌਰ ਜ਼ਿਲ੍ਹਾ ਿਯਕਟ ਸੰਘ ਤੋਂ ਬਾਹਰ ਹੋਣ ਦਾ ਫ਼ੈਸਲਾ ਲੈ ਚੁੱਕੇ ਹਨ ਤਾਂ ਇਸ ਕਾਰਨ ਸੂਬਾਈ ਿਯਕਟ ਸੰਘ ਨੂੰ ਉਮੀਦ ਹੈ ਕਿ ਬੀਸੀਸੀਆਈ ਵੱਲੋਂ ਸੂਬਾਈ ਯੂਨਿਟ 'ਤੇ ਲੱਗੀ ਪਾਬੰਦੀ ਹਟਾ ਲਈ ਜਾਵੇਗੀ ਤੇ ਿਯਕਟ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਫੰਡ ਉਸ ਨੂੰ ਹਾਸਿਲ ਹੋ ਜਾਵੇਗਾ। 50 ਸਾਲ ਦੇ ਲਲਿਤ ਮੋਦੀ 'ਤੇ ਭਿ੫ਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਸਜ਼ਾ ਤੇ ਸੁਣਵਾਈ ਤੋਂ ਬਚਣ ਲਈ ਉਹ ਇਨ੍ਹੀਂ ਦਿਨੀਂ ਬਰਤਾਨੀਆ 'ਚ ਰਹਿ ਰਹੇ ਹਨ।

ਲਲਿਤ ਕਾਰਨ ਰਾਜਸਥਾਨ 'ਤੇ ਲੱਗੀ ਹੈ ਪਾਬੰਦੀ

ਲਲਿਤ ਮੋਦੀ ਨੇ ਆਪਣੇ ਪੱਤਰ 'ਚ ਲਿਖਿਆ ਕਿ ਿਯਕਟ ਨਾਲ ਜੁੜੇ ਮਿੱਤਰੋ, ਮੈਂ ਇਸ ਮੌਕੇ 'ਤੇ ਹਰ ਕਿਸੇ ਨੂੰ ਆਈਪੀਐੱਲ ਨੂੰ ਇਹ ਵਿਸ਼ਾਲ ਰੂਪ ਦੇਣ ਲਈ ਦਿਲੋਂ ਧੰਨਵਾਦ ਦਿੰਦਾ ਹਾਂ। ਨਾਗੌਰ ਜ਼ਿਲ੍ਹਾ ਿਯਕਟ ਸੰਘ 'ਚ ਮੋਦੀ ਦੀ ਮੌਜੂਦਗੀ ਕਾਰਨ ਬੀਸੀਸੀਆਈ ਨੇ ਰਾਜਸਥਾਨ ਨੂੰ ਬੈਨ ਕਰ ਦਿੱਤਾ ਸੀ। ਪਿਛਲੇ ਤਿੰਨ ਸਾਲਾਂ 'ਚ ਰਾਜਸਥਾਨ ਨੇ ਇਕ ਵੀ ਆਈਪੀਐੱਲ ਜਾਂ ਅੰਤਰਰਾਸ਼ਟਰੀ ਿਯਕਟ ਮੈਚ ਦੀ ਮੇਜ਼ਬਾਨੀ ਨਹੀਂ ਕੀਤੀ ਹੈ। ਮੋਦੀ ਦੇ 22 ਸਾਲਾ ਪੁੱਤਰ ਰੁਚਿਰ ਨੂੰ ਇਸੇ ਸਾਲ ਜੂਨ 'ਚ ਰਾਜਸਥਾਨ ਿਯਕਟ ਸੰਘ ਦੀ ਚੋਣ 'ਚ ਕਾਂਗਰਸ ਦੇ ਦਿੱਗਜ ਸੀਪੀ ਜੋਸ਼ੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: lalit modi