ਗੇਂਦ ਨਰਮ ਹੋਣ ਕਾਰਨ ਨਹੀਂ ਮਿਲੀ ਸਫਲਤਾ : ਕੋਹਲੀ

Updated on: Mon, 20 Mar 2017 09:35 PM (IST)
  

ਰਾਂਚੀ (ਜੇਐੱਨਐੱਨ) : ਭਾਰਤੀ ਿਯਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟ੫ੇਲੀਆ ਖ਼ਿਲਾਫ਼ ਤੀਜੇ ਟੈਸਟ ਮੈਚ 'ਚ ਟੀਮ ਦੇ ਪ੍ਰਦਰਸ਼ਨ 'ਤੇ ਤਸੱਲੀ ਪ੍ਰਗਟ ਕੀਤੀ ਪਰ ਨਾਲ ਹੀ ਕਿਹਾ ਕਿ ਆਖ਼ਰੀ ਦਿਨ ਦੂਜੇ ਸੈਸ਼ਨ 'ਚ ਗੇਂਦ ਦੇ ਨਰਮ ਹੋਣ ਕਾਰਨ ਗੇਂਦਬਾਜ਼ਾਂ ਨੂੰ ਮਦਦ ਨਹੀਂ ਮਿਲ ਸਕੀ। ਮੈਚ ਤੋਂ ਬਾਅਦ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਪਹਿਲੇ ਸੈਸ਼ਨ 'ਚ ਗੇਂਦ ਸਖ਼ਤ ਸੀ ਜਿਸ ਕਾਰਨ ਅਸੀਂ ਦੋ ਮਹੱਤਵਪੂਰਨ ਵਿਕਟਾਂ ਲੈ ਸਕੇ ਪਰ ਬਾਅਦ ਦੇ ਸੈਸ਼ਨ 'ਚ ਗੇਂਦ ਜ਼ਿਆਦਾ ਨਰਮ ਹੁੰਦੀ ਗਈ ਜਿਸ ਕਾਰਨ ਗੇਂਦਬਾਜ਼ਾਂ ਨੂੰ ਪਿਚ ਤੋਂ ਜ਼ਿਆਦਾ ਰਫ਼ਤਾਰ ਤੇ ਉਛਾਲ ਨਹੀਂ ਮਿਲ ਸਕਿਆ ਜਿਸ ਕਾਰਨ ਵਿਰੋਧੀਆਂ ਲਈ ਬੱਲੇਬਾਜ਼ੀ ਸੌਖੀ ਹੋ ਗਈ। ਆਸਟ੫ੇਲੀਆ ਦੇ ਸ਼ਾਨ ਮਾਰਸ਼ ਤੇ ਪੀਟਰ ਹੈਂਡਸਕਾਂਬ ਨੇ ਚੰਗੀ ਬੱਲੇਬਾਜ਼ੀ ਕੀਤੀ। ਇਸ ਲਈ ਮੈਚ ਡਰਾਅ ਕਰਵਾਉਣ ਦਾ ਮਾਣ ਉਨ੍ਹਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ। ਭਾਰਤੀ ਕਪਤਾਨ ਨੇ ਟੀਮ ਦੇ ਸਾਰੇ ਗੇਂਦਬਾਜ਼ਾਂ ਦੀ ਪ੍ਰਸੰਸਾ ਕੀਤੀ ਪਰ ਮੰਨਿਆ ਕਿ ਰਵਿੰਦਰ ਜਡੇਜਾ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਕੋਹਲੀ ਨੇ ਸੰਕੇਤ ਦਿੱਤਾ ਕਿ ਆਖ਼ਰੀ ਟੈਸਟ ਲਈ ਮੁਹੰਮਦ ਸ਼ਮੀ ਨੂੰ ਟੀਮ 'ਚ ਲਿਆ ਜਾ ਸਕਦਾ ਹੈ। ਸ਼ਮੀ ਨੇ ਸੋਮਵਾਰ ਨੂੰ ਵਿਜੇ ਹਜ਼ਾਰ ਟਰਾਫੀ ਦੇ ਫਾਈਨਲ 'ਚ ਬੰਗਾਲ ਵੱਲੋਂ ਚਾਰ ਵਿਕਟਾਂ ਲਈਆਂ।

ਆਪਣੇ ਖਿਡਾਰੀਆਂ 'ਤੇ ਮਾਣ ਹੈ : ਸਮਿਥ

ਰਾਂਚੀ (ਜੇਐੱਨਐੱਨ) : ਆਸਟ੫ੇਲੀਆਈ ਕਪਤਾਨ ਸਟੀਵ ਸਮਿਥ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਲੈਅ ਹੁਣ ਉਨ੍ਹਾਂ ਦੀ ਟੀਮ ਨਾਲ ਹੈ ਅਤੇ ਉਨ੍ਹਾਂ ਨੂੰ ਆਪਣੇ ਖਿਡਾਰੀਆਂ 'ਤੇ ਮਾਣ ਹੈ। ਸਮਿਥ ਨੇ ਕਿਹਾ ਕਿ ਸੋਮਵਾਰ ਨੂੰ ਜਦ ਖੇਡ ਸ਼ੁਰੂ ਹੋਈ ਤਾਂ ਭਾਰਤ ਨੂੰ ਉਮੀਦ ਸੀ ਕਿ ਉਹ ਆਸਟ੫ੇਲੀਆ ਨੂੰ ਆਲ ਆਊਟ ਕਰ ਦੇਵੇਗਾ ਪਰ ਅਜਿਹਾ ਨਹੀਂ ਹੋਇਆ। ਉਲਟ ਹਾਲਾਤ ਹੋਣ ਦੇ ਬਾਵਜੂਦ ਸਾਡੇ ਬੱਲੇਬਾਜ਼ਾਂ ਨੇ ਸੰਘਰਸ਼ ਦਾ ਜਜ਼ਬਾ ਦਿਖਾ ਕੇ ਮੈਚ ਡਰਾਅ ਕਰਵਾਇਆ। ਹੁਣ ਧਰਮਸ਼ਾਲਾ 'ਚ ਹੋਣ ਵਾਲਾ ਆਖ਼ਰੀ ਟੈਸਟ ਬਹੁਤ ਹੀ ਰੋਮਾਂਚਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹੈਂਡਸਕਾਂਬ ਤੇ ਸ਼ਾਨ ਮਾਰਸ਼ ਨੇ ਬਹੁਤ ਹੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਦੋਵੇਂ ਇਕ ਯੋਜਨਾ ਨਾਲ ਖੇਡੇ ਅਤੇ ਸ਼ਾਨਦਾਰ ਡਿਫੈਂਸ ਦਿਖਾਇਆ। ਅਸੀਂ ਟੀਮ ਮੀਟਿੰਗ ਵਿਚ ਤੈਅ ਕੀਤਾ ਸੀ ਕਿ ਇਕੱਠੀਆਂ ਵਿਕਟਾਂ ਨਹੀਂ ਗੁਆਉਣੀਆਂ ਹਨ ਅਤੇ ਹੈਂਡਸਕਾਂਬ ਤੇ ਮਾਰਸ਼ ਨੇ ਉਸੇ ਰਣਨੀਤੀ ਤਹਿਤ ਬੱਲੇਬਾਜ਼ੀ ਕੀਤੀ। ਕੰਗਾਰੂ ਕਪਤਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਰਾਂਚੀ 'ਚ ਮੈਚ ਪੰਜ ਦਿਨਾਂ ਤਕ ਚੱਲੇਗਾ, ਚੰਗੀ ਪਿੱਚ ਲਈ ਉਨ੍ਹਾਂ ਨੇ ਮੈਦਾਨ ਕਰਮੀਆਂ ਨੂੰ ਧੰਨਵਾਦ ਦਿੱਤਾ। ਜਦ ਵੀ ਭਾਰਤ ਤੇ ਆਸਟ੫ੇਲੀਆ ਖੇਡਦੇ ਹਨ ਤਾਂ ਦੋਵੇਂ ਟੀਮਾਂ ਵਿਚਾਲੇ ਥੋੜ੍ਹਾ ਬਹੁਤ ਤਣਾਅ ਰਹਿੰਦਾ ਹੈ ਪਰ ਇਹ ਟੈਸਟ ਸਹੀ ਭਾਵਨਾ ਨਾਲ ਖੇਡਿਆ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Lack of hardness in ball in middle session hurt us: Kohl