ਵਾਰਨ ਤੋਂ ਸਰਬੋਤਮ ਪ੍ਰਦਰਸ਼ਨ ਦੀ ਮਿਲੀ ਪ੍ਰੇਰਣਾ : ਕੁਲਦੀਪ

Updated on: Wed, 16 May 2018 07:47 PM (IST)
  

ਕੋਲਕਾਤਾ (ਪੀਟੀਆਈ) : ਨੌਜਵਾਨ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਕਹਿਣਾ ਹੈ ਕਿ ਵਿਰੋਧੀ ਟੀਮ ਵਿਚ ਸ਼ਾਮਿਲ ਉਨ੍ਹਾਂ ਦੇ ਆਦਰਸ਼ ਦਿੱਗਜ ਲੈੱਗ ਸਪਿੰਨਰ ਸ਼ੇਨ ਵਾਰਨ ਦੀ ਮੌਜੂਦਗੀ ਨਾਲ ਉਨ੍ਹਾਂ ਨੂੰ ਆਈਪੀਐੱਲ 'ਚ ਸਰਬੋਤਮ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੀ। ਵਾਰਨ ਰਾਜਸਥਾਨ ਟੀਮ ਦੇ ਮੇਂਟਰ ਹਨ।

ਕੁਲਦੀਪ ਨੇ ਮੰਗਲਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ 20 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਿਲ ਕੀਤੀਆਂ ਸਨ ਤੇ ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਕੋਲਕਾਤਾ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਵਾਰਨ ਦਾ ਪ੍ਰਸ਼ੰਸਕ ਰਿਹਾ ਹਾਂ। ਉਹ ਮੇਰੇ ਆਦਰਸ਼ ਹਨ। ਮੈਂ ਜਦ ਵੀ ਉਨ੍ਹਾਂ ਦੇ ਸਾਹਮਣੇ ਗੇਂਦਬਾਜ਼ੀ ਕਰਦਾ ਹਾਂ ਤਾਂ ਮੈਨੂੰ ਵੱਖਰੀ ਤਰ੍ਹਾਂ ਦੀ ਪ੍ਰੇਰਣਾ ਮਿਲਦੀ ਹੈ। ਮੈਂ ਉਨ੍ਹਾਂ ਸਾਹਮਣੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ। ਜਦ ਵੀ ਬੱਲੇਬਾਜ਼ ਨੇ ਮੇਰੇ ਖ਼ਿਲਾਫ਼ ਹਮਲਾਵਰ ਰਣਨੀਤੀ ਅਪਣਾਈ ਤਾਂ ਮੈਨੂੰ ਵਿਕਟ ਮਿਲਣ ਦੇ ਮੌਕੇ ਵਧ ਜਾਂਦੇ ਹਨ। ਮੇਰੀ ਨਜ਼ਰ ਹਮੇਸ਼ਾ ਵਿਕਟਾਂ 'ਤੇ ਰਹੀ ਹੈ। ਬਟਲਰ ਦੀ ਵਿਕਟ ਸਾਡੇ ਲਈ ਮਹੱਤਵਪੂਰਨ ਸੀ ਤੇ ਉਨ੍ਹਾਂ ਦਾ ਆਊਟ ਹੋਣਾ ਮੈਚ ਦਾ ਟਰਨਿੰਗ ਪੁਆਇੰਟ ਰਿਹਾ। ਜੇ ਉਹ 15 ਓਵਰ ਤਕ ਖੇਡ ਜਾਂਦੇ ਹਨ ਤਾਂ ਸਕੋਰ 170 ਜਾਂ 180 ਦੇ ਆਲੇ ਦੁਆਲੇ ਹੁੰਦਾ ਹੈ। ਮੇਰੇ ਲਈ ਉਨ੍ਹਾਂ ਦੀ ਵਿਕਟ ਸਰਬੋਤਮ ਸੀ।

ਕੁਲਦੀਪ ਨੇ ਮੈਚ 'ਚ ਅਜਿੰਕੇ ਰਹਾਣੇ, ਜੋਸ ਬਟਲਰ, ਸਟੂਅਰਟ ਬਿੰਨੀ ਤੇ ਬੇਨ ਸਟੋਕਸ ਦੀਆਂ ਵਿਕਟਾਂ ਹਾਸਿਲ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਮੈਂ ਮੈਚ ਤੋਂ ਬਾਅਦ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਮੈਨੂੰ ਇੰਗਲੈਂਡ ਦੌਰੇ ਲਈ ਕੁਝ ਟਿਪਸ ਵੀ ਦਿੱਤੇ। ਮੈਂ ਪਹਿਲਾਂ ਤੋਂ ਹੀ ਇੰਗਲੈਂਡ ਦੌਰੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਸੀ ਪਰ ਉਨ੍ਹਾਂ ਨਾਲ ਇਸ ਬਾਰੇ ਥੋੜ੍ਹੀ ਦੇਰ ਬਾਅਦ ਗੱਲ ਹੋ ਸਕੀ। ਆਈਪੀਐੱਲ ਤੋਂ ਬਾਅਦ ਉਨ੍ਹਾਂ ਨਾਲ ਇਸ ਬਾਰੇ ਲੰਬੇ ਸਮੇਂ ਤਕ ਗੱਲਬਾਤ ਕਰਾਂਗਾ।

----

ਸਾਨੂੰ ਪਲੇਆਫ ਖੇਡਣ ਦੀ ਉਮੀਦ : ਰਹਾਣੇ

ਕੋਲਕਾਤਾ (ਪੀਟੀਆਈ) : ਰਾਜਸਥਾਨ ਰਾਇਲਜ਼ ਪਲੇਆਫ ਤੋਂ ਅਜੇ ਬਹੁਤ ਦੂਰ ਹੈ ਪਰ ਉਸ ਦੇ ਕਪਤਾਨ ਅਜਿੰਕੇ ਰਹਾਣੇ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਟੀਮ ਹੁਣ ਵੀ ਆਈਪੀਐੱਲ ਦੇ ਪਲੇਆਫ ਲਈ ਕੁਆਲੀਫਾਈ ਕਰ ਸਕਦੀ ਹੈ। ਰਹਾਣੇ ਨੇ ਕਿਹਾ ਕਿ ਸਾਨੂੰ ਅਜੇ ਵੀ ਖ਼ੁਦ 'ਤੇ ਵਿਸ਼ਵਾਸ ਹੈ। ਿਯਕਟ ਵਿਚ ਕੁਝ ਵੀ ਹੋ ਸਕਦਾ ਹੈ। ਇਹ ਦਿਲਚਸਪ ਖੇਡ ਹੈ। ਸਾਨੂੰ ਆਪਣੀਆਂ ਗ਼ਲਤੀਆਂ ਤੋਂ ਸਬਕ ਲੈਣਾ ਪਵੇਗਾ। ਅਸੀਂ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਬਹੁਤ ਸਕਾਰਾਤਮਕ ਸੀ ਪਰ ਸਾਨੂੰ ਇਕ ਟੀਮ ਦੇ ਰੂਪ ਵਿਚ ਸਿੱਖਣਾ ਪਵੇਗਾ। ਉਨ੍ਹਾਂ ਨੇ ਮੰਨਿਆ ਕਿ ਇਸ ਸੈਸ਼ਨ ਵਿਚ ਉਨ੍ਹਾਂ ਦੀ ਟੀਮ ਚੰਗੀ ਬੱਲੇਬਾਜ਼ੀ ਨਹੀਂ ਕਰ ਸਕੀ ਤੇ ਜੋਸ ਬਟਲਰ ਤੇ ਰਾਹੁਲ ਤਿ੍ਰਪਾਠੀ ਤੋਂ ਚੰਗੀ ਸ਼ੁਰੂਆਤ ਮਿਲਣ ਤੋਂ ਬਾਅਦ ਟੀਮ ਨੂੰ 175 ਤੋਂ 180 ਦੌੜਾਂ ਬਣਾਉਣੀਆਂ ਚਾਹੀਦੀਆਂ ਸਨ। ਰਹਾਣੇ ਨੇ ਕਿਹਾ ਕਿ ਰਾਹੁਲ ਤੇ ਬਟਲਰ ਤੋਂ ਸ਼ਾਨਦਾਰ ਸ਼ੁਰੂਆਤ ਮਿਲਣ ਤੋਂ ਬਾਅਦ ਅਸੀਂ ਕੋਈ ਭਾਈਵਾਲੀ ਨਹੀਂ ਕਰ ਸਕੇ। ਅਸੀਂ ਇਸ ਲਈ ਹਾਰੇ ਕਿਉਂਕਿ ਅਸੀਂ ਚੰਗੀ ਭਾਈਵਾਲੀ ਨਹੀਂ ਕੀਤੀ। ਸਾਨੂੰ ਲਗਦਾ ਹੈ ਕਿ 175 ਤੋਂ 180 ਦਾ ਸਕੋਰ ਇਸ ਪਿੱਚ 'ਤੇ ਬਰਾਬਰੀ ਦਾ ਸਕੋਰ ਹੁੰਦਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kuldeep and rahane