ਭਾਰਤ ਨੇ ਦੋ ਗੋਲਡ, ਇਕ ਸਿਲਵਰ ਤੇ ਇਕ ਕਾਂਸਾ ਜਿੱਤਿਆ

Updated on: Thu, 21 Sep 2017 12:17 AM (IST)
  

ਅਸ਼ਗਾਬਾਤ (ਜੇਐੱਨਐੱਨ) : ਭਾਰਤ ਨੇ ਪੰਜਵੀਆਂ ਏਸ਼ਿਆਈ ਇੰਡੋਰ ਮਾਰਸ਼ਲ ਆਰਟਸ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖ ਕੇ ਪੰਜਵੇਂ ਦਿਨ ਆਪਣੀ ਝੋਲੀ 'ਚ ਦੋ ਗੋਲਡ, ਇਕ ਸਿਲਵਰ ਤੇ ਇਕ ਕਾਂਸੇ ਦਾ ਮੈਡਲ ਪਾਇਆ। ਅਜੇ ਕੁਮਾਰ ਸਰੋਜ ਨੇ ਮਰਦਾਂ ਦੀ 1500 ਮੀਟਰ ਦੌੜ ਤਿੰਨ ਮਿੰਟ, 48.67 ਸਕਿੰਟ 'ਚ ਪੂਰੀ ਕਰ ਕੇ ਗੋਲਡ ਮੈਡਲ ਜਿੱਤਿਆ। ਅਰਪਿੰਦਰ ਸਿੰਘ ਨੇ ਵੀ ਮਰਦਾਂ ਦੇ ਟਿ੫ਪਲ ਜੰਪ 'ਚ 16.21 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਗੋਲਡ 'ਤੇ ਕਬਜ਼ਾ ਕੀਤਾ। ਟ੫ੈਕ ਸਾਈਕਲਿੰਗ 'ਚ ਦੇਬੋਰਾ ਹੇਰਾਲਡ ਮਹਿਲਾਵਾਂ ਦੀ 200 ਮੀਟਰ ਨਿੱਜੀ ਸਪਿ੍ਰੰਟ 'ਚ ਸਿਲਵਰ ਮੈਡਲ ਜਿੱਤਣ 'ਚ ਕਾਮਯਾਬ ਰਹੀ। ਨੇਹਾ ਸੋਲੰਕੀ ਤੇ ਜੋਤੀ ਨੇ ਕੁਰਾਸ਼ (ਕੁਸ਼ਤੀ ਦਾ ਤੁਰਕੀ ਫਾਰਮੈਟ) ਦੇ ਯਮਵਾਰ +87 ਕਿਲੋਗ੍ਰਾਮ ਤੇ -87 ਕਿਲੋਗ੍ਰਾਮ ਵਰਗ 'ਚ ਕਾਂਸੇ ਦੇ ਮੈਡਲ ਹਾਸਿਲ ਕੀਤੇ। ਭਾਰਤ ਪੰਜ ਗੋਲਡ, ਤਿੰਨ ਸਿਲਵਰ ਤੇ ਚਾਰ ਕਾਂਸੇ ਸਮੇਤ ਮੈਡਲ ਸੂਚੀ 'ਚ ਅੱਠਵੇਂ ਨੰਬਰ 'ਤੇ ਹੈ ਜਦਕਿ ਤੁਰਕਮੇਨਿਸਤਾਨ 52 ਗੋਲਡ, 36 ਸਿਲਵਰ ਤੇ 37 ਕਾਂਸੇ ਦੇ ਮੈਡਲਾਂ ਨਾਲ ਸਿਖ਼ਰ 'ਤੇ ੇਹੈ।

ਪੀਸੀਬੀ ਨੇ ਖ਼ਾਲਿਦ 'ਤੇ ਲਾਈ ਪੰਜ ਸਾਲ ਦੀ ਪਾਬੰਦੀ

ਕਰਾਚੀ (ਏਜੰਸੀ) : ਪਾਕਿਸਤਾਨ ਿਯਕਟ ਬੋਰਡ (ਪੀਸੀਬੀ) ਨੇ ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) ਦੌਰਾਨ ਸਪਾਟ ਫਿਕਸਿੰਗ 'ਚ ਸ਼ਾਮਿਲ ਹੋਣ ਲਈ ਬੱਲੇਬਾਜ਼ ਖ਼ਾਲਿਦ ਲਤੀਫ਼ 'ਤੇ ਦਸ ਲੱਖ ਰੁਪਏ ਦਾ ਜੁਰਮਾਨਾ ਤੇ ਪੰਜ ਸਾਲ ਦੀ ਪਾਬੰਦੀ ਲਾਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kuch alag