ਰਿਸ਼ਭ ਨੇ ਸ਼ਤਰੰਜ 'ਚ ਜਿੱਤੇ ਦੋ ਕਾਂਸੇ ਦੇ ਮੈਡਲ

Updated on: Wed, 13 Sep 2017 10:05 PM (IST)
  

ਮੁੰਬਈ (ਜੇਐੱਨਐੱਨ) : ਮੁੰਬਈ ਦੇ ਰਿਸ਼ਭ ਸ਼ਾਹ ਨੇ ਸ੍ਰੀਲੰਕਾ 'ਚ ਸਮਾਪਤ ਹੋਈ ਦੂਜੀ ਪੱਛਮੀ ਏਸ਼ੀਆ ਸ਼ਤਰੰਜ ਚੈਂਪੀਅਨਸ਼ਿਪ ਦੇ ਅੰਡਰ-14 ਰੈਪਿਡ ਤੇ ਬਲਿਟਜ਼ ਫਾਰਮੈਟ 'ਚ ਦੋ ਕਾਂਸੇ ਦੇ ਮੈਡਲ ਆਪਣੀ ਝੋਲੀ 'ਚ ਪਾਏ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਨੁਮਾਇੰਦਰੀ ਕਰਨਾ ਤੇ ਮੈਡਲ ਜਿੱਤਣਾ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਸ਼ਵ ਸ਼ਤਰੰਜ ਖ਼ਿਤਾਬ ਜਿੱਤਣਾ ਮੇਰਾ ਟੀਚਾ ਹੈ।

ਦਿੱਲੀ ਡਾਇਨਾਮੋਜ ਨੇ ਲੁਮੂ ਨਾਲ ਕੀਤਾ ਕਰਾਰ

ਨਵੀਂ ਦਿੱਲੀ (ਜੇਐੱਨਐੱਨ) : ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੀ ਟੀਮ ਦਿੱਲੀ ਡਾਇਨਾਮੋਜ ਨੇ ਅਗਲੇ ਸੈਸ਼ਨ ਲਈ ਨੀਦਰਲੈਂਡ ਦੇ ਸਟ੫ਾਈਕਰ ਜੇਰਾਨ ਲੁਮੂ ਨਾਲ ਕਰਾਰ ਕੀਤਾ ਹੈ ਜੋ ਇਸ ਤੋਂ ਪਹਿਲਾਂ ਤੁਰਕੀ ਦੀ ਟੀਮ ਸਮਸੁੰਸਪੋਰ ਵੱਲੋਂ ਖੇਡ ਰਹੇ ਸਨ। ਲੁਮੂ ਇਸ ਨਵੇਂ ਆਈਐੱਸਐੱਲ ਸੈਸ਼ਨ ਤੋਂ ਡਾਇਨਾਮੋਜ ਨਾਲ ਜੁੜਨ ਵਾਲੇ ਸੱਤਵੇਂ ਵਿਦੇਸ਼ੀ ਖਿਡਾਰੀ ਹਨ।

ਟੈਨਿਸ ਸਟਾਰ ਵਿਜੇ ਅੰਮਿ੍ਰਤਰਾਜ 'ਤੇ ਬਣੇਗੀ ਬਾਇਓਪਿਕ

ਮੁੰਬਈ (ਜੇਐੱਨਐੱਨ) : ਸਾਬਕਾ ਭਾਰਤੀ ਸਟਾਰ ਟੈਨਿਸ ਖਿਡਾਰੀ ਵਿਜੇ ਅੰਮਿ੍ਰਤਰਾਜ 'ਤੇ ਇਕ ਬਾਇਓਪਿਕ ਬਣਨ ਜਾ ਰਹੀ ਹੈ। ਸਿਨੇਸਟਾਨ ਫਿਲਮ ਕੰਪਨੀ ਨੇ ਇਸ ਬਾਇਓਪਿਕ ਬਣਾਉਣ ਲਈ ਅਧਿਕਾਰ ਹਾਸਿਲ ਕੀਤੇ ਹਨ ਜਿਸ ਵਿਚ ਅੰਮਿ੍ਰਤਰਾਜ ਦੇ ਕਰੀਅਰ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਉਨ੍ਹਾਂ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਵਿਸ਼ਵ ਕੱਪ 'ਚ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਮੁਫ਼ਤ ਪਾਸ

ਕੋਲਕਾਤਾ (ਜੇਐੱਨਐੱਨ) : ਬੰਗਾਲ ਸਰਕਾਰ ਅਗਲੇ ਮਹੀਨੇ ਸ਼ਹਿਰ ਦੇ ਸਾਲਟਲੇਕ ਸਟੇਡੀਅਮ 'ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਮੈਚਾਂ ਨੂੰ ਦਿਖਾਉਣ ਲਈ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਲਈ ਚੰਗੇ ਇੰਤਜ਼ਾਮ ਕਰ ਰਹੀ ਹੈ। ਬੰਗਾਲ ਦੇ ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਲਗਪਗ ਹਰ ਦਿਨ 5000 ਸਕੂਲੀ ਤੇ ਕਾਲਜ ਵਿਦਿਆਰਥੀਆਂ ਲਈ ਮੁਫ਼ਤ ਟਿਕਟ ਮੁਹੱਈਆ ਕਰਵਾਉਣ ਦੇ ਇੰਤਜ਼ਾਮ ਕੀਤੇ ਗਏ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kuch alag