ਕੰਪਨੀ ਦੀਆਂ ਸੂਚਨਾਵਾਂ ਮਾਲੀਆ ਨੂੰ ਦੇਣੀਆਂ ਫਰਵਰੀ 'ਚ ਹੋ ਗਈਆਂ ਸੀ ਬੰਦ : ਯੂਬੀਐੱਲ

Updated on: Sun, 13 Aug 2017 07:43 PM (IST)
  

ਨਵੀਂ ਦਿੱਲੀ (ਏਜੰਸੀ) : ਵੱਖ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਕੰਪਨੀ ਯੂਨਾਈਟੇਡ ਬ੍ਰੇਵਰੀਜ਼ ਲਿਮਿਟੇਡ ਯੂਬੀਐੱਲ ਨੇ ਹਟਾਏ ਜਾ ਚੁੱਕੇ ਪ੍ਰਧਾਨ ਵਿਜੇ ਮਾਲੀਆ ਨੂੰ ਕੰਪਨੀ ਨਾਲ ਜੁੜੀਆਂ ਸੂਚਨਾਵਾਂ ਦੇਣਾ ਫਰਵਰੀ 'ਚ ਹੀ ਬੰਦ ਕਰ ਦਿੱਤੀਆਂ ਸੀ। ਯੂਬੀਐੱਲ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਬਾਜ਼ਾਰ ਰੈਗੂਲੇਟਰੀ ਭਾਰਤੀ ਤੇ ਸੇਬੀ ਨੇ ਮਾਲੀਆ ਨੂੰ ਕਿਸੇ ਵੀ ਸੂਚੀਬੱਧ ਕੰਪਨੀ 'ਚ ਨਿਰਦੇਸ਼ਕ ਜਾਂ ਕੋਈ ਹੋਰ ਮਹੱਤਵਪੂਰਨ ਪ੍ਰਬੰਧਕੀ ਅਹੁਦੇ 'ਤੇ ਨਿਯੁਕਤ ਹੋਣ ਤੋਂ ਰੋਕ ਲਗਾ ਦਿੱਤੀ ਸੀ ਜਿਸ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਸੀ। ਕੰਪਨੀ ਨੇ ਕਿਹਾ ਕਿ ਨਿਵੇਸ਼ਕਾਂ ਦੀ ਛੇ ਫਰਵਰੀ ਨੂੰ ਹੋਈ ਬੈਠਕ 'ਚ ਤੈਅ ਕੀਤਾ ਗਿਆ ਸੀ ਕਿ ਸੇਬੀ ਦੇ ਆਦੇਸ਼ ਦੇ ਲਾਗੂ ਰਹਿਣ ਤਕ ਮਾਲੀਆ ਨੂੰ ਬੋਰਡ ਦੀਆਂ 'ਚ ਬੈਠਕਾਂ ਨਾਲ ਸਬੰਧਤ ਨੋਟਿਸ ਜਾਂ ਕਿਸੇ ਹੋਰ ਮਹੱਤਵਪੂਰਨ ਸੂਚਨਾ ਤੋਂ ਜਾਣੂ ਨਹੀਂ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਮਾਲੀਆ 'ਤੇ ਵੱਖ ਵੱਖ ਬੈਂਕਾਂ ਦਾ ਨੌ ਹਜ਼ਾਰ ਕਰੋੜ ਵਿਆਜ ਸਮੇਤ ਵੱਧ ਕਰਜ਼ ਹੈ। ਉਹ ਦੋ ਮਾਰਚ 2016 ਨੂੰ ਦੇਸ਼ ਤੋਂ ਲੰਡਨ ਭੱਜ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: kdhs kldhlk