ਨਾਰਥਈਸਟ ਦਾ ਮੁਕਾਬਲਾ ਹੋਵੇਗਾ ਮੁੰਬਈ ਸਿਟੀ ਨਾਲ

Updated on: Tue, 19 Dec 2017 10:07 PM (IST)
  

ਗੁਹਾਟੀ : ਇੰਡੀਅਨ ਸੁਪਰ ਲੀਗ 'ਚ ਜਿੱਤ ਦੀ ਭੁੱਖੀ ਨਾਰਥਈਸਟ ਯੂਨਾਈਟਿਡ ਬੁੱਧਵਾਰ ਨੂੰ ਮੁੰਬਈ ਸਿਟੀ ਦਾ ਸਾਹਮਣਾ ਕਰੇਗੀ। ਨਾਰਥਈਸਟ ਪਹਿਲੇ ਪੰਜ ਮੈਚਾਂ 'ਚ ਸਿਰਫ਼ ਚਾਰ ਅੰਕ ਹੀ ਹਾਸਿਲ ਕਰ ਚੁੱਕੀ ਹੈ। ਜੋਆਓ ਕਾਰਲੋਸ ਪਾਇਰਸ ਡੇ ਡਿਊਜ ਦੀ ਟੀਮ ਅਜੇ ਤਕ ਵਿਰੋਧੀ ਟੀਮ ਦੇ ਡਿਫੈਂਸ ਨੂੰ ਤੋੜ ਕੇ ਗੋਲ ਕਰ ਸਕਣ ਵਿਚ ਕਾਮਯਾਬ ਨਹੀਂ ਹੋ ਸਕੀ ਹੈ। ਨਾਰਥਈਸਟ ਅਜੇ ਤਕ ਪੰਜ ਮੈਚਾਂ 'ਚ ਸਿਰਫ਼ ਦੋ ਹੀ ਗੋਲ ਕਰ ਸਕੀ ਹੈ। ਉਥੇ ਅਲੈਗਜ਼ੈਂਡਰ ਗੁਈਮਾਰੇਸ ਦੀ ਟੀਮ ਨਾਰਥਈਸਟ ਤੋਂ ਮੁਕਾਬਲਾ ਜਿੱਤ ਕੇ ਪੁਣੇ ਐੱਫਸੀ ਨੂੰ ਪਛਾੜਨਾ ਚਾਹੇਗੀ ਮੁੰਬਈ ਐੱਫਸੀ ਏਟਲੇਟੀਕੋ ਡੀ ਕੋਲਕਾਤਾ ਖ਼ਿਲਾਫ਼ ਹਾਲਾਂਕਿ ਜਿੱਤ ਦਰਜ ਨਹੀਂ ਕਰ ਸਕੀ ਸੀ। ਨਾਰਥਈਸਟ ਦੇ ਕੋਚ ਜੋਆਓ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਟੀਮ ਅਜੇ ਤਕ ਜ਼ਿਆਦਾ ਗੋਲ ਨਹੀਂ ਕਰ ਸਕੀ ਪਰ ਇਹ ਕਹਿ ਸਕਣਾ ਅਜੇ ਮੁਸ਼ਕਿਲ ਹੈ ਕਿ ਕਿਹੜੀਆਂ ਚਾਰ ਟੀਮਾਂ ਲੀਗ ਦੇ ਅੰਤ 'ਚ ਸਿਖਰ 'ਤੇ ਕਾਬਜ ਹੋਣਗੀਆਂ। ਇਹ ਵੱਖਰੀ ਲੀਗ ਹੈ ਤੇ ਇੱਥੇ ਜੋ ਟੀਮ ਸਿਖਰ 'ਤੇ ਰਹਿੰਦੀ ਹੈ ਉਹ ਲੀਗ ਨਹੀਂ ਜਿੱਤ ਸਕੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ISL: Win-hungry NorthEast United face Mumbai City (Preview)