ਸਨਰਾਈਜਰਜ਼ ਨੇ ਲਾਈ ਨਾਈਟਰਾਈਡਰਜ਼ 'ਤੇ ਲਗਾਮ

Updated on: Sun, 15 Apr 2018 12:22 AM (IST)
  

ਨਵੀਂ ਦਿੱਲੀ (ਜੇਐੱਨਐੱਨ) : ਆਈਪੀਐੱਲ-11 'ਚ ਸਨਰਾਈਜਰਜ਼ ਹੈਦਰਾਬਾਦ ਦੇ ਗੇਂਦਬਾਜ਼ਾਂ 'ਤੇ ਵਾਰ ਕਰ ਸਕਣਾ ਬਹੁਤ ਮੁਸ਼ਕਿਲ ਨਜ਼ਰ ਆ ਰਿਹਾ ਹੈ। ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਇਹ ਲਗਾਤਾਰ ਤੀਜੇ ਮੈਚ 'ਚ ਕਰ ਦਿਖਾਇਆ ਜਦ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਵਿਰੋਧੀ ਟੀਮ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਨੂੰ 150 ਦੌੜਾਂ ਤਕ ਨਹੀਂ ਬਣਾਉਣ ਦਿੱਤੀਆਂ। ਵਿਸ਼ਵ ਦੇ ਸਰਬੋਤਮ ਗੇਂਦਬਾਜ਼ਾਂ ਨਾਲ ਸਜੀ ਹੈਦਰਾਬਾਦ ਦੀ ਟੀਮ ਅੱਗੇ ਕੇਕੇਆਰ ਦੀ ਟੀਮ ਜੂਝਦੀ ਦਿਖੀ ਤੇ ਬਾਰਿਸ਼ ਨਾਲ ਪ੍ਰਭਾਵਿਤ ਇਸ ਮੁਕਾਬਲੇ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਅੱਠ ਵਿਕਟਾਂ 'ਤੇ ਸਿਰਫ਼ 138 ਦੌੜਾਂ ਹੀ ਬਣਾ ਸਕੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ipl kkr sh