ਜੇਸਨ ਨੇ ਦਿਵਾਈ ਦਿੱਲੀ ਨੂੰ ਪਹਿਲੀ ਜਿੱਤ

Updated on: Sat, 14 Apr 2018 09:42 PM (IST)
  

ਆਈਪੀਐੱਲ-11

-ਮੁੰਬਈ ਨੂੰ ਸੱਤ ਵਿਕਟਾਂ ਨਾਲ ਕਰਨਾ ਪਿਆ ਹਾਰ ਦਾ ਸਾਹਮਣਾ

-ਪਾਰੀ ਸ਼ੁਰੂ ਕਰਨ ਆਏ ਰਾਏ 91 ਦੌੜਾਂ ਬਣਾ ਕੇ ਅਜੇਤੂ ਮੁੜੇ

ਨਵੀਂ ਦਿੱਲੀ (ਜੇਐੱਨਐੱਨ) : ਇੰਗਲਿਸ਼ ਿਯਕਟਰ ਜੇਸਨ ਰਾਏ ਨੇ ਸ਼ਨਿਚਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਧਮਾਕੇਦਾਰ ਪਾਰੀ ਖੇਡ ਕੇ ਆਪਣੀ ਟੀਮ ਦਿੱਲੀ ਡੇਅਰਡੇਵਿਲਜ਼ ਨੂੰ ਆਈਪੀਐੱਲ-11 'ਚ ਪਹਿਲੀ ਜਿੱਤ ਦਿਵਾਈ। ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਏ ਇਸ ਮੁਕਾਬਲੇ 'ਚ ਜੇਸਨ ਨੇ 53 ਗੇਂਦਾਂ 'ਤੇ ਛੇ ਚੌਕਿਆਂ ਤੇ ਛੇ ਛੱਕਿਆਂ ਦੇ ਦਮ 'ਤੇ ਧਮਾਕੇਦਾਰ ਅਜੇਤੂ 91 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਦਿੱਲੀ ਨੇ ਤਿੰਨ ਵਿਕਟਾਂ 'ਤੇ 195 ਦੌੜਾਂ ਬਣਾ ਕੇ ਆਖ਼ਰੀ ਗੇਂਦ 'ਤੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਮੁੰਬਈ ਨੇ 20 ਓਵਰਾਂ 'ਚ ਸੱਤ ਵਿਕਟਾਂ 'ਤੇ 194 ਦੌੜਾਂ ਬਣਾਈਆਂ। ਮੁੰਬਈ ਦੀ ਇਸ ਸੈਸ਼ਨ 'ਚ ਇਹ ਲਗਾਤਾਰ ਤੀਜੀ ਹਾਰ ਹੈ। ਇਸ ਤੋਂ ਪਹਿਲਾਂ ਉਸ ਨੇ ਦੋ ਮੈਚ ਖੇਡੇ ਸਨ ਜਿਨ੍ਹਾਂ ਵਿਚ ਉਸ ਨੂੰ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜਰਜ਼ ਹੈਦਰਾਬਾਦ ਹੱਥੋਂ ਇਕ-ਇਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਇਸ ਮੈਚ 'ਚ ਮੁੰਬਈ ਨੇ ਹਾਰ ਦੀ ਹੈਟਿ੫ਕ ਬਣਾਈ। ਉਥੇ ਦਿੱਲੀ ਨੂੰ ਇਸ ਮੈਚ ਤੋਂ ਪਹਿਲਾਂ ਖੇਡੇ ਗਏ ਦੋ ਮੈਚਾਂ 'ਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਛੇ ਵਿਕਟਾਂ ਨਾਲ ਤੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਦਸ ਦੌੜਾਂ ਨਾਲ ਹਾਰ ਸਹਿਣੀ ਪਈ ਸੀ।

ਆਖ਼ਰੀ ਓਵਰ ਦਾ ਰੋਮਾਂਚ :

ਦਿੱਲੀ ਨੂੰ ਆਖ਼ਰੀ ਓਵਰ ਵਿਚ 11 ਦੌੜਾਂ ਦੀ ਲੋੜ ਸੀ। ਜੇਸਨ ਨੇ ਮੁਸਤਫਿਜੁਰ ਰਹਿਮਾਨ (1/25) ਦੀਆਂ ਸ਼ੁਰੂਆਤੀ ਦੋ ਗੇਂਦਾਂ 'ਤੇ ਯਮਵਾਰ ਚੌਕਾ ਤੇ ਛੱਕਾ ਲਾਇਆ, ਜਿਸ ਨਾਲ ਸਕੋਰ ਬਰਾਬਰ ਹੋ ਗਿਆ। ਹੁਣ ਦਿੱਲੀ ਨੂੰ ਚਾਰ ਗੇਂਦਾਂ 'ਤੇ ਇਕ ਦੌੜ ਚਾਹੀਦੀ ਸੀ। ਰਹਿਮਾਨ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੀਆਂ ਤਿੰਨ ਗੇਂਦਾਂ 'ਤੇ ਕੋਈ ਦੌੜ ਨਹੀਂ ਦਿੱਤੀ। ਹੁਣ ਇਕ ਗੇਂਦ ਬਚੀ ਸੀ ਤੇ ਦਿੱਲੀ ਨੂੰ ਜਿੱਤ ਲਈ ਇਕ ਦੌੜ ਦੀ ਲੋੜ ਸੀ। ਇਸ ਆਖ਼ਰੀ ਗੇਂਦ 'ਤੇ ਜੇਸਨ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬਾਊਂਡਰੀ ਲਾਈਨ ਪਾਰ ਨਾ ਕਰ ਸਕੀ। ਇਸ ਦੌਰਾਨ ਜੇਸਨ ਨੇ ਇਕ ਦੌੜ ਲੈ ਕੇ ਦਿੱਲੀ ਨੂੰ ਰੋਮਾਂਚਕ ਜਿੱਤ ਦਿਵਾਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ipl dd mi