ਜ਼ਖ਼ਮੀ ਵਿਜੇ ਬਾਹਰ, ਧਵਨ ਟੈਸਟ ਟੀਮ 'ਚ

Updated on: Mon, 17 Jul 2017 07:12 PM (IST)
  

ਤਬਦੀਲੀ

-ਸ੍ਰੀਲੰਕਾਂ 'ਚ ਤਿੰਨ ਮੈਚਾਂ ਦੀ ਲੜੀ ਖੇਡੇਗਾ ਭਾਰਤ

-ਮੁਰਲੀ ਨੇ ਗੁੱਟ 'ਚ ਦਰਦ ਹੋਣ ਦੀ ਗੱਲ ਕਹੀ

ਨਵੀਂ ਦਿੱਲੀ (ਪੀਟੀਆਈ) : ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਗੁੱਟ ਦੀ ਸੱਟ ਕਾਰਨ ਸੋਮਵਾਰ ਨੂੰ ਸ੍ਰੀਲੰਕਾ ਖ਼ਿਲਾਫ਼ ਅਗਲੀ ਟੈਸਟ ਸੀਰੀਜ਼ 'ਚੋਂ ਬਾਹਰ ਹੋ ਗਏ। 26 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਇਸ ਸੀਰੀਜ਼ ਲਈ 16 ਮੈਂਬਰੀ ਭਾਰਤੀ ਟੀਮ 'ਚ ਜ਼ਖ਼ਮੀ ਵਿਜੇ ਦੀ ਥਾਂ ਸ਼ਿਖਰ ਧਵਨ ਨੂੰ ਸ਼ਾਮਿਲ ਕੀਤਾ ਗਿਆ ਹੈ।

ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਸੋਮਵਾਰ ਨੂੰ ਸ਼ਿਖਰ ਧਵਨ ਨੂੰ ਜ਼ਖ਼ਮੀ ਮੁਰਲੀ ਵਿਜੇ ਦੀ ਥਾਂ ਟੈਸਟ ਟੀਮ 'ਚ ਚੁਣਿਆ ਹੈ ਜੋ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਸ੍ਰੀਲੰਕਾ ਦਾ ਦੌਰਾ ਕਰੇਗੀ। ਵਿਜੇ ਨੂੰ ਭਾਰਤੀ ਟੀਮ ਦੇ ਆਸਟ੫ੇਲੀਆਈ ਦੌਰੇ 'ਤੇ ਗੁੱਟ 'ਚ ਸੱਟ ਲੱਗੀ ਸੀ। ਉਨ੍ਹਾਂ ਨੇ ਆਪਣੇ ਸੱਜੇ ਗੁੱਟ 'ਚ ਦਰਦ ਹੋਣ ਦੀ ਗੱਲ ਕਹੀ ਹੈ। ਇਸ ਕਾਰਨ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਸਲਾਹ ਦਿੱਤੀ ਹੈ ਕਿ ਵਿਜੇ ਨੂੰ ਆਪਣਾ ਰਿਹੈਬਲੀਟੇਸ਼ਨ ਪ੍ਰੋਗਰਾਮ ਜਾਰੀ ਰੱਖਣਾ ਚਾਹੀਦਾ ਹੈ। ਭਾਰਤੀ ਵਨ ਡੇ ਟੀਮ ਦੇ ਰੈਗੂਲਰ ਮੈਂਬਰ ਧਵਨ ਨੇ 23 ਟੈਸਟ ਮੈਚਾਂ 'ਚ 38.52 ਦੀ ਅੌਸਤ ਨਾਲ 1464 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ ਚਾਰ ਸੈਂਕੜੇ ਵੀ ਦਰਜ ਹਨ। ਉਨ੍ਹਾਂ ਨੇ ਆਪਣਾ ਪਿਛਲਾ ਟੈਸਟ 2016 'ਚ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ 'ਚ ਖੇਡਿਆ ਸੀ। ਸ੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਖੇਡੇਗੀ ਜੋ 20 ਅਗਸਤ ਤੋਂ ਸ਼ੁਰੂ ਹੋਵੇਗੀ। ਦੋਵਾਂ ਟੀਮਾਂ ਵਿਚਾਲੇ ਇੱਕੋ-ਇਕ ਟੀ-20 ਮੈਚ ਛੇ ਸਤੰਬਰ ਨੂੰ ਖੇਡਿਆ ਜਾਵੇਗਾ।

ਭਾਰਤੀ ਟੈਸਟ ਟੀਮ :

ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਕੇਐੱਲ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ (ਉੱਪ ਕਪਤਾਨ), ਰੋਹਿਤ ਸ਼ਰਮਾ, ਆਰ ਅਸ਼ਵਿਨ, ਰਵਿੰਦਰ ਜਡੇਜਾ, ਰਿੱਧੀਮਾਨ ਸਾਹਾ (ਵਿਕਟਕੀਪਰ), ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਅਭਿਨਵ ਮੁਕੁੰਦ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Injured Vijay out, Dhawan comes in for Lanka Test series