26-27 ਜਨਵਰੀ ਨੂੰ ਲੱਗੇਗੀ ਆਈਪੀਐੱਲ ਦੀ ਮੰਡੀ

Updated on: Tue, 19 Dec 2017 10:36 PM (IST)
  
Indian premier league

26-27 ਜਨਵਰੀ ਨੂੰ ਲੱਗੇਗੀ ਆਈਪੀਐੱਲ ਦੀ ਮੰਡੀ

ਨਵੀਂ ਦਿੱਲੀ (ਜੇਐੱਨਐੱਨ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 11ਵੇਂ ਸੈਸ਼ਨ 'ਚ ਨਵੇਂ ਤੇਵਰ ਤੇ ਨਵੇਂ ਕਲੇਵਰ ਨਾਲ ਸਭ ਦੇ ਸਾਹਮਣੇ ਆਵੇਗੀ। ਕਾਮਯਾਬੀ ਨਾਲ ਦਸ ਸਾਲ ਿਯਕਟ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਾਲੀ ਆਈਪੀਐੱਲ ਦੀਆਂ ਅੱਠ ਫਰੈਂਚਾਈਜ਼ੀਆਂ ਇਸ ਸੈਸ਼ਨ 'ਚ ਕੁਝ ਵੱਖ ਦਿਖਾਈ ਦੇਣਗੀਆਂ। ਇਸ ਲਈ ਸਾਰੀਆਂ ਟੀਮਾਂ ਨੇ ਕਮਰ ਕੱਸ ਲਈ ਹੈ। ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਤੈਅ ਕੀਤਾ ਹੈ ਕਿ ਆਈਪੀਐੱਲ ਦੇ ਇਸ ਸੈਸ਼ਨ ਦੇ ਖਿਡਾਰੀਆਂ ਦੀ ਵੱਡੀ ਨਿਲਾਮੀ 26 ਤੋਂ 27 ਜਨਵਰੀ ਨੂੰ ਬੈਂਗਲੁਰੂ 'ਚ ਹੋਵੇਗੀ। ਇਸ ਮਹੀਨੇ ਹੋਈ ਆਈਪੀਐੱਲ ਸੰਚਾਨਲ ਕੌਂਸਲ ਦੀ ਮੀਟਿੰਗ ਵਿਚ ਖਿਡਾਰੀਆਂ ਨੂੰ ਟੀਮਾਂ 'ਚ ਰੱਖਣ ਦੇ ਨਿਯਮ ਤੈਅ ਹੋ ਗਏ ਸਨ। ਇਸ ਤਹਿਤ ਕੋਈ ਵੀ ਟੀਮ ਆਪਣੇ ਪੰਜ ਖਿਡਾਰੀਆਂ ਨੂੰ ਆਪਣੇ ਨਾਲ ਜੋੜੀ ਰੱਖ ਸਕਦੀ ਹੈ। ਹਰੇਕ ਫਰੈਂਚਾਈਜ਼ੀ ਆਪਣੇ ਤਿੰਨ ਖਿਡਾਰੀਆਂ ਨੂੰ ਰਿਟੇਨ ਕਰ ਸਕਦੀ ਹੈ ਜਦਕਿ ਬਾਕੀ ਦੋ ਵਿਚ ਉਸ ਕੋਲ ਰਾਈਟ ਟੂ ਮੈਚ (ਆਰਟੀਐੱਮ) ਦਾ ਅਧਿਕਾਰ ਹੋਵੇਗਾ। ਰਾਈਟ ਟੂ ਮੈਚ ਮੁਤਾਬਕ ਜੇ ਖਿਡਾਰੀ 'ਤੇ ਬੋਲੀ ਲਗਦੀ ਹੈ ਤਾਂ ਉਹ ਇਹ ਕਾਰਡ ਚੱਲ ਕੇ ਉਸ ਖਿਡਾਰੀ ਨੂੰ ਬੋਲੀ ਦੀ ਰਕਮ ਨਾਲ ਹੀ ਆਪਣੀ ਟੀਮ 'ਚ ਸ਼ਾਮਿਲ ਕਰ ਸਕਦੀ ਹੈ। ਸਾਰੀਆਂ ਫਰੈਂਚਾਈਜ਼ੀਆਂ ਨੂੰ ਚਾਰ ਜਨਵਰੀ ਤਕ ਆਈਪੀਐੱਲ ਸੰਚਾਲਨ ਕੌਂਸਲ ਨੂੰ ਦੱਸਣਾ ਪਵੇਗਾ ਕਿ ਉਹ ਕਿਸ ਕਿਸ ਖਿਡਾਰੀ ਨੂੰ ਰਿਟੇਨ ਕਰਨਗੀਆਂ। ਇਸ ਤੋਂ ਬਾਅਦ ਬਾਕੀ ਖਿਡਾਰੀ ਆਪ ਹੀ ਨਿਲਾਮੀ 'ਚ ਚਲੇ ਜਾਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Indian premier league