ਭਾਰਤੀ ਚਾਰ ਗੁਣਾ ਚਾਰ ਸੌ ਮੀਟਰ ਰਿਲੇ ਟੀਮਾਂ ਨੇ ਕੀਤਾ ਨਿਰਾਸ਼

Updated on: Sat, 12 Aug 2017 09:41 PM (IST)
  

ਲੰਡਨ (ਪੀਟੀਆਈ) : ਏਸ਼ੀਅਨ ਚੈਂਪੀਅਨ ਭਾਰਤੀ ਮਰਦ ਤੇ ਮਹਿਲਾ ਚਾਰ ਗੁਣਾ ਚਾਰ ਸੌ ਮੀਟਰ ਰਿਲੇਅ ਟੀਮਾਂ ਦਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਮਹਿਲਾ ਟੀਮ ਨੂੰ ਜਿੱਥੇ ਲੇਨ ਦੇ ਉਲੰਘਨ ਕਾਰਨ ਅਯੋਗ ਐਲਾਨ ਕਰ ਦਿੱਤਾ ਗਿਆ ਉਥੇ ਮਰਦ ਟੀਮ ਦਸਵੇਂ ਸਥਾਨ 'ਤੇ ਰਹਿ ਕੇ ਬਾਹਰ ਹੋ ਗਈ। ਜਿਸਨਾ ਮੈਥਿਊ, ਐੱਮਆਰ ਪੂਵੰਮਾ, ਅਨਿਲਡਾ ਥਾਮਸ ਤੇ ਨਿਰਮਲਾ ਸ਼ਿਓਰਾਣ ਦੀ ਚੌਕੜੀ ਮਹਿਲਾਵਾਂ ਦੀ ਚਾਰ ਗੁਣਾ ਚਾਰ ਸੌ ਮੀਟਰ ਰਿਲੇਅ ਦੀ ਪਹਿਲੀ ਹੀਟ 'ਚ ਤਿੰਨ ਮਿੰਟ 28.62 ਸਕਿੰਟ ਦਾ ਸਮਾਂ ਕੱਢ ਕੇ ਸੱਤਵੇਂ ਸਥਾਨ 'ਤੇ ਰਹੀ ਸੀ। ਗ਼ਲਤੀ ਜਿਸਨਾ ਨੇ ਕੀਤੀ ਜੋ ਕੁਝ ਸਮੇਂ ਲਈ ਦੂਜੀ ਲੇਨ 'ਚ ਦੌੜੀ। ਕੁਨਹੂ ਮੁਹੰਮਦ, ਅਮੋਜ ਜੈਕਬ, ਮੁਹੰਮਦ ਅਨਸ ਤੇ ਰਾਜੀਵ ਅਰੋਕਿਆ ਦੀ ਮਰਦ ਚੌਕੜੀ ਨੇ 3:2.80 ਸਕਿੰਟ ਨਾਲ ਸੈਸ਼ਨ ਦਾ ਸਰਬੋਤਮ ਸਮਾਂ ਕੱਿਢਆ ਪਰ ਉਹ ਕਿਊਬਾ ਤੋਂ ਸਿਰਫ ਇਕ ਸਕਿੰਟ ਪਿੱਛੇ ਰਹਿ ਕੇ ਫਾਈਨਲ ਤੋਂ ਖੁੰਝ ਗਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Indian 4x400m relay teams crash out after disappointing show