ਭਾਰਤ-ਪਾਕਿ ਮੁਕਾਬਲੇ 'ਤੇ ਹੋਵੇਗੀ ਸਭ ਦੀ ਨਜ਼ਰ

Updated on: Fri, 14 Sep 2018 07:47 PM (IST)
  

ਏਸ਼ਿਆਈ ਚੁਣੌਤੀ

-ਛੇ ਦੇਸ਼ਾਂ ਵਿਚਾਲੇ ਅੱਜ ਤੋਂ ਸ਼ੁਰੂ ਹੋਵੇਗੀ ਏਸ਼ੀਆ ਕੱਪ ਦੀ ਜੰਗ

-ਘੱਟੋ ਘੱਟ ਦੋ ਵਾਰ ਭਾਰਤੀ ਤੇ ਪਾਕਿਸਤਾਨੀ ਟੀਮਾਂ ਦਾ ਮੁਕਾਬਲਾ ਤੈਅ

----

ਏਸ਼ੀਆ ਕੱਪ ਦੀਆਂ ਟੀਮਾਂ

ਗਰੁੱਪ-ਏ : ਭਾਰਤ, ਪਾਕਿਸਤਾਨ, ਹਾਂਗਕਾਂਗ

ਗਰੁੱਪ-ਬੀ : ਸ੍ਰੀਲੰਕਾ, ਬੰਗਲਾਦੇਸ਼, ਅਫ਼ਗਾਨਿਸਤਾਨ

----

ਗਰੁੱਪ-ਏ ਦੇ ਮੈਚ

ਤਰੀਕ, ਟੀਮਾਂ, ਸਥਾਨ

16 ਸਤੰਬਰ, ਹਾਂਗਕਾਂਗ ਬਨਾਮ ਪਾਕਿਸਤਾਨ, ਦੁਬਈ

18 ਸਤੰਬਰ, ਹਾਂਗਕਾਂਗ ਬਨਾਮ ਭਾਰਤ, ਦੁਬਈ

19 ਸਤੰਬਰ, ਭਾਰਤ ਬਨਾਮ ਪਾਕਿਸਤਾਨ, ਦੁਬਈ

---------

ਗਰੁੱਪ-ਬੀ ਦੇ ਮੈਚ

ਤਰੀਕ, ਟੀਮਾਂ, ਸਥਾਨ

15 ਸਤੰਬਰ, ਬੰਗਲਾਦੇਸ਼ ਬਨਾਮ ਸ੍ਰੀਲੰਕਾ, ਦੁਬਈ

17 ਸਤੰਬਰ, ਅਫ਼ਗਾਨਿਸਤਾਨ ਬਨਾਮ ਸ੍ਰੀਲੰਕਾ, ਆਬੂਧਾਬੀ

20 ਸਤੰਬਰ, ਅਫ਼ਗਾਨਿਸਤਾਨ ਬਨਾਮ ਬੰਗਲਾਦੇਸ਼, ਆਬੂਧਾਬੀ

---

ਦੁਬਈ ਪੀਟੀਆਈ

ਵਿਰਾਟ ਕੋਹਲੀ ਦੀ ਗ਼ੈਰ ਮੋਜੂਦਗੀ ਨਾਲ ਚਾਹੇ ਇੱਥੇ ਸ਼ਨਿਚਰਵਾਰ ਨੂੰ ਸ਼ੁਰੂ ਹੋਣ ਵਾਲੇ ਛੇ ਦੇਸ਼ਾਂ ਦੇ ਏਸ਼ੀਆ ਕੱਪ ਿਯਕਟ ਟੂਰਨਾਮੈਂਟ ਦੀ ਚਮਕ ਘੱਟ ਹੋ ਗਈ ਹੋਵੇ ਪਰ ਸਭ ਤੋਂ ਰੋਮਾਂਚਕ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਦੇਖਣ ਨੂੰ ਮਿਲੇਗਾ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਦੋ ਮੈਚ ਤਾਂ ਤੈਅ ਹਨ ਪਰ ਜੇ ਦੋਵੇਂ ਟੀਮਾਂ ਫਾਈਨਲ ਵਿਚ ਪੁੱਜੀਆਂ ਹਨ ਤਾਂ ਤਿੰਨ ਮੁਕਾਬਲਿਆਂ ਦੀ ਸੰਭਾਵਨਾ ਹੈ। ਟੂਰਨਾਮੈਂਟ ਦੀ ਸ਼ੁਰੂਆਤ ਸ਼ਨਿਚਰਵਾਰ ਨੂੰ ਬੰਗਲਾਦੇਸ਼ ਤੇ ਸ੍ਰੀਲੰਕਾ ਵਿਚਾਲੇ ਮੈਚ ਨਾਲ ਹੋਵੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਗਰੁੱਪ ਲੀਗ ਵਿਚ ਇਕ ਮੈਚ ਹੋਵੇਗਾ, ਜਦਕਿ ਦੂਜਾ ਸੁਪਰ ਚਾਰ ਗੇੜ ਵਿਚ ਹੋਵੇਗਾ, ਪਰ ਪ੍ਰਬੰਧਕ, ਪ੍ਰਸਾਰਕ ਤੇ ਸਮਰਥਕ 28 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿਚ ਵੀ ਦੋਵਾਂ ਟੀਮਾਂ ਦੇ ਪੁੱਜਣ ਦੀ ਉਮੀਦ ਕਰਨਗੇ। ਭਾਰਤ ਕੋਲ ਇਹ ਦੇਖਣ ਦਾ ਮੌਕਾ ਹੋਵੇਗਾ ਕਿ ਟੀਮ ਕੋਹਲੀ ਦੀ ਗ਼ੈਰ-ਮੌਜੂਦਗੀ ਵਿਚ ਦਬਾਅ ਵਾਲੇ ਹਾਲਾਤ 'ਚ ਕਿਵੇਂ ਖੇਡੇਗੀ। ਭਾਰਤੀ ਟੀਮ ਆਪਣੀ ਮੁਹਿੰਮ 18 ਸਤੰਬਰ ਨੂੰ ਹਾਂਗਕਾਂਗ ਖ਼ਿਲਾਫ਼ ਸ਼ੁਰੂ ਕਰੇਗੀ ਜਿਸ ਤੋਂ ਬਾਅਦ ਉਸ ਨੇ ਅਗਲੇ ਦਿਨ ਪਾਕਿਸਤਾਨ ਨਾਲ ਭਿੜਨਾ ਹੈ। ਕੋਹਲੀ ਨੂੰ ਇੰਗਲੈਂਡ ਦੌਰੇ ਤੋਂ ਬਾਅਦ ਆਰਾਮ ਦਿੱਤਾ ਗਿਆ ਹੈ ਜਿਸ ਵਿਚ ਭਾਰਤ ਨੂੰ ਟੈਸਟ ਸੀਰੀਜ਼ ਵਿਚ 1-4 ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਰੋਹਿਤ ਸ਼ਰਮਾ ਚਿੱਟੀ ਗੇਂਦ ਦੇ ਸ਼ਾਨਦਾਰ ਖਿਡਾਰੀ ਹਨ ਪਰ ਚੰਗੀਆਂ ਟੀਮਾਂ ਖ਼ਿਲਾਫ਼ ਉਨ੍ਹਾਂ ਦੀ ਅਗਵਾਈ ਦੀ ਯੋਗਤਾ ਦਾ ਇਮਤਿਹਾਨ ਨਹੀਂ ਹੋਇਆ ਹੈ। ਪਿਛਲੇ ਸਾਲ ਦਸੰਬਰ ਵਿਚ ਸ੍ਰੀਲੰਕਾ ਖ਼ਿਲਾਫ਼ ਉਨ੍ਹਾਂ ਨੇ ਕਪਤਾਨੀ ਸੰਭਾਲੀ ਸੀ ਪਰ ਉਹ ਟੀਮ ਇੰਨੀ ਮਜ਼ਬੂਤ ਨਹੀਂ ਸੀ, ਬਲਕਿ ਮੌਜੂਦਾ ਸਮੇਂ ਵਿਚ ਖਿਡਾਰੀਆਂ ਨੂੰ ਦੇਖਦੇ ਹੋਏ ਬੰਗਲਾਦੇਸ਼ ਇਸ ਸਮੇਂ 50 ਓਵਰਾਂ ਦੀ ਬਿਹਤਰ ਟੀਮ ਹੈ। ਪਰ ਇਸ ਵਿਚ ਮੁੱਖ ਕੇਂਦਰ ਇਸ ਗੱਲ 'ਤੇ ਹੋਵੇਗਾ ਕਿ ਭਾਰਤੀ ਟੀਮ ਬਿਹਤਰੀਨ ਪਾਕਿਸਤਾਨ ਨਾਲ ਕਿਵੇਂ ਖੇਡਦੀ ਹੈ ਜਿਸ ਵਿਚ ਮੁਹੰਮਦ ਆਮਿਰ ਦੀ ਅਗਵਾਈ ਵਿਚ ਵਿਸ਼ਵ ਪੱਧਰੀ ਗੇਂਦਬਾਜ਼, ਮਜ਼ਬੂਤ ਹਰਫ਼ਨਮੌਲਾ ਹਸਨ ਅਲੀ, ਸਲਾਮੀ ਬੱਲੇਬਾਜ਼ ਫ਼ਖ਼ਰ ਜਮਾਂ ਤੇ ਯੋਗ ਬੱਲੇਬਾਜ਼ ਬਾਬਰ ਆਜ਼ਮ ਤੇ ਹੈਰਿਸ ਸੋਹੇਲ ਮੌਜੂਦ ਹਨ। ਭਾਰਤ ਦਾ ਟੀਚਾ ਆਪਣੇ ਮੱਧ ਯਮ ਦਾ ਹੱਲ ਕੱਢਣ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਲਈ ਬੱਲੇਬਾਜ਼ੀ ਨੰਬਰ 'ਚ ਸਹੀ ਸਥਾਨ ਲੱਭਣ ਦਾ ਹੋਵੇਗਾ।

ਬੰਗਲਾਦੇਸ਼ ਛੁਪਾ ਰੁਸਤਮ :

ਏਸ਼ੀਆ ਕੱਪ 'ਚ ਬੰਗਲਾਦੇਸ਼ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਪਿਛਲੇ ਗੇੜ ਵਿਚ ਘਰੇਲੂ ਮੈਦਾਨ 'ਤੇ ਉਹ ਫਾਈਨਲ ਵਿਚ ਪੁੱਜਣ 'ਚ ਕਾਮਯਾਬ ਰਹੇ ਸਨ ਹਾਲਾਂਕਿ ਇਹ ਤਦ ਟੀ-20 ਫਾਰਮੈਟ ਵਿਚ ਖੇਡਿਆ ਗਿਆ ਸੀ। 2012 ਵਿਚ ਉਹ 50 ਓਵਰਾਂ ਦੇ ਫਾਰਮੈਟ ਦੇ ਫਾਈਨਲ ਵਿਚ ਵੀ ਖੇਡੇ ਸਨ। ਮਸ਼ਰਫੇ ਮੁਰਤਜਾ ਦੀ ਅਗਵਾਈ ਵਾਲੀ ਟੀਮ ਕੋਲ ਦੁਬਈ ਤੇ ਆਬੂਧਾਬੀ ਵਿਚ ਧੀਮੀ ਪਿੱਚ ਲਈ ਚੰਗਾ ਗੇਂਦਬਾਜ਼ੀ ਲਾਈਨ-ਅਪ ਹੈ। ਉਥੇ ਬੱਲੇਬਾਜ਼ੀ ਵਿਚ ਤਮੀਮ ਇਕਬਾਲ ਤੇ ਮਹਿਮੂਦੁੱਲ੍ਹਾ ਰਿਆਦ ਸ਼ਾਮਿਲ ਹਨ। ਮੁਸ਼ਫਿਕੁਰ ਰਹੀਮ ਤੇ ਸ਼ਕੀਬੁਲ ਹਸਨ ਵੀ ਚੰਗਾ ਪ੍ਰਦਰਸ਼ਨ ਦਿਖਾਉਣ ਦੇ ਕਾਬਿਲ ਹਨ ਜਿਸ ਨਾਲ ਟੀਮ ਨੂੰ ਟੂਰਨਾਮੈਂਟ ਵਿਚ ਛੁਪੀ ਰੁਸਤਮ ਕਿਹਾ ਜਾ ਸਕਦਾ ਹੈ।

ਸ੍ਰੀਲੰਕਾ ਦੀਆਂ ਮੁਸ਼ਕਿਲਾਂ :

ਸ੍ਰੀਲੰਕਾ ਅਜਿਹੀ ਟੀਮ ਹੈ ਜਿਸ ਖ਼ਿਲਾਫ਼ ਭਾਰਤ ਨੇ ਪਿਛਲੇ 24 ਮਹੀਨਿਆਂ 'ਚ ਸਾਰੇ ਫਾਰਮੈਟਾਂ 'ਚ ਸਭ ਤੋਂ ਜ਼ਿਆਦਾ ਮੁਕਾਬਲੇ ਖੇਡੇ ਹਨ। ਟੀਮ 'ਚ ਤਬਦੀਲੀ ਦਾ ਦੌਰ ਕਾਫੀ ਲੰਬਾ ਚੱਲ ਰਿਹਾ ਹੈ। ਇਸ ਤੋਂ ਇਲਾਵਾ ਅੰਦਰੂਨੀ ਮੁੱਦੇ ਜਿਵੇਂ ਬੋਰਡ ਦਾ ਪ੍ਰਸ਼ਾਸਨ ਤੇ ਤਨਖਾਹ ਵਿਵਾਦ ਨਾਲ ਵੀ ਉਨ੍ਹਾਂ ਨੂੰ ਕੁਝ ਸਮੇਂ ਲਈ ਜੂਝਣਾ ਪੈ ਰਿਹਾ ਹੈ। ਹਾਲਾਂਕਿ ਉਸ ਕੋਲ ਏਂਜੇਲੋ ਮੈਥਿਊਜ਼, ਉਪੁਲ ਥਰੰਗਾ, ਤਿਸ਼ਾਰਾ ਪਰੇਰਾ ਤੇ ਲਸਿਥ ਮਲਿੰਗਾ ਦੇ ਰੂਪ ਵਿਚ ਕਾਫੀ ਤਜਰਬੇਕਾਰ ਖਿਡਾਰੀ ਹਨ। ਜਦਕਿ ਨੌਜਵਾਨਾਂ ਵਿਚ ਅਕੀਲਾ ਧਨੰਜੇ, ਦਾਸੁਨ ਸ਼ਨਾਕਾ ਤੇ ਕਾਸੁਨ ਰਜੀਤਾ ਮੌਜੂਦ ਹਨ। ਸ੍ਰੀਲੰਕਾ ਦੀ ਮੁਸ਼ਕਿਲ ਉਨ੍ਹਾਂ ਦਾ ਲਗਾਤਾਰ ਚੰਗਾ ਪ੍ਰਦਰਸ਼ਨ ਨਾ ਕਰ ਸਕਣਾ ਹੈ ਤੇ ਉਹ ਉਮੀਦ ਕਰਨਗੇ ਕਿ ਇਸ ਵਿਚ ਤਬਦੀਲੀ ਕਰ ਸਕਣ।

ਅਫ਼ਗਾਨਿਸਤਾਨ ਲਈ ਮੌਕਾ :

ਅਫ਼ਗਾਨਿਸਤਾਨ ਲਈ ਏਸ਼ੀਆ ਕੱਪ ਇਹ ਦਿਖਾਉਣ ਦਾ ਮੌਕਾ ਹੋਵੇਗਾ ਕਿ ਉਨ੍ਹਾਂ ਕੋਲ ਟੀ-20 ਸੁਪਰ ਸਟਾਰ ਰਾਸ਼ਿਦ ਖਾਨ ਤੋਂ ਇਲਾਵਾ ਵੀ ਬਿਹਤਰੀਨ ਖਿਡਾਰੀ ਮੌਜੂਦ ਹਨ। ਉਨ੍ਹਾਂ ਕੋਲ ਮੁਹੰਮਦ ਸ਼ਹਿਜ਼ਾਦ ਵੀ ਹਨ ਜਿਸ ਨਾਲ ਟੀਮ ਇਕ ਦੋ ਉਲਟਫੇਰ ਕਰਨ ਦੀ ਕੋਸ਼ਿਸ਼ ਕਰੇਗੀ।

ਹਾਂਗਕਾਂਗ ਦੀ ਕੋਸ਼ਿਸ਼ :

ਇਨ੍ਹਾਂ ਤੋਂ ਇਲਾਵਾ ਹਾਂਗਕਾਂਗ ਦੀ ਟੀਮ ਵੀ ਏਸ਼ੀਆ ਕੱਪ ਵਿਚ ਖੇਡ ਰਹੀ ਜਿਸ ਵਿਚ ਭਾਰਤੀ ਮੂਲ ਦੇ ਅੰਸ਼ੁਮਨ ਰਥ ਕਪਤਾਨ ਹੋਣਗੇ। ਟੀਮ ਦੀ ਕੋਸ਼ਿਸ਼ ਬਾਕੀ ਟੀਮਾਂ ਦਾ ਚੰਗਾ ਮੁਕਾਬਲਾ ਕਰਨ ਦੀ ਹੋਵੇਗੀ ਕਿਉਂਕਿ ਉਨ੍ਹਾਂ ਦੇ ਮੈਚਾਂ ਨੂੰ ਹੁਣ ਵਨ ਡੇ ਦਾ ਦਰਜਾ ਮਿਲ ਗਿਆ ਹੈ।

ਟੀਮਾਂ ਇਸ ਤਰ੍ਹਾਂ ਹਨ :

ਭਾਰਤ :

ਰੋਹਿਤ ਸ਼ਰਮਾ (ਕਪਤਾਨ), ਸ਼ਿਖ਼ਰ ਧਵਨ, ਕੇਐੱਲ ਰਾਹੁਲ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ) ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਯੁਜਵਿੰਦਰ ਸਿੰਘ ਚਹਿਲ, ਸ਼ਾਰਦੂਲ ਠਾਕੁਰ, ਦਿਨੇਸ਼ ਕਾਰਤਿਕ, ਖਲੀਲ ਅਹਿਮਦ।

ਪਾਕਿਸਤਾਨ :

ਸਰਫ਼ਰਾਜ਼ ਅਹਿਮਦ (ਕਪਤਾਨ ਤੇ ਵਿਕਟਕੀਪਰ), ਫ਼ਖ਼ਰ ਜਮਾਂ, ਸ਼ਾਨ ਮਸੂਦ, ਬਾਬਰ ਆਜ਼ਮ, ਹੈਰਿਸ ਸੋਹੇਲ, ਇਮਾਮ ਉਲ ਹਕ, ਆਸਿਫ ਅਲੀ, ਸ਼ਦਾਬ ਖਾਨ, ਮੁਹੰਮਦ ਨਵਾਜ, ਫ਼ਹੀਮ ਅਸ਼ਰਫ਼, ਹਸਨ ਅਲੀ, ਮੁਹੰਮਦ ਆਮਿਰ, ਸ਼ੋਇਬ ਮਲਿਕ, ਜੁਨੈਦ ਖਾਨ, ਉਸਮਾਨ ਖਾਨ, ਸ਼ਾਹੀਨ ਅਫ਼ਰੀਦੀ।

ਬੰਗਲਾਦੇਸ਼ :

ਮਸ਼ਰਫੇ ਮੁਰਤਜਾ (ਕਪਤਾਨ), ਤਮੀਮ ਇਕਬਾਲ, ਲਿਟਨ ਕੁਮਾਰ ਦਾਸ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮਹਿਮੂਦੁੱਲ੍ਹਾ ਰਿਆਦ, ਮੋਮੀਨੁਲ ਹਕ, ਅਰਿਫੂਲ ਹਕ, ਮੁਹੰਮਦ ਮਿ}ਨ, ਮੁਸਤਫਿਜੁਰ ਰਹਿਮਾਨ, ਰੂਬੇਲ ਹੁਸੈਨ, ਮੇਹਦੀ ਹਸਨ ਮਿਰਾਜ, ਮੋਸਾਦੇਕ ਹੁਸੈਨ, ਨਜਮੁਲ ਇਸਲਾਮ, ਨਜਮੁਲ ਹੁਸੈਨ ਸ਼ਾਂਤੋ, ਅਬੂ ਹਿਦਰ ਰੋਨੀ।

ਸ੍ਰੀਲੰਕਾ :

ਏਂਜੇਲੋ ਮੈਥਿਊਜ਼ (ਕਪਤਾਨ), ਕੁਸ਼ਲ ਪਰੇਰਾ, ਕੁਸ਼ਲ ਮੈਂਡਿਸ, ਉਪੁਲ ਥਰੰਗਾ, ਤਿਸ਼ਾਰਾ ਪਰੇਰਾ, ਨਿਰੋਸ਼ਨ ਡਿਕਵੇਲਾ, ਧਨੰਜੇ ਡਿਸਿਲਵਾ, ਦਾਸੁਨ ਸ਼ਨਾਕਾ, ਕਾਸੁਨ ਰਜੀਤਾ, ਅਕੀਲਾ ਧਨੰਜੇ, ਅਮਿਲਾ ਅਪੋਂਸੋ, ਲਸਿਥ ਮਲਿੰਗਾ, ਦੁਸ਼ਮੰਤਾ ਚਾਮੀਰਾ, ਦਿਲਰੁਵਾਨ ਪਰੇਰਾ, ਸ਼ੇਹਾਨ ਜੈਸੂਰਿਆ।

ਅਫ਼ਗਾਨਿਸਤਾਨ :

ਅਸਗਰ ਅਫ਼ਗਾਨ (ਕਪਤਾਨ), ਮੁਹੰਮਦ ਸ਼ਹਿਜ਼ਾਦ, ਇਹਸਾਨੁੱਲ੍ਹਾ ਜਨਤ, ਹਸਮਤੁੱਲ੍ਹਾ ਸ਼ਾਹੀਦੀ, ਨਜੀਬੁੱਲ੍ਹਾ ਜਾਦਰਾਨ, ਮੁਨੀਰ ਅਹਿਮਦ, ਜਾਵੇਦ ਅਹਿਮਦੀ, ਮੁਹੰਮਦ ਨਬੀ, ਰਹਿਮਤ ਸ਼ਾਹ, ਗੁਲਬਦਨ ਨਾਇਬ, ਸਮੀਉੱਲ੍ਹਾ ਸ਼ੇਨਵਾਰੀ, ਸ਼ਰਾਫੂਦੀਨ ਅਸ਼ਰਫ਼, ਰਾਸ਼ਿਦ ਖਾਨ, ਮੁਜੀਬ ਜਾਦਰਾਨ, ਆਫ਼ਤਾਬ ਆਲਮ, ਯਾਸਮੀਨ ਅਹਿਮਦਜਈ, ਸਈਅਦ ਸ਼ਿਰਜਾਦ।

ਹਾਂਗਕਾਂਗ :

ਅੰਸ਼ੁਮਨ ਰਥ (ਕਪਤਾਨ), ਏਜਾਜ ਖਾਨ, ਬਾਬਰ ਹਯਾਤ, ਕੈਮਰਨ ਮੈਕਾਲਸਨ, ਿਯਸਟੋਫਰ ਕਾਰਟਰ, ਅਹਿਸਾਨ ਖਾਨ, ਅਹਿਸਾਨ ਨਵਾਜ, ਅਰਸ਼ਦ ਮੁਹੰਮਦ, ਕਿਨਚਿਟ ਸ਼ਾਹ, ਨਦੀਮ ਅਹਿਮਦ, ਰਾਗ ਕਪੂਰ, ਸਕਾਟ ਮੈਕੇਹਨੀ, ਤਨਵੀਰ ਅਹਿਮਦ, ਤਨਵੀਰ ਅਫ਼ਜ਼ਲ, ਵਕਾਸ ਖਾਨ ਤੇ ਆਫ਼ਤਾਬ ਹੁਸੈਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: india vs pak