ਮਾਰਸ਼ ਤੇ ਹੈਂਡਸਕਾਬ ਨੇ ਕਰਵਾਇਆ ਡਰਾਅ

Updated on: Mon, 20 Mar 2017 08:15 PM (IST)
  

-ਮਹਿਮਾਨ ਟੀਮ ਨੇ ਆਖ਼ਰੀ ਦਿਨ ਬਣਾਈਆਂ ਛੇ ਵਿਕਟਾਂ 'ਤੇ 204 ਦੌੜਾਂ

ਜਾਗਰਣ ਨਿਊਜ਼ ਨੈੱਟਵਰਕ, ਰਾਂਚੀ : ਉਲਟ ਹਾਲਾਤ 'ਚ ਧੀਰਜ ਨਾਲ ਬੱਲੇਬਾਜ਼ੀ ਕਰਨ ਦਾ ਹੀ ਨਤੀਜਾ ਹੈ ਕਿ ਰਾਂਚੀ ਦੇ ਜੇਐੱਸਸੀਏ ਸਟੇਡੀਅਮ 'ਚ ਖੇਡਿਆ ਗਿਆ ਤੀਜਾ ਟੈਸਟ ਮੈਚ ਆਸਟ੫ੇਲੀਆ ਡਰਾਅ ਕਰਵਾਉਣ 'ਚ ਸਫਲ ਰਿਹਾ। ਭਾਰਤ ਦੀ 152 ਦੌੜਾਂ ਦੀ ਬੜ੍ਹਤ ਤਕ ਪੁੱਜਣਾ ਮਹਿਮਾਨ ਟੀਮ ਲਈ ਮੁਸ਼ਕਿਲ ਲੱਗ ਰਿਹਾ ਸੀ। ਉਹ ਵੀ ਉਸ ਸਮੇਂ ਜਦ ਕਪਤਾਨ ਸਟੀਵ ਸਮਿਥ ਸਮੇਤ ਚਾਰ ਬੱਲੇਬਾਜ਼ 63 ਦੌੜਾਂ 'ਤੇ ਪਵੇਲੀਅਨ ਮੁੜ ਗਏ ਸਨ ਪਰ ਸ਼ਾਨ ਮਾਰਸ਼ ਅਤੇ ਪੀਟਰ ਹੈਂਡਸਕਾਬ ਦੀ ਵਧੀਆ ਬੱਲੇਬਾਜ਼ੀ ਦਾ ਹੀ ਨਤੀਜਾ ਸੀ ਕਿ ਆਸਟ੫ੇਲੀਆਈ ਟੀਮ ਮੈਚ ਡਰਾਅ ਕਰਵਾਉਣ 'ਚ ਸਫਲ ਰਹੀ। ਮੈਚ ਦੇ ਆਖ਼ਰੀ ਦਿਨ ਸੋਮਵਾਰ ਨੂੰ ਖੇਡ ਸਮਾਪਤ ਹੋਣ ਤਕ ਆਸਟ੫ੇਲੀਆ ਨੇ ਛੇ ਵਿਕਟਾਂ 'ਤੇ 204 ਦੌੜਾਂ ਬਣਾਈਆਂ। ਆਖ਼ਰੀ ਦਿਨ ਭਾਰਤੀ ਗੇਂਦਬਾਜ਼ ਸਿਰਫ ਚਾਰ ਵਿਕਟਾਂ ਲੈ ਸਕੇ। ਤਿੰਨ ਮੈਚਾਂ ਤੋਂ ਬਾਅਦ ਲੜੀ 1-1 ਨਾਲ ਬਰਾਬਰ ਹੈ ਇਸ ਕਾਰਨ ਧਰਮਸ਼ਾਲਾ 'ਚ 25 ਮਾਰਚ ਤੋਂ ਹੋਣ ਵਾਲੇ ਮੁਕਾਬਲੇ 'ਚ ਹੀ ਜੇਤੂ ਦਾ ਫ਼ੈਸਲਾ ਹੋਵੇਗਾ।

62 ਓਵਰਾਂ ਤਕ ਨਹੀਂ ਡਿੱਗੀ ਵਿਕਟ :

ਪੰਜਵੇਂ ਦਿਨ ਲੰਚ ਤਕ ਮੈਚ ਪੂਰੀ ਤਰ੍ਹਾਂ ਭਾਰਤ ਦੀ ਪਕੜ 'ਚ ਸੀ। ਮਹਿਮਾਨ ਟੀਮ ਚਾਰ ਵਿਕਟਾਂ 63 ਦੌੜਾਂ 'ਤੇ ਗੁਆ ਕੇ ਮੁਸ਼ਕਿਲ ਵਿਚ ਸੀ ਅਤੇ ਲੱਗ ਰਿਹਾ ਸੀ ਕਿ ਭਾਰਤੀ ਗੇਂਦਬਾਜ਼ ਆਸਟ੫ੇਲੀਆ ਦੇ ਬਚੇ ਹੋਏ ਖਿਡਾਰੀਆਂ ਨੂੰ ਆਊਟ ਕਰ ਕੇ ਲੜੀ 'ਚ ਬੜ੍ਹਤ ਲੈਣ 'ਚ ਸਫਲ ਹੋ ਜਾਣਗੇ। ਇਸ ਮੁਸ਼ਕਿਲ ਸਮੇਂ 'ਚ ਮਾਰਸ਼ ਤੇ ਹੈਂਡਸਕਾਬ ਭਾਰਤੀ ਗੇਂਦਬਾਜ਼ਾਂ ਸਾਹਮਣੇ ਅੜ ਗਏ। ਦੋਵਾਂ ਨੇ ਦੌੜ ਬਣਾਉਣ 'ਤੇ ਨਹੀਂ ਬਲਕਿ ਪਿੱਚ 'ਤੇ ਜ਼ਿਆਦਾ ਸਮਾਂ ਬਿਤਾਉਣ 'ਤੇ ਧਿਆਨ ਦਿੱਤਾ। ਇਹੀ ਕਾਰਨ ਸੀ ਕਿ ਇਸ ਆਸਟ੫ੇਲੀਆਈ ਜੋੜੀ ਨੇ 62 ਓਵਰਾਂ ਮਤਲਬ ਕਿ 372 ਗੇਂਦਾਂ ਤਕ ਭਾਰਤੀ ਗੇਂਦਬਾਜ਼ਾਂ ਨੂੰ ਵਿਕਟਾਂ ਲਈ ਤਰਸਾਇਆ ਅਤੇ ਯਕੀਨੀ ਬਣਾਇਆ ਕਿ ਮੈਚ ਆਸਟ੫ੇਲੀਆ ਨਾ ਹਾਰੇ। ਦੋਵੇਂ ਬੱਲੇਬਾਜ਼ਾਂ ਵਿਚਾਲੇ 124 ਦੌੜਾਂ ਦੀ ਭਾਈਵਾਲੀ ਹੋਈ। ਹੈਂਡਸਕਾਬ (72) ਆਖ਼ਰ ਤਕ ਆਊਟ ਨਾ ਹੋਏ।

ਅਸ਼ਵਿਨ ਵਿਕਟਾਂ ਲਈ ਤਰਸੇ

ਦੂਜੀ ਪਾਰੀ 'ਚ ਭਾਰਤ ਦੇ ਸਟਾਰ ਸਪਿੰਨਰ ਆਰ ਅਸ਼ਵਿਨ ਤੋਂ ਸਫਲਤਾ ਦੂਰ ਰਹੀ। ਉਨ੍ਹਾਂ ਨੇ 30 ਓਵਰ ਗੇਂਦਬਾਜ਼ੀ ਕੀਤੀ ਪਰ ਆਸਟ੫ੇਲੀਆਈ ਬੱਲੇਬਾਜ਼ਾਂ 'ਤੇ ਦਬਾਅ ਬਣਾਉਣ 'ਚ ਸਫਲ ਨਹੀਂ ਹੋ ਸਕੇ। ਪੰਜਵੇਂ ਦਿਨ ਮੈਚ ਦੇ ਆਖ਼ਰੀ ਪਲਾਂ 'ਚ ਉਨ੍ਹਾਂ ਨੂੰ ਉਸ ਸਮੇਂ ਇੱਕੋ ਇਕ ਸਫਲਤਾ ਮਿਲੀ ਜਦ ਉਨ੍ਹਾਂ ਨੇ ਮੈਕਸਵੈਲ ਨੂੰ ਮੁਰਲੀ ਵਿਜੇ ਹੱਥੋਂ ਕੈਚ ਕਰਵਾਇਆ ਪਰ ਆਸਟ੫ੇਲੀਆਈ ਖੇਮੇ ਲਈ ਹੁਣ ਜ਼ਿਆਦਾ ਚਿੰਤਾ ਦੀ ਗੱਲ ਨਹੀਂ ਸੀ। ਕੁਝ ਹੀ ਮਿੰਟ ਦੀ ਖੇਡ ਬਾਕੀ ਸੀ ਅਤੇ ਆਸਟ੫ੇਲੀਆ ਦੀਆਂ ਚਾਰ ਵਿਕਟਾਂ ਬਾਕੀ ਸਨ। 100 ਓਵਰ ਬਾਅਦ ਆਸਟ੫ੇਲੀਆ ਦਾ ਸਕੋਰ 204/6 ਸੀ। ਹੈਂਡਸਕਾਬ (72) ਅਤੇ ਮੈਥਿਊ ਵੇਡ (9) ਯੀਜ਼ 'ਤੇ ਡਟੇ ਹੋਏ ਸਨ। ਤਦ ਕਪਤਾਨ ਵਿਰਾਟ ਕੋਹਲੀ ਨੇ ਮੈਚ ਸਮਾਪਤ ਕਰਨ ਦਾ ਫ਼ੈਸਲਾ ਲਿਆ। ਦੂਜੀ ਪਾਰੀ 'ਚ ਜਡੇਜਾ ਨੇ ਚਾਰ ਵਿਕਟਾਂ ਲਈਆਂ। ਪਹਿਲੀ ਪਾਰੀ 'ਚ ਉਨ੍ਹਾਂ ਨੇ ਪੰਜ ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਦੋਵਾਂ ਪਾਰੀਆਂ 'ਚ 64 ਓਵਰ ਸੁੱਟੇ ਤੇ ਉਨ੍ਹਾਂ ਨੂੰ ਸਿਰਫ ਦੋ ਵਿਕਟਾਂ ਮਿਲੀਆਂ। ਇਸ ਦੌਰਾਨ ਉਨ੍ਹਾਂ ਨੇ 185 ਦੌੜਾਂ ਖਰਚ ਕੀਤੀਆਂ।

ਟੀਮ ਨੂੰ ਇਸ ਪਾਰੀ ਦੀ ਲੋੜ ਸੀ : ਪੁਜਾਰਾ

ਰਾਂਚੀ (ਜੇਐੱਨਐੱਨ) : ਚੇਤੇਸ਼ਵਰ ਪੁਜਾਰਾ ਨੂੰ ਉਨ੍ਹਾਂ ਦੀ 202 ਦੌੜਾਂ ਦੀ ਸ਼ਾਨਦਾਰ ਪਾਰੀ ਲਈ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਪੁਜਾਰਾ ਨੇ ਕਿਹਾ ਕਿ ਇਸ ਪਾਰੀ ਦੀ ਟੀਮ ਨੂੰ ਲੋੜ ਸੀ। ਜਦ ਰਿੱਧੀਮਾਨ ਸਾਹਾ ਕ੍ਰੀਜ਼ 'ਤੇ ਖੇਡਣ ਆਇਆ, ਤਾਂ ਅਸੀਂ ਦੋਵਾਂ ਨੇ ਗੱਲ ਕੀਤੀ ਕਿ ਸਾਨੂੰ ਲੰਬੀ ਪਾਰੀ ਖੇਡਣ ਦੀ ਲੋੜ ਹੈ। ਜਦ ਮੈਂ ਖੇਡ ਰਿਹਾ ਸੀ ਤਾਂ ਮੈਂ ਨਹੀਂ ਸੋਚਿਆ ਸੀ ਕਿ ਇਸ ਪਾਰੀ 'ਚ ਮੈਂ ਸਭ ਤੋਂ ਜ਼ਿਆਦਾ ਗੇਂਦਾਂ ਖੇਡਾਂਗਾ। ਮੇਰੇ ਮਨ 'ਚ ਸੀ ਕਿ ਮੈਂ ਅਤੇ ਸਾਹਾ ਇੰਨੀ ਲੰਬੀ ਪਾਰਟਨਰਸ਼ਿਪ ਕਰੀਏ ਕਿ ਆਸਟ੫ੇਲੀਆ ਦੇ ਸਕੋਰ ਲਾਗੇ ਪੁੱਜ ਜਾਈਏ। ਪੁਜਾਰਾ ਨੇ ਕਿਹਾ ਇੰਨੀ ਲੰਬੀ ਪਾਰੀ ਨਾਲ ਤੁਹਾਨੂੰ ਥਕਾਨ ਹੋਣੀ ਸੁਭਾਵਿਕ ਹੈ ਪਰ ਉਹ ਇਸ ਲਈ ਤਿਆਰ ਰਹਿੰਦੇ ਹਨ। ਉਹ ਆਪਣੀ ਫਿਟਨੈੱਸ ਅਤੇ ਆਪਣੀ ਡਾਈਟ ਦਾ ਖ਼ਾਸ ਖ਼ਿਆਲ ਰੱਖਦੇ ਹਨ ਤਾਂਕਿ ਅਜਿਹੇ ਮੌਕਿਆਂ 'ਤੇ ਉਹ ਟੀਮ ਲਈ ਉਪਯੋਗੀ ਪਾਰੀ ਖੇਡ ਸਕਣ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: India denied by Aussie grit, third Test ends in draw