ਕਪਤਾਨ ਰੋਹਿਤ ਦੀ ਧਮਾਕੇਦਾਰ ਪਾਰੀ ਨਾਲ ਭਾਰਤ ਦਾ ਲੜੀ 'ਤੇ ਕਬਜ਼ਾ

Updated on: Tue, 06 Nov 2018 10:19 PM (IST)
  

ਦੂਜੇ ਟੀ-20 ਮੁਕਾਬਲੇ 'ਚ ਵੈਸਟਇੰਡੀਜ਼ ਨੂੰ .... ਦੌੜਾਂ ਨਾਲ ਹਰਾਇਆ

ਲਖਨਊ (ਜੇਐੱਨਐੱਨ) : ਪਿੱਚ ਨੂੰ ਲੈ ਕੇ ਉੱਠ ਰਹੀਆਂ ਸਾਰੀਆਂ ਕਿਆਸ ਅਰਾਈਆਂ ਵਿਚਾਲੇ 'ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ' ਵਿਚ ਦੀਵਾਲੀ ਤੋਂ ਠੀਕ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਬੱਲੇਬਾਜ਼ੀ ਨਾਲ ਜ਼ਬਰਦਸਤ ਧਮਾਕਾ ਕੀਤਾ। ਰੋਹਿਤ ਨੇ 61 ਗੇਂਦਾਂ 'ਤੇ ਅਜੇਤੂ 111 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਵਰਗੇ ਸਟਾਰ ਖਿਡਾਰੀਆਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਰੋਹਿਤ ਨੇ ਆਪਣੀ ਪਾਰੀ ਵਿਚ ਸੱਤ ਛੱਕੇ ਤੇ ਅੱਠ ਚੌਕੇ ਲਾਏ। ਰੋਹਿਤ ਦਾ ਇਹ ਟੀ-20 ਕਰੀਅਰ ਦਾ ਚੌਥਾ ਸੈਂਕੜਾ ਹੈ। ਉਨ੍ਹਾਂ ਦੀ ਪਾਰੀ ਦੇ ਦਮ 'ਤੇ ਭਾਰਤੀ ਟੀਮ ਨੇ ਤੈਅ 20 ਓਵਰਾਂ ਵਿਚ ਦੋ ਵਿਕਟਾਂ 'ਤੇ 195 ਦੌੜਾਂ ਦਾ ਸਕੋਰ ਬਣਾਇਆ। ਭਾਰਤੀ ਪਾਰੀ ਵਿਚ ਕੁੱਲ ਅੱਠ ਛੱਕੇ ਲੱਗੇ। ਰੋਹਿਤ ਤੋਂ ਇਲਾਵਾ ਇਕ ਹੋਰ ਛੱਕਾ ਕੇਐੱਲ ਰਾਹੁਲ ਨੇ ਲਾਇਆ। ਰਾਹੁਲ ਨੇ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਸਿਰਫ਼ 14 ਗੇਂਦਾਂ 'ਚ ਅਜੇਤੂ 26 ਦੌੜਾਂ ਬਣਾਈਆਂ। ਸ਼ਿਖਰ ਧਵਨ ਨੇ ਵੀ ਤਿੰਨ ਚੌਕਿਆਂ ਦੀ ਮਦਦ ਨਾਲ 41 ਗੇਂਦਾਂ 'ਤੇ 43 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਦੀ ਟੀਮ .... ਓਵਰਾਂ 'ਚ ... ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਇਸ ਤਰ੍ਹਾਂ ਭਾਰਤ ਨੇ ... ਦੌੜਾਂ ਨਾਲ ਮੈਚ ਜਿੱਤ ਕੇ ਸੀਰੀਜ਼ 'ਤੇ 2-0 ਨਾਲ ਕਬਜ਼ਾ ਕਰ ਲਿਆ।

24 ਸਾਲ ਬਾਅਦ ਲਖਨਊ ਵਿਚ ਕੋਈ ਅੰਤਰਰਾਸ਼ਟਰੀ ਮੈਚ ਕਰਵਾਇਆ ਗਿਆ ਜਦ ਇਸ ਨਵੇਂ ਬਣੇ ਸਟੇਡੀਅਮ ਵਿਚ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਓਸ਼ਾਨੇ ਥਾਮਸ ਨੇ ਪਹਿਲੇ ਓਵਰ ਲਈ ਗੇਂਦ ਫੜੀ ਤਾਂ ਸਟੇਡੀਅਮ ਵਿਚ ਸੰਨਾਟਾ ਸੀ, ਸਾਹ ਰੁਕੇ ਹੋਏ ਸਨ ਤੇ ਇਹ ਪੂਰੇ ਓਵਰ ਰੁਕੇ ਰਹੇ। ਲੋਕ ਚੁੱਪ ਸਨ ਕਿ ਪਹਿਲਾ ਹੀ ਓਵਰ ਮੇਡਨ ਚਲਿਆ ਗਿਆ। ਪਿੱਚ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ। ਗੇਂਦ ਉਛਾਲ ਨਹੀਂ ਲੈ ਰਹੀ ਸੀ ਤੇ ਭਾਰਤੀ ਿਯਕਟ ਪ੍ਰੇਮੀਆਂ ਦੇ ਚਿਹਰੇ 'ਤੇ ਨਿਰਾਸ਼ਾ ਆਉਣ ਲੱਗੀ ਸੀ। ਦੂਜੇ ਓਵਰ ਵਿਚ ਵੀ ਸਾਹ ਰੁਕੇ ਰਹੇ ਪਰ ਜਦ ਤੀਜੇ ਓਵਰ ਵਿਚ ਥਾਮਸ ਦੀ ਗੇਂਦ 'ਤੇ ਰੋਹਿਤ ਨੇ ਚੌਕਾ ਲਾਇਆ ਤਾਂ ਪਹਿਲੀ ਵਾਰ ਦਰਸ਼ਕ ਖ਼ੁਸ਼ ਨਜ਼ਰ ਆਏ। ਇਸ ਓਵਰ ਵਿਚ 11 ਦੌੜਾਂ ਮਿਲੀਆਂ ਤੇ ਚੌਥੇ ਓਵਰ ਵਿਚ ਕੁੱਲ ਨੌਂ ਦੌੜਾਂ ਮਿਲੀਆਂ। ਤੀਜੇ ਤੇ ਚੌਥੇ ਓਵਰ ਵਿਚ ਸਕੋਰ ਬੋਰਡ ਵਿਚ ਤਾਂ ਹਰਕਤ ਵਧੀ ਪਰ ਦਰਸ਼ਕ ਹੁਣ ਤਕ ਸੰਤੁਸ਼ਟ ਨਹੀਂ ਸਨ। ਪੰਜਵੇਂ ਓਵਰ ਦੀ ਦੂਜੀ ਗੇਂਦ 'ਤੇ ਰੋਹਿਤ ਨੇ ਸਟੇਡੀਅਮ ਵਿਚ ਜ਼ਬਰਦਸਤ ਧਮਾਕਾ ਕਰ ਦਿੱਤਾ। ਹੁਣ ਤਕ ਭਾਰੀ ਪੈਂਦੇ ਨਜ਼ਰ ਆ ਰਹੇ ਥਾਮਸ ਰੋਹਿਤ ਦੇ ਬੱਲੇ ਤੋਂ ਨਿਕਲੇ ਰਾਕਟ ਨੂੰ ਦੇਖਦੇ ਹੀ ਰਹਿ ਗਏ। ਇਸ ਤੋਂ ਬਾਅਦ ਰੋਹਿਤ ਨੇ ਲੈਅ ਫੜ ਲਈ ਤੇ ਲਗਾਤਾਰ ਵਾਰ ਕਰਦੇ ਰਹੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ind wi