ਟੈਸਟ ਚੈਂਪੀਅਨਸ਼ਿਪ ਨੂੰ ਮਿਲ ਸਕਦੀ ਹੈ ਮਨਜ਼ੂਰੀ

Updated on: Mon, 09 Oct 2017 09:23 PM (IST)
  

ਵੇਲਿੰਗਟਨ (ਏਐੱਫਪੀ) : ਆਈਸੀਸੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀਆਂ ਯੋਜਨਾਵਾਂ ਨੂੰ ਇਸ ਹਫਤੇ ਨਿਊਜ਼ੀਲੈਂਡ 'ਚ ਹੋਣ ਵਾਲੀ ਮੀਟਿੰਗ 'ਚ ਮਨਜ਼ੂਰੀ ਦੇ ਸਕਦੀ ਹੈ। ਖੇਡ ਦੀ ਰੈਗੂਲੇਟਰੀ ਇਕਾਈ ਕਈ ਸਾਲਾਂ ਤੋਂ ਤਰਕ ਦੇ ਰਹੀ ਹੈ ਕਿ ਪੰਜ ਦਿਨਾਂ ਫਾਰਮੈਟ ਦੀ ਹਰਮਨਪਿਆਰਤਾ ਨੂੰ ਵਧਾਉਣ ਲਈ ਇਕ ਟੈਸਟ ਚੈਂਪੀਅਨਸ਼ਿਪ ਦੀ ਲੋੜ ਹੈ ਕਿਉਂਕਿ ਵੱਡੇ ਪੱਧਰ 'ਤੇ ਦਰਸ਼ਕ ਟੈਲੀਵਿਜ਼ਨ ਤੇ ਮੈਦਾਨ 'ਤੇ ਟੀ-20 ਮੈਚਾਂ ਨੂੰ ਤਰਜੀਹ ਦੇ ਰਹੇ ਹਨ ਪਰ ਸਾਰੇ ਫਾਰਮੈਟਾਂ ਦੇ ਵਿਵਾਦ ਤੇ ਕੁਝ ਦੇਸ਼ਾਂ ਨੂੰ ਹੋਣ ਵਾਲੇ ਨੁਕਸਾਨ ਦੇ ਸ਼ੱਕ ਦੇ ਮੱਦੇਨਜ਼ਰ ਅਜੇ ਤਕ ਇਸ ਨੂੰ ਲਾਂਚ ਨਹੀਂ ਕੀਤਾ ਜਾ ਸਕਿਆ ਹੈ। ਸਿਡਨੀ ਮਾਰਨਿੰਗ ਹੈਰਾਲਡ 'ਚ ਛਪੀ ਖ਼ਬਰ ਮੁਤਾਬਕ ਆਈਸੀਸੀ ਨੌਂ ਦੇਸ਼ਾਂ ਦੀ ਟੈਸਟ ਚੈਂਪੀਅਨਸ਼ਿਪ ਦੀ ਯੋਜਨਾ ਨਾਲ ਅੱਗੇ ਵਧੀ ਹੈ ਤੇ ਸ਼ੁੱਕਰਵਾਰ ਨੂੰ ਆਕਲੈਂਡ 'ਚ ਹੋਣ ਵਾਲੀ ਮੀਟਿੰਗ ਵਿਚ ਇਸ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਮੁਤਾਬਕ ਇਸ ਚੈਂਪੀਅਨਸ਼ਿਪ ਦੇ ਪਹਿਲੇ ਗੇੜ ਦੀ ਸ਼ੁਰੂਆਤ 2019 'ਚ ਹੋਵੇਗੀ ਜੋ ਦੋ ਸਾਲ ਤਕ ਚੱਲੇਗਾ ਤੇ ਇਸ ਦਾ ਫਾਈਨਲ ਲਾਰਡਜ਼ ਮੈਦਾਨ 'ਚ ਖੇਡਿਆ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Icc championship