ਜਲੰਧਰ (ਜੇਐੱਨਐੱਨ) : ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਦੇ 13 ਖਿਡਾਰੀਆਂ ਨੂੰ ਏਸ਼ੀਅਨ ਖੇਡਾਂ, ਏਸ਼ੀਆ ਚੈਂਪੀਅਨਸ਼ਿਪ ਟਰਾਫੀ ਤੇ ਹਾਕੀ ਵਿਸ਼ਵ ਕੱਪ ਲਈ ਲਗਾਏ ਗਏ ਕੈਂਪ ਵਿਚ ਚੁਣਿਆ ਗਿਆ ਹੈ। ਸਾਰੇ ਖਿਡਾਰੀ ਬੈਂਗਲੁਰੂ ਵਿਚ ਐਤਵਾਰ ਨੂੰ ਸ਼ੁਰੂ ਹੋਏ ਕੈਂਪ ਵਿਚ ਹਿੱਸਾ ਲੈਣ ਪੁੱਜ ਗਏ ਹਨ। ਕੈਂਪ 27 ਜੁਲਾਈ ਤਕ ਚੱਲੇਗਾ। ਅਕੈਡਮੀ ਦੇ ਕੋਚ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖਿਡਾਰੀ ਸੁਰਜੀਤ ਹਾਕੀ ਅਕੈਡਮੀ 'ਚੋਂ ਹੀ ਨਿਕਲੇ ਹਨ। ਇਨ੍ਹਾਂ ਵਿਚੋਂ 12 ਖਿਡਾਰੀ ਵੱਖ-ਵੱਖ ਵਿਭਾਗਾਂ ਵਿਚ ਨੌਕਰੀ ਕਰ ਰਹੇ ਹਨ। ਜਦਕਿ ਇਕ ਖਿਡਾਰੀ ਸਪੋਰਟਸ ਆਫ ਐਕਸੀਲੈਂਸ ਵਿਚ ਜਲੰਧਰ ਹੀ ਹੈ। ਹਾਕੀ ਟੀਮ ਇੰਡੀਆ ਕੈਂਪ ਵਿਚ ਸ਼ਾਮਿਲ ਹੋਏ ਖਿਡਾਰੀਆਂ ਵਿਚ ਮਨਦੀਪ ਸਿੰਘ, ਿਯਸ਼ਣਾ ਪਾਠਕ, ਸਿਮਰਨਜੀਤ ਸਿੰਘ, ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਜਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਹਾਰਦਿਕ, ਪ੍ਰਦੀਪ ਸਿੰਘ ਤੇ ਧਰਮਿੰਦਰ ਸ਼ਾਮਿਲ ਹਨ।