ਮਾਲਵਾ ਸਰੀਰਕ ਸਿੱਖਿਆ ਕਾਲਜ ਨੇ ਜਿੱਤੀ ਪੰਜਾਬੀ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ

Updated on: Sat, 13 Jan 2018 12:39 AM (IST)
  

ਪੱਤਰ ਪੇ੫ਰਕ, ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਗਈ ਅੰਤਰ ਕਾਲਜ ਇੰਡੋਰ ਹਾਕੀ ਚੈਂਪੀਅਨੀਸ਼ਪ 'ਚ ਮਾਲਵਾ ਸਰੀਰਕ ਸਿੱਖਿਆ ਕਾਲਜ ਬਿਠੰਡਾ ਦੀਆਂ ਲੜਕੀਆਂ ਨੇ ਅਤੇ ਦੇਸ਼ ਭਗਤ ਕਾਲਜ ਧੂਰੀ ਦੇ ਗੱਭਰੂਆਂ ਨੇ ਖ਼ਿਤਾਬ ਜਿੱਤਣ ਦਾ ਮਾਣ ਪ੫ਾਪਤ ਕੀਤਾ ਹੈ। ਪ੫ੋ. ਅਜੀਤਪਾਲ ਸਿੰਘ ਝੁਨੀਰ ਦੀ ਅਗਵਾਈ ਵਾਲੀ ਮਾਲਵਾ ਸਰੀਰਕ ਸਿੱਖਿਆ ਕਾਲਜ ਬਿਠੰਡਾ ਨੇ ਡੀਏਵੀ ਕਾਲਜ ਬਿਠੰਡਾ ਨੂੰ 10-6, ਖ਼ਾਲਸਾ ਕਾਲਜ ਪਟਿਆਲਾ ਨੂੰ 13-7 ਨਾਲ ਹਰਾ ਕੇ ਖ਼ਿਤਾਬ ਜਿੱਤਿਆ।¢ ਅੌਰਤਾਂ ਦੇ ਵਰਗ 'ਚ ਦੇਸ਼ ਭਗਤ ਕਾਲਜ ਧੂਰੀ ਦੂਸਰੇ ਤੇ ਖ਼ਾਲਸਾ ਕਾਲਜ ਪਟਿਆਲਾ ਤੀਸਰੇ ਸਥਾਨ 'ਤੇ ਰਿਹਾ।¢ ਪੁਰਸ਼ਾਂ ਦੇ ਵਰਗ 'ਚ ਪ੫ੋ. ਬਲਵਿੰਦਰ ਕੁਮਾਰ ਦੀ ਅਗਵਾਈ 'ਚ ਦੇਸ਼ ਭਗਤ ਕਾਲਜ ਧੂਰੀ ਨੇ ਪਹਿਲਾ, ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਦੂਸਰਾ ਤੇ ਮਾਲਵਾ ਸਰੀਰਕ ਸਿੱਖਿਆ ਕਾਲਜ ਬਿਠੰਡਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਦੇ ਮਲਟੀਪਰਪਜ਼ ਹਾਲ 'ਚ ਹੋਈ ਇਸ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਨੇ ਇਨਾਮ ਵੰਡੇ ਇਸ ਮੌਕੇ ਸਹਾਇਕ ਨਿਰਦੇਸ਼ਕਾ ਮਹਿੰਦਰਪਾਲ ਕੌਰ, ਪ੫ੋ. ਅਜੀਤਪਾਲ ਸਿੰਘ, ਪ੫ੋ. ਬਲਵਿੰਦਰ ਕੁਮਾਰ, ਕੋਚ ਮੀਨਾਕਸ਼ੀ ਰੰਧਾਵਾ ਅਤੇ ਹੋਰ ਮੌਜੂਦ ਸਨ।

ਫੋਟੋ : 12ਪੀਟੀਐਲ : 18ਪੀ

ਪੰਜਾਬੀ ਯੂਨੀਵਰਸਿਟੀ ਹਾਕੀ ਚੈਂਪੀਅਨ ਬਣੀਆਂ ਮਾਲਵਾ ਸਰੀਰਕ ਸਿੱਖਿਆ ਕਾਲਜ ਬਿਠੰਡਾ ਦੀ ਮੁਟਿਆਰਾਂ ਡਾ. ਗੁਰਦੀਪ ਕੌਰ, ਕੋਚ ਮੀਨਾਕਸ਼ੀ, ਅਜੀਤਪਾਲ ਸਿੰਘ ਤੇ ਹੋਰਨਾਂ ਨਾਲ। ਪੰਜਾਬੀ ਜਾਗਰਣ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Hockey championship