ਹੀਨਾ ਸਿੱਧੂ ਨੇ ਜਿੱਤਿਆ ਤਾਂਬੇ ਦਾ ਤਗਮਾ, ਭਾਰਤ ਦੇ ਹੱਥ ਲੱਗੇ 7 ਤਗਮੇ

Updated on: Mon, 08 May 2017 05:35 PM (IST)
  
Heena Sidhu won Bronze in Shooting

ਹੀਨਾ ਸਿੱਧੂ ਨੇ ਜਿੱਤਿਆ ਤਾਂਬੇ ਦਾ ਤਗਮਾ, ਭਾਰਤ ਦੇ ਹੱਥ ਲੱਗੇ 7 ਤਗਮੇ

ਭਾਰਤ ਦੀ ਤੇਜ਼ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ 48ਵੇਂ ਗ੍ਰਾਂਡ ਪ੍ਰੀ ਆਫ ਲਿਬਰੇਸ਼ਨ ਇੰਟਰਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ 'ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਤਾਂਬੇ ਦਾ ਤਗਮਾ ਜਿੱਤਿਆ ਹੈ। ਹੀਨਾ ਨੇ ਐਤਵਾਰ ਨੂੰ ਫਾਈਨਲ 'ਚ ਪਹੁੰਚ ਕੇ ਅੱਠ ਮਹਿਲਾਵਾਂ ਦੇ ਵਿਚਕਾਰ ਹੋਏ ਮੁਕਾਬਲੇ 'ਚ 218.8 ਅੰਕ ਹਾਸਿਲ ਕੀਤੇ ਹਨ। ਰੀਓ ਓਲੰਪਿਕ 'ਚ ਇਸ ਦਾ ਸੋਨੇ ਦਾ ਤਗਮਾ ਜਿੱਤਣ ਵਾਲੀ ਗ੍ਰੀਸ ਦੀ ਐਨਾ ਕੋਰਾਕਾਕੀ ਨੇ ਇੱਥੇ ਵੀ ਬੇਹਤਰੀਨ ਪ੍ਰਦਰਸ਼ਨ ਕਰ ਸੋਨੇ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਤੋਂ ਇਲਾਵਾ ਜਰਮਨੀ ਦੀ 21 ਸਾਲ ਦੀ ਸਟਾਰ ਮਿਸ਼ੇਲ ਸਕੀਅਰਸ ਨੇ ਇਸ ਮੁਕਾਬਲੇ 'ਚ ਦੂਸਰਾ ਸਥਾਨ ਹਾਸਿਲ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਭਾਰਤ ਦੀ ਇਕ ਹੋਰ ਨਿਸ਼ਾਨੇਬਾਜ਼ ਸ਼੍ਰੀ ਨਿਵੇਥਾ ਪੀ ਨੇ ਫਾਈਨਲ 'ਚ ਆਪਣੀ ਜਗ੍ਹਾ ਬਣਾਈ ਸੀ, ਪਰ ਉਹ 198.7 ਅੰਕਾਂ ਦੇ ਨਾਲ ਚੌਥਾ ਸਥਾਨ ਹਾਸਿਲ ਕਰ ਸਕੀ। ਭਾਰਤ ਨੇ ਇਸ ਮੁਕਾਬਲੇ 'ਚ ਕੁਲ ਇਕ ਸੋਨ, ਦੋ ਚਾਂਦੀ ਤੇ ਚਾਰ ਤਾਂਬੇ ਦੇ ਤਗਮੇ ਜਿੱਤੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Heena Sidhu won Bronze in Shooting