ਮਜ਼ਬੂਤ ਹੋ ਕੇ ਕਰਾਂਗਾ ਵਾਪਸੀ : ਨੀਰਜ

Updated on: Sat, 12 Aug 2017 07:41 PM (IST)
  

ਲੰਡਨ (ਪੀਟੀਆਈ) : ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨਹੀਂ ਜਾਣਦੇ ਕਿ ਗ਼ਲਤੀ ਕਿੱਥੇ ਹੋਈ ਪਰ ਉਹ ਆਪਣੀਆਂ ਉਨ੍ਹਾਂ ਕਮੀਆਂ ਨੂੰ ਸਹੀ ਕਰ ਕੇ ਮਜ਼ਬੂਤ ਵਾਪਸੀ ਕਰਨਾ ਚਾਹੁੰਦੇ ਹਨ ਜਿਨ੍ਹਾਂ ਕਾਰਨ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਸ਼ੁਰੂ 'ਚ ਹੀ ਬਾਹਰ ਹੋ ਗਏ। 19 ਸਾਲਾ ਨੀਰਜ ਵਿਸ਼ਵ ਜੂਨੀਅਰ ਰਿਕਾਰਡਧਾਰੀ ਹਨ। ਪੂਰੇ ਦੇਸ਼ ਦੀਆਂ ਉਮੀਦਾਂ ਉਨ੍ਹਾਂ 'ਤੇ ਸਨ ਪਰ ਉਹ ਫਾਈਨਲ 'ਚ ਪੁੱਜਣ 'ਚ ਨਾਕਾਮ ਰਹੇ। ਹਰਿਆਣਾ ਦਾ ਇਹ ਐਥਲੀਟ 83 ਮੀਟਰ ਦੇ ਆਟੋਮੈਟਿਕ ਕੁਆਲੀਫਿਕੇਸ਼ਨ ਮਾਰਕ ਤਕ ਵੀ ਨੇਜ਼ਾ ਨਾ ਸੁੱਟ ਸਕਿਆ। ਹਾਲਾਂਕਿ ਹਮਵਤਨ ਦਵਿੰਦਰ ਸਿੰਘ ਕੰਗ ਫਾਈਨਲ 'ਚ ਥਾਂ ਬਣਾਉਣ 'ਚ ਕਾਮਯਾਬ ਰਹੇ ਸਨ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਕੰਗ ਵਿਸ਼ਵ ਚੈਂਪੀਅਨਸ਼ਿਪ ਦੇ ਨੇਜ਼ਾ ਸੁੱਟ ਮੁਕਾਬਲੇ ਦੇ ਫਾਈਨਲ 'ਚ ਪੁੱਜਣ ਵਾਲੇ ਪਹਿਲੇ ਭਾਰਤੀ ਹਨ।

ਨੀਰਜ ਨੇ ਕਿਹਾ ਕਿ ਮੇਰੇ ਥ੍ਰੋਅ 'ਚ ਜ਼ਰੂਰ ਕਿਸੇ ਚੀਜ਼ ਦੀ ਘਾਟ ਸੀ ਇਸ ਵਿਚ ਕੋਈ ਸ਼ੱਕ ਨਹੀਂ ਹੈ। ਮੈਂ ਨਹੀਂ ਜਾਣਦਾ ਕਿ ਇਹ ਕੋਈ ਤਕਨੀਕੀ ਮੁੱਦਾ ਹੈ ਜਾਂ ਕੁਝ ਹੋਰ ਚੀਜ਼ ਹੈ। ਮੈਨੂੰ ਇਸ ਨੂੰ ਜਾਨਣਾ ਪਵੇਗਾ ਅਤੇ ਇਸ ਵਿਚ ਸੁਧਾਰ ਕਰਨਾ ਪਵੇਗਾ ਤਾਂਕਿ ਮੈਂ ਮਜ਼ਬੂਤ ਵਾਪਸੀ ਕਰ ਸਕਾਂ। ਮੈਨੂੰ ਅਜਿਹਾ ਕਰਨ ਲਈ ਕੁਝ ਸਮਾਂ ਚਾਹੀਦਾ ਹੈ ਤਾਂਕਿ ਤਕਨੀਕ 'ਚ ਸੁਧਾਰ ਕਰ ਸਕਾਂ। ਮੈਂ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਲਗਾਤਾਰ ਟੂਰਨਾਮੈਂਟਾਂ 'ਚ ਹਿੱਸਾ ਲੈ ਰਿਹਾ ਹਾਂ। ਹੁਣ ਮੈਂ ਖ਼ੁਦ ਨੂੰ ਭਵਿੱਖ ਦੇ ਟੂਰਨਾਮੈਂਟ ਲਈ ਤਿਆਰ ਕਰਨ ਲਈ ਕੁਝ ਸਮਾਂ ਚਾਹੁੰਦਾ ਹਾਂ ਤਾਂਕਿ ਕੁਝ ਟ੫ੇਨਿੰਗ ਕਰ ਸਕਾਂ। ਮੈਂ ਨਵੇਂ ਕੋਚ ਦੀ ਉਡੀਕ ਕਰ ਰਿਹਾ ਹਾਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Heartbroken Neeraj vows to come back stronger