ਦੀਪਾ ਨੇ ਛੱਡਿਆ ਰਾਸ਼ਟਰਮੰਡਲ ਖੇਡ ਟ੫ਾਇਲ

Updated on: Mon, 12 Feb 2018 08:54 PM (IST)
  

ਜੇਐੱਨਐੱਨ, ਨਵੀਂ ਦਿੱਲੀ : 2016 ਰੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹਿਣ ਵਾਲੀ ਭਾਰਤੀ ਜਿਮਨਾਸਟਕ ਦੀਪਾ ਕਰਮਾਕਰ ਨੇ ਨਵੀਂ ਦਿੱਲੀ 'ਚ ਸੋਮਵਾਰ ਨੂੰ ਸ਼ੁਰੂ ਹੋਈ ਤਿੰਨ ਰੋਜ਼ਾ ਰਾਸ਼ਟਰ ਮੰਡਲ ਖੇਡ ਚੋਣ ਟ੫ਾਇਲ 'ਚ ਹਿੱਸਾ ਨਹੀਂ ਲਿਆ ਹੈ। ਅਜਿਹੇ 'ਚ ਉਨ੍ਹਾਂ ਦੇ ਰਾਸ਼ਟਰ ਮੰਡਲ ਖੇਡਾਂ 'ਚ ਹਿੱਸਾ ਨਾ ਲੈਣ 'ਤੇ ਸਵਾਲ ਖੜ੍ਹੇ ਹੋ ਗਏ ਹਨ। ਤਿ੫ਪੁਰਾ ਦੀ ਜਿਮਨਾਸਟ ਹਾਲ ੇਵੀ ਫਿਟਨਸ ਨਾਲ ਜੂਝ ਰਹੀ ਹੈ।

24 ਸਾਲਾਂ ਦੀ ਜਿਮਨਾਸਟ ਦੇ ਗੋਡੇ ਦੀ ਵੀ ਸਰਜਰੀ ਪਿਛਲੇ ਸਾਲ ਅਪ੫ੈਲ 'ਚ ਹੋਈ ਸੀ, ਜਿਸ ਦੇ 11 ਮਹੀਨੇ ਬਾਅਦ ਵੀ ਉਹ ਇਸ ਦੀ ਰਿਕਵਰੀ 'ਚ ਜੁਟੀ ਹੋਈ ਹੈ। ਦੀਪਾ ਦੇ ਕੋਚ ਬੀਐੱਸ ਨੰਦੀ ਨੇ ਕਿਹਾਕਿ ਉਸ ਨੇ ਟੇ੫ਨਿੰਗ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤਕ ਉਹ ਪੂਰੀ ਤਰ੍ਹਾ ਨਾਲ ਸਹੀ ਨਹੀਂ ਹੋਈ ਹੈ। ਅਸੀਂ ਕੋਈ ਵੀ ਜੋਖ਼ਮ ਨਹੀਂ ਚੁੱਕਣਾ ਚਾਹੁੰਦੇ ਹਾਂ। ਕਿਉਂਕਿ ਵਾਲਟਿੰਗ ਗੋਡੇ ਦੀ ਸੱਟ ਤੋਂ ਬਹੁਤ ਜ਼ਿਆਦਾ ਦਰਦਨਾਕ ਹੁੰਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: gymnastic news