ਕੈਫ ਬਣੇ ਗੁਜਰਾਤ ਲਾਇਨਜ਼ ਦੇ ਸਹਾਇਕ ਕੋਚ

Updated on: Fri, 17 Feb 2017 09:43 PM (IST)
  

ਨਵੀਂ ਦਿੱਲੀ (ਸਟੇਟ ਬਿਊਰੋ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਪਹਿਲੇ ਐਡੀਸ਼ਨ ਦੀ ਚੈਂਪੀਅਨ ਟੀਮ ਰਾਜਸਥਾਨ ਰਾਇਲਜ਼ ਦੇ ਖਿਡਾਰੀ ਰਹੇ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ ਇਕ ਵੱਖ ਭੂਮਿਕਾ 'ਚ ਨਜ਼ਰ ਆਉਣਗੇ। ਆਈਪੀਐੱਲ ਟੀਮ ਗੁਜਰਾਤ ਲਾਇਨਜ਼ ਨੇ ਮੁਹੰਮਦ ਕੈਫ ਨੂੰ ਪੰਜ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਦਸਵੇਂ ਐਡੀਸ਼ਨ ਲਈ ਆਪਣਾ ਸਹਾਇਕ ਕੋਚ ਨਿਯੁਕਤ ਕੀਤਾ ਹੈ। ਗੁਜਰਾਤ ਲਾਇਨਜ਼ ਵੱਲੋਂ ਕਿਹਾ ਗਿਆ ਹੈ ਕਿ ਕੈਫ ਕੋਲ ਕਾਫੀ ਤਜਰਬਾ ਹੈ ਤੇ ਉਨ੍ਹਾਂ ਦੇ ਮਾਰਗਦਰਸ਼ਨ 'ਚ ਟੀਮ ਦਾ ਪ੍ਰਦਰਸ਼ਨ ਬਿਹਤਰ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Gujarat Lions appoints Mohammad Kaif as Assistant Coach