ਵਿਜੇ ਸਿੰਘ ਨੇ ਜਿੱਤੀ ਪਹਿਲੀ ਪੀਜੀਏ ਟੂਰ ਚੈਂਪੀਅਨਸ਼ਿਪ

Updated on: Mon, 12 Mar 2018 08:26 PM (IST)
  

-ਉਤਰਾਅ-ਚੜ੍ਹਾਅ ਦੇ ਪ੍ਰਦਰਸ਼ਨ ਤੋਂ ਬਾਅਦ ਜਿੱਤਿਆ ਖ਼ਿਤਾਬ

ਨਿਊਪੋਰਟ ਬੀਚ (ਏਐੱਫਪੀ) : ਇੰਡੋ-ਫੀਜ਼ੀ ਗੋਲਫਰ ਵਿਜੇ ਸਿੰਘ ਨੇ ਉਤਰਾਅ-ਚੜ੍ਹਾਅ ਵਾਲੇ ਪ੍ਰਦਰਸ਼ਨ ਤੋਂ ਬਾਅਦ ਇਕ ਸ਼ਾਟ ਨਾਲ ਜਿੱਤ ਦਰਜ ਕਰ ਕੇ ਤੋਸ਼ੀਬਾ ਕਲਾਸਿਕ ਟੂਰਨਾਮੈਂਟ ਆਪਣੇ ਨਾਂ ਕੀਤਾ। 55 ਸਾਲ ਦੇ ਗੋਲਫਰ ਦਾ ਇਹ ਨਿੱਜੀ ਤੌਰ 'ਤੇ ਪਹਿਲਾ ਪੀਜੀਏ ਟੂਰ ਖ਼ਿਤਾਬ ਹੈ। ਉਨ੍ਹਾਂ ਨੇ ਆਖ਼ਰੀ ਦਿਨ ਪੰਜ ਅੰਡਰ 66 ਨਾਲ ਕੁੱਲ 11 ਅੰਡਰ 202 ਦਾ ਸਕੋਰ ਬਣਾਇਆ। ਜਿੱਤ ਤੋਂ ਬਾਅਦ ਵਿਜੇ ਸਿੰਘ ਨੇ ਕਿਹਾ ਕਿ ਜਦ ਮੈਂ ਪਹਿਲੀ ਵਾਰ ਇੱਥੇ ਆਇਆ ਤਾਂ ਮੈਂ ਖ਼ੁਦ 'ਤੇ ਕਾਫੀ ਦਬਾਅ ਬਣਾਇਆ। ਹਰ ਵਾਰ ਸ਼ਾਟ ਲਾਉਣ ਤੋਂ ਬਾਅਦ ਮੈਂ ਸੋਚਦਾ ਸੀ ਕਿ ਮੈਂ ਜਿੱਤਣਾ ਹੈ। ਇਹ ਹਫ਼ਤਾ ਕਾਫੀ ਵੱਖਰਾ ਸੀ। ਪਿਛਲੇ ਹਫ਼ਤੇ ਮੈਂ ਠੰਢ ਤੇ ਫਲੂ ਨਾਲ ਪਰੇਸ਼ਾਨ ਸੀ।

---

ਵੁਡਸ ਖੁੰਝੇ, ਕੇਸੀ ਨੇ ਜਿੱਤੀ ਵਾਲਸਪਰ ਚੈਂਪੀਅਨਸ਼ਿਪ

ਮਿਆਮੀ : ਟਾਈਗਰ ਵੁਡਸ ਆਪਣਾ 80ਵਾਂ ਯੂਐੱਸ ਪੀਜੀਏ ਟੂਰ ਖ਼ਿਤਾਬ ਜਿੱਤਣ ਤੋਂ ਖੁੰਝ ਗਏ ਜਦਕਿ ਇੰਗਲੈਂਡ ਦੇ ਪਾਲ ਕੇਸੀ ਨੇ ਇਕ ਸਟ੫ੋਕ ਨਾਲ ਜਿੱਤ ਦਰਜ ਕਰ ਕੇ ਵਾਲਸਪਰ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। 14 ਵਾਰ ਦੇ ਚੈਂਪੀਅਨ ਵੁਡਸ ਨੇ ਪਿਛਲੇ ਸਾਲ ਅਪ੍ਰੈਲ ਵਿਚ ਸਰਜਰੀ ਤੋਂ ਬਾਅਦ ਵਾਪਸੀ ਕੀਤੀ ਹੈ। ਵਾਪਸੀ ਤੋਂ ਬਾਅਦ ਇਹ ਉਨ੍ਹਾਂ ਦਾ ਚੌਥਾ ਟੂਰਨਾਮੈਂਟ ਹੈ। ਉਨ੍ਹਾਂ ਨੇ ਆਖ਼ਰੀ ਦਿਨ ਇਕ ਅੰਡਰ ਪਾਰ 70 ਦਾ ਸਕੋਰ ਬਣਾਇਆ ਤੇ ਨੌਂ ਅੰਡਰ 275 ਦੇ ਕੁੱਲ ਸਕੋਰ ਨਾਲ ਦੂਜੇ ਨੰਬਰ 'ਤੇ ਰਹੇ। ਵੁਡਸ, ਕੇਸੀ ਤੋਂ ਇਕ ਸ਼ਾਟ ਪਿੱਛੇ ਰਹਿ ਗਏ ਜਿਨ੍ਹਾਂ ਨੇ ਦੂਜੀ ਵਾਰ ਯੂਐੱਸ ਪੀਜੀਏ ਟੂਰ ਖ਼ਿਤਾਬ ਆਪਣੇ ਨਾਂ ਕੀਤਾ। ਨਤੀਜੇ ਤੋਂ ਬਾਅਦ ਵੁਡਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਮੈਂ ਕੁਝ ਹਫ਼ਤੇ ਪਹਿਲਾਂ ਦੇ ਮੁਕਾਬਲੇ ਹੁਣ ਬਿਹਤਰ ਪ੍ਰਦਰਸ਼ਨ ਕਰ ਰਿਹਾ ਹਾਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Golf championships